ਮੀਡੀਆ ਸਮਾਜਿਕ ਕ੍ਰਾਂਤੀ ਲਿਆਉਣ ਵਿਚ ਸਮਰੱਥ: ਪ੍ਰੋ. ਸੰਜੈ ਿਦਵੇਦੀ

303

ਮੀਡੀਆ ਸਮਾਜਿਕ ਕ੍ਰਾਂਤੀ ਲਿਆਉਣ ਵਿਚ ਸਮਰੱਥ: ਪ੍ਰੋ. ਸੰਜੈ  ਿਦਵੇਦੀ

ਬਹਾਦਰਜੀਤ ਸਿੰਘ /  ਰੂਪਨਗਰ, 5 ਮਾਰਚ,2023

ਮੀਡੀਆ ਸਮਾਜਿਕ ਕ੍ਰਾਂਤੀ ਲਿਆਉਣ ਦੇ ਵਿਚ ਪੂਰੀ ਤਰਾਂ ਸਮਰੱਥ ਹੈ, ਬਸ਼ਰਤੇ ਇਸ ਦਾ ਸੰਚਾਲਨ ਕਰਨ ਵਾਲੇ ਅਦਾਰੇ ਸਮਾਜਿਕ ਕਲਿਆਣ ਲਈ ਜਿੰਮੇਵਾਰੀ ਨਾਲ ਸਹੀ ਦਿਸ਼ਾ ਵਿਚ ਕੰਮ ਕਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. (ਡਾ.) ਸੰਜੈ ਦੇਵੇਦੀ, ਡਾਇਰੈਕਟਰ ਜਰਨਲ ਇੰਡੀਅਨ ਇੰਸਟਚਿਊਟ ਆਫ ਮਾਸ ਕਮਿਊਨੀਕੇਸ਼ਨ, ਸੂਚਨਾ ਤੇ ਪ੍ਰਸਾਰਣ ਮੰਤਰਾਲੇ, ਨਵੀਂ ਦਿੱਲੀ ਨੇ ਬ੍ਰਹਮ ਕੁਮਾਰੀ ਦੇ ਸਦਭਾਵਨਾ ਭਵਨ ਵਿਖੇ ਆਯੋਜਿਤ ਸਮਾਜਿਕ ਰੂਪਾਤਰਣ ਵਿਚ ਮੀਡੀਆ ਦੀ ਭੂਮਿਕਾ ਸੈਮੀਨਾਰ ਦੌਰਾਨ ਕੀਤਾ।

ਪ੍ਰਿੰਟ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਸੰਬੰਧੀ ਵੱਖ-ਵੱਖ ਸਰਵੇਖਣਾਂ ਦੇ ਰੌਚਕ ਤੇ ਦਿਲਚਸਪ ਤੱਥ ਸਾਂਝੇ ਕਰਦੇ ਹੋਏ ਪ੍ਰੋ ਸੰਜੈ ਦੇਵੇਦੀ ਨੇ ਦੱਸਿਆ ਕਿ ਅਨਸਰਟ ਐਂਡ ਯੰਗ ਇੰਡੀਆ ਅਤੇ ਫਿੱਕੀ ਦੀ ਰਿਪੋਰਟ ਦੇ ਅਨੁਸਾਰ, ਸਾਲ 2022 ਵਿੱਚ ਭਾਰਤ ਵਿੱਚ ਮੀਡੀਆ ਅਤੇ ਮਨੋਰੰਜਨ ਬਾਜ਼ਾਰ ਵਿੱਚ ਜਿੱਥੇ ਪ੍ਰਿੰਟ ਮੀਡੀਆ ਦੀ ਆਮਦਨ ਸਿਰਫ 7 ਫ਼ੀਸਦ ਵਧੀ, ਉੱਥੇ ਡਿਜੀਟਲ ਮੀਡੀਆ ਦੇ ਮਾਮਲੇ ਵਿੱਚ ਇਹ ਅੰਕੜਾ 42 ਫ਼ੀਸਦ ਸੀ।  ਇਸੇ ਤਰ੍ਹਾਂ, ਭਾਰਤ ਵਿਚ ਜਿੱਥੇ ਪ੍ਰਿੰਟ ਮੀਡੀਆ ਦੇ ਪਾਠਕਾਂ ਦੀ ਗਿਣਤੀ 13 ਫ਼ੀਸਦ ਵਧੀ ਹੈ, ਉੱਥੇ ਦੂਜੇ ਪਾਸੇ ਡਿਜੀਟਲ ਮੀਡੀਆ ਵਿੱਚ 71 ਫ਼ੀਸਦ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਭਾਰਤ ਵਿਚ ਪ੍ਰਿੰਟ ਮੀਡੀਆ ਦੀ ਸਥਿਤੀ ਚੀਨ ਤੇ ਜਾਪਾਨ ਦੀ ਤਰ੍ਹਾਂ ਵਿਸ਼ਵ ਦੇ ਹੋਰ ਮੁਲਕਾਂ ਤੋਂ ਕਿਤੇ ਸਥਿਰ ਹੈ ਅਤੇ ਭਾਰਤੀ ਡਿਜੀਟਲ ਯੁੱਗ ਦੇ ਵਿੱਚ ਵੀ ਅਖ਼ਬਾਰਾਂ ਪੜ੍ਹਦੇ ਹਨ। ਪ੍ਰਿੰਟ ਮੀਡੀਆ ਕਿਸੇ ਵੀ ਸੂਬੇ ਜਾ ਦੇਸ਼ ਦੇ ਨਾਗਰਿਕਾਂ ਦੀ ਵਿਚਾਰਧਾਰਾ ਬਣਾਉਣ ਲਈ ਪੂਰਨ ਰੂਪ ਵਿੱਚ ਯੋਗ ਹੈ ਜੋ ਸਾਡੇ ਅੱਜ ਦੇ ਇਸ ਸੈਮੀਨਾਰ ਦਾ ਮੰਤਵ ਹੈ।

ਬਜ਼ੁਰਗਾਂ ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਸੰਬੰਧੀ ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਸਭ ਤੋਂ ਪਹਿਲਾਂ 18 ਤੋਂ 29 ਸਾਲ ਦੀ ਉਮਰ ਦੇ ਲੋਕ ਵਰਤੋਂ ਕਰਦੇ ਹਨ, ਪਰ ਹਾਲ ਹੀ ਵਿਚ 50 ਤੋਂ 64 ਸਾਲ ਦੀ ਉਮਰ ਦੇ ਲੋਕ ਫੇਸਬੁੱਕ ਦਾ ਉਪਯੋਗ ਜਿਆਦਾ ਕਰ ਰਹੇ ਹਨ। ਦੁਨੀਆ ਭਰ ਵਿੱਚ ਸੋਸ਼ਲ ਮੀਡੀਆ ਉਪਭੋਗਤਾਵਾਂ ਦੀ ਗਿਣਤੀ ਵਧ ਕੇ 3.99 ਬਿਲੀਅਨ ਹੋ ਗਈ ਹੈ, ਜੋ ਕਿ ਵਿਸ਼ਵ ਦੀ ਆਬਾਦੀ ਦਾ 51 ਫ਼ੀਸਦ ਹੈ। ਜੇਕਰ ਸੋਸ਼ਲ ਮੀਡੀਆ ‘ਤੇ ਸਾਰੇ ਉਪਭੋਗਤਾਵਾਂ ਦੁਆਰਾ ਬਿਤਾਏ ਗਏ ਸਮੇਂ ਨੂੰ ਜੋੜਿਆ ਜਾਵੇ, ਤਾਂ ਹਰ ਰੋਜ਼ 10 ਲੱਖ ਸਾਲਾਂ ਦੇ ਬਰਾਬਰ ਸਮਾਂ ਸਿਰਫ ਸੋਸ਼ਲ ਮੀਡੀਆ ‘ਤੇ ਹੀ ਖਰਚ ਹੁੰਦਾ ਹੈ। ਜਿਸ ਤੋਂ ਸਾਨੂੰ ਮੀਡੀਆ ਅਹਿਮੀਅਤ ਦਾ ਅੰਦਾਜ਼ਾ ਹੋ ਸਕਦਾ ਹੈ।

ਡਾਇਰੈਕਟਰ ਜਨਰਲ ਆਈ ਆਈ ਐੱਮ ਸੀ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਇਨ੍ਹਾਂ ਤੱਥਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਰਤਮਾਨ ਸਮੇਂ ਵਿੱਚ ਸੋਸ਼ਲ ਮੀਡੀਆ ਦੀ ਅਹਿਮੀਅਤ ਕਿੰਨੀ ਵੱਧ ਚੁੱਕੀ ਹੈ ਜਿਸ ਕਾਰਨ ਹੀ ਵਿਸ਼ਵ ਦੇ ਵੱਡੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਦੇ ਅਦਾਰੇ ਸੋਸ਼ਲ ਮੀਡੀਆ ਵਿੱਚ ਵੀ ਆਪਣੀ ਪਕੜ ਲਗਾਤਾਰ ਬਣਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਡੇ ਦੁਆਰਾ ਅਕਸਰ ਮੀਡੀਆ ਦੇ ਨਕਾਰਤਮਕ ਪ੍ਰਭਾਵਾਂ ਬਾਰੇ ਹੀ ਚਰਚਾ ਕੀਤੀ ਜਾਂਦੀ ਹੈ ਪਰ ਇਸੇ ਮੀਡਿਆ ਦੁਆਰਾ ਹੀ ਸਾਡੇ ਦੇਸ਼ ਦੀ ਅਮੀਰ ਤੇ ਪ੍ਰਾਚੀਨ ਸੰਸਕ੍ਰਿਤੀ, ਵਿਰਾਸਤ, ਪ੍ਰੰਪਰਾਵਾਂ, ਭਾਸ਼ਾਵਾਂ ਆਦਿ ਵਿਸ਼ਵ ਦੇ ਹਰ ਦੇਸ਼ ਵਿੱਚ ਪਹੁੰਚ ਚੁੱਕੀਆ ਹਨ ਜਿੱਥੇ ਸਾਡੇ ਦੇਸ਼ ਦੇ ਲੋਕ ਵਸਨੀਕ ਹਨ।

ਮੀਡੀਆ ਸਮਾਜਿਕ ਕ੍ਰਾਂਤੀ ਲਿਆਉਣ ਵਿਚ ਸਮਰੱਥ: ਪ੍ਰੋ. ਸੰਜੈ  ਿਦਵੇਦੀ

ਪ੍ਰੋ. ਸੰਜੈ ਦੇਵੇਦੀ ਨੇ ਸੋਸ਼ਲ ਮੀਡੀਆ ਬਾਰੇ ਹੋਰ ਤੱਥ ਸਾਂਝੇ ਕਰਦਿਆਂ ਕਿਹਾ ਕਿ ਉਪਭੋਗਤਾਵਾਂ ਦੁਆਰਾ ਇੱਕ ਦਿਨ ਵਿੱਚ 3.2 ਬਿਲੀਅਨ ਤੋਂ ਵੱਧ ਯਾਨੀ 320 ਕਰੋੜ ਫੋਟੋਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਫੇਸਬੁੱਕ ‘ਤੇ ਇਕ ਦਿਨ ਵਿਚ 8 ਬਿਲੀਅਨ ਤੋਂ ਵੱਧ ਯਾਨੀ 800 ਕਰੋੜ ਵੀਡੀਓਜ਼ ਦੇਖੇ ਜਾਂਦੇ ਹਨ। ਇੱਕ ਇੰਟਰਨੈਟ ਉਪਭੋਗਤਾ ਦੇ ਲਗਭਗ 9 ਸੋਸ਼ਲ ਮੀਡੀਆ ਖਾਤੇ ਹਨ। ਜਿਸ ਲਈ ਅੱਜ ਇਹ ਜਰੂਰੀ ਹੋ ਗਿਆ ਹੈ ਕਿ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਸੁਚੇਤ ਹੋ ਕੇ ਕਰੀਏ ਤਾਂ ਜੋਂ ਅਸੀਂ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਸਕੀਏ।

ਰਾਜਯੋਗਨੀ ਬ੍ਰਹਮ ਕੁਮਾਰੀ ਰਮਾਂ ਇੰਚਾਰਜ ਰਾਜ ਯੋਗਾ ਕੇਂਦਰ ਰੋਪੜ ਨੇ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਇਸ ਡਿਜੀਟਲ ਯੁੱਗ ਵਿੱਚ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿ ਮੀਡੀਆ ਤੋਂ ਤੁਸੀਂ ਕੀ ਗ੍ਰਹਿਣ ਕਰ ਰਹੇ ਹੋ ਜਿਸ ਲਈ ਮੀਡੀਆ ਨੂੰ ਸਮਾਜਿਕ ਰੂਪਾਂਤਰਣ ਅਤੇ ਕਲਿਆਣ ਲਈ ਅਧਿਆਤਮਕ ਪ੍ਰਚਾਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਣੀ  ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਅੱਜ ਸਾਨੂੰ ਵਿਚਾਰ ਕਰਨ ਦੀ ਜਰੂਰਤ ਹੈ ਕਿ ਅਸੀਂ ਪੱਛਮੀ ਸੱਭਿਆਚਰ ਨੂੰ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਅਪਣਾ ਚੁੱਕੇ ਹਾਂ ਪਰ ਪੱਛਮੀ ਦੇਸ਼ਾਂ ਦੇ ਲੋਕ ਸਾਡੇ ਦੇਸ਼ ਦੇ ਅਧਿਆਤਮਿਕ ਗਿਆਨ ਦੁਆਰਾ ਆਪਣਾ ਆਤਮਿਕ ਵਿਕਾਸ ਕਰ ਰਹੇ ਹਨ। ਇਸ ਸੈਮੀਨਾਰ ਵਿੱਚ ਰਾਸ਼ਟਰੀ ਮੀਡੀਆ ਬੁਲਾਰਾ ਬ੍ਰਹਮ ਕੁਮਾਰੀ ਸੰਸਥਾ ਦਿੱਲੀ ਬੀ.ਕੇ. ਸੁਸ਼ਾਂਤ ਅਤੇ ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਧਾਨ ਬਹਾਦਰ ਜੀਤ ਸਿੰਘ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਬੀ ਕੇ ਪ੍ਰਵੀਨ ਅਤੇ ਗਾਇਕ ਅਮਨ ਸੋਢੀ ਵੱਲੋਂ ਧਾਰਮਿਕ ਗੀਤ ਪੇਸ਼ ਕੀਤੇ ਗਏ ਅਤੇ ਕੁਮਾਰੀ ਨੰਦਨੀ ਅਤੇ ਮਨਰੀਤ ਵੱਲੋਂ ਡਾਂਸ ਦੀ ਪੇਸ਼ਕਾਰੀ ਵੀ ਦਿੱਤੀ ਗਈ।

ਇਸ ਮੌਕੇ ਸੀਨੀਅਰ ਪੱਤਰਕਾਰ ਗੁਰਚਰਨ  ਸਿੰਘ ਬਿੰਦਰਾ, ਲਖਵੀਰ ਸਿੰਘ, ਜਸਬੀਰ ਸਿੰਘ ਬਾਵਾ ਅਤੇ ਵੱਖ ਵੱਖ ਅਦਾਰਿਆਂ ਦੇ ਪੱਤਰਕਾਰ ਹਾਜ਼ਰ ਸਨ।