ਮੁਫਤ ਕੈਂਸਰ ਚੈਂਕਅੱਪ ਕੈਂਪ ਲਗਾਇਆ

160

ਮੁਫਤ ਕੈਂਸਰ ਚੈਂਕਅੱਪ ਕੈਂਪ ਲਗਾਇਆ

ਬਹਾਦਰਜੀਤ ਸਿੰਘ /ਰੂਪਨਗਰ,2 ਫਰਵਰੀ,2022
ਅੱਜ ਰੂਪਨਗਰ ਸ਼ਹਿਰ ਦੇ ਲਹਿਰੀਸ਼ਾਹ ਮੰਦਰ ਵਿਖੇ ਸੰਤ ਬਾਬਾ ਖੁਸ਼ਹਾਲ ਸਿੰਘ ਗੁਰਦੁਆਰਾ ਹੈੱਡ ਦਰਬਾਰ, ਸੰਤ ਬਾਬਾ ਅਵਤਾਰ ਸਿੰਘ ਤੇ ਸੰਤ ਬਾਬਾ ਹਰਦੀਪ ਸਿੰਘ ਜੀ ਗੁਰਦੁਆਰਾ ਬਾਬਾ ਸਤਨਾਮ ਨੰਗਲ ਚੌਂਕ ਦੇ ਆਸ਼ੀਰਵਾਦ ਸਦਕਾ ਅਤੇ ਸਨਾਤਨ ਧਰਮ ਸਭਾ ਰੂਪਨਗਰ ਅਤੇ ਪਹਿਲਾਂ ਇਨਸਾਨੀਅਤ ਸੰਸਥਾ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਦੇ ਮੁੱਖੀ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਲਗਾਏ ਗਏ ਮੁਫਤ ਕੈਂਸਰ ਚੈਂਕਅੱਪ ਕੈਂਪ ਦਾ ਭਾਜਪਾ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਦੇ ਸਪੁੱਤਰ ਅਜੇਵੀਰ ਸਿੰਘ ਲਾਲਪੁਰਾ ਵੱਲੋਂ ਉਦਘਾਟਨ ਕੀਤਾ ਗਿਆ।

ਮੁਫਤ ਕੈਂਸਰ ਚੈਂਕਅੱਪ ਕੈਂਪ ਲਗਾਇਆ-Photo courtesy- Internet
ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਚੈਕਅੱਪ ਕਰਵਾਇਆ।

ਇਸ ਮੌਕੇ ਅਜੇਵੀਰ ਸਿੰਘ ਲਾਲਪੁਰਾ ਨੇ ਵੱਰਲਡ ਕੈਂਸਰ ਕੇਅਰ ਦੇ ਮੁੱਖੀ ਕੁਲਵੰਤ ਸਿੰਘ ਧਾਲੀਵਾਲ, ਸੰਤ ਮਹਾਂਪੁਰਸ਼ਾਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਲੋਕਾਂ ਦੀ ਭਲਾਈ ਲਈ ਕੀਤੇ ਜਾਂ ਰਹੇਂ ਕਾਰਜ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਬਾਬਾ ਖੁਸਹਾਲ ਸਿੰਘ ਗੁਰਦੁਆਰਾ ਹੈੱਡ ਦਰਬਾਰ, ਸੰਤ ਬਾਬਾ ਅਵਤਾਰ ਸਿੰਘ , ਸੰਤ ਬਾਬਾ ਹਰਦੀਪ ਸਿੰਘ , ਕੁਲਵੰਤ ਸਿੰਘ ਧਾਲੀਵਾਲ, ਹਰਮਿੰਦਰਪਾਲ ਸਿੰਘ ਆਹਲੂਵਾਲੀਆ ਮੰਡਲ ਪ੍ਰਧਾਨ, ਵਿਪਨ ਸ਼ਰਮਾ ਜਿਲਾਂ ਸਕੱਤਰ ਬੀਜੇਪੀ, ਪੰਕਜ ਸ਼ਰਮਾ ਸ਼ੋਸਲ ਮੀਡੀਆ ਇੰਚਾਰਜ, ਰਮਨ ਜਿੰਦਲ ਜਿਲਾਂ ਜਨਰਲ ਸਕੱਤਰ ਭਾਜਪਾ, ਗੁਰਕੀਰਤ ਸਿੰਘ ਸੈਣੀ, ਚਰਨਜੀ ਸਿੰਘ ਰੂਬੀ, ਐਡਵੋਕੇਟ ਰਮਿਤ ਕਹਿਰ, ਰਚਨਾ ਲਾਂਬਾ, ਜਗਦੀਸ਼ ਕਾਜਲਾ ਆਦਿ ਹਾਜ਼ਰ ਸਨ।