ਮੁਸਲਿਮ ਵੈਲਫੇਅਰ ਮੂਵਮੈਂਟ ਨੇੇ ਬਰਿੰਦਰ ਢਿੱਲੋਂ ਦੇ ਹੱਕ ਵਿੱਚ ਪ੍ਰਚਾਰ ਸ਼ੁਰੂ ਕੀਤਾ
ਬਹਾਦਰਜੀਤ ਸਿੰਘ /ਰੂਪਨਗਰ, 19 ਜਨਵਰੀ,2022
ਵਿਧਾਨ ਸਭਾ ਹਲਕਾ ਰੂਪਨਗਰ ਦੇ ਲੋਕ ਇਸ ਵਾਰ ਵੋਟਾਂ ਦੇ ਸੋਦਾਗਰਾਂ ਨੂੰ ਮੂੰਹ ਨਹੀਂ ਲਗਾਉਣਗੇ ਉਕਤ ਸ਼ਬਦ ਮੁਸਲਿਮ ਵੈਲਫੇਅਰ ਮੂਵਮੈਂਟ ਰੂਪਨਗਰ ਦੇ ਬੁਲਾਰੇ ਬਸ਼ੀਰ ਨੇ ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਦੀ ਮੁਹਿੰਮ ਚਲਾਉਂਦਿਆਂ ਕਹੇ।
ਮੂਵਮੈਂਟ ਦੇ ਜ਼ਿਲ੍ਹਾ ਪ੍ਰਧਾਨ ਚਾਂਦ ਮੁਹੰਮਦ ਨੇ ਆਪਣੇ ਵਫਦ ਸਮੇਤ ਸ੍ਰ ਢਿੱਲੋਂ ਨੂੰ ਮਿਲਕੇ ਇਹ ਵਿਸ਼ਵਾਸ਼ ਦੁਆਇਆ ਕਿ ਉਹ ਉਹਨਾਂ ਦੀਆਂ ਹਲਕੇ ਦੇ ਵਿਕਾਸ ਪ੍ਰਤੀ ਨੇਕ ਨੀਤੀਆਂ ਨੂੰ ਘਰ ਘਰ ਪਹੁੰਚਾਕੇ ਰੂਪਨਗਰ ਨੂੰ ਜਿਤਾਉਣ ਦਾ ਜੋ ਸੁਪਨਾ ਉਨ੍ਹਾਂ ਵੇਖਿਆ ਹੈ ਉਸਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਨਗੇ।
ਇਸ ਦੌਰਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੇਰਾ ਇਕ ਅਹਿਦ ਹਰ ਵਰਗ ਦਾ ਸਤਿਕਾਰ। ਨਾ ਚਾਪਲੂਸੀ ਨਾ ਅਹੰਕਾਰ ਰੋਪੜ ਜਿੱਤੇਗਾ ਇਸ ਵਾਰ ਨੂੰ ਹਲਕੇ ਦੇ ਲੋਕ ਇਕ ਲਹਿਰ ਬਣਾਕੇ ਮੇਰੇ ਨਾਲ ਚਲਣਗੇ ਅਤੇ ਹਲਕਾ ਰੂਪਨਗਰ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਤੇ ਲਿਜਾਣ ਵਿਚ ਮੇਰਾ ਸਹਿਯੋਗ ਦੇਣਗੇ।ਇਸ ਦੌਰਾਨ ਸ੍ਰ ਢਿੱਲੋਂ ਨੇ ਮੂਵਮੈਂਟ ਦੇ ਸਾਰੇ ਆਗੂਆਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਰਹੀਸ ਬਾਬੂ, ਇਸਰਾਰ ਅਹਿਮਦ ਜਨਰਲ ਸਕੱਤਰ,ਭੋਲਾ ਸਲਾਹਕਾਰ,ਛੋਟੇ ਖਾਨ,ਆਮਿਰ ਹਿਮਦ,ਦਿਲਸ਼ਾਦ,ਆਸਿਫ਼,ਸ਼ਕੀਲ,ਪੱਪੂ,ਜਮੀਲ,ਬਲੀ,ਜ਼ਾਕਿਰ ਹੁਸੈਨ,ਫ਼ਹਿਮ,ਕੁਰਸ਼ੀਦ,ਅਮਰ ਪਾਲੀ ਅਤੇ ਹੋਰ ਹਾਜ਼ਰ ਸਨ।