ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ ਮੁਹਿੰਮ ਸ਼ੁਰੂ -ਸਨੌਰ ਰੋਡ ਤੇ ਮੁੱਖ ਡੰਪਿੰਗ ਗਰਾਉਂਡ ‘ਵਿੱਚ ਕੂੜਾ ਸੁੱਟਣਾ ਪੂਰੀ ਤਰ੍ਹਾਂ ਬੰਦ- ਪਟਿਆਲਾ ਮੇਅਰ

242

ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ ਮੁਹਿੰਮ ਸ਼ੁਰੂ -ਸਨੌਰ ਰੋਡ ਤੇ ਮੁੱਖ ਡੰਪਿੰਗ ਗਰਾਉਂਡ ‘ਵਿੱਚ ਕੂੜਾ ਸੁੱਟਣਾ ਪੂਰੀ ਤਰ੍ਹਾਂ ਬੰਦ- ਪਟਿਆਲਾ ਮੇਅਰ

ਕੰਵਰ ਇੰਦਰ ਸਿੰਘ /ਪਟਿਆਲਾ /1 ਸਤੰਬਰ

ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ ਮੁਹਿੰਮ ਦੀ ਸ਼ੁਰੂਆਤ ਮੰਗਲਵਾਰ ਨੂੰ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ 21 ਨੰਬਰ ਫਲਾਈ ਓਵਰ ਕੋਲ ਪੈਂਦੇ ਐਮ.ਆਰ.ਐਫ ਸੈਂਟਰ ਤੋਂ ਕੀਤੀ। ਕੂੜੇ ਦੀ ਸੰਭਾਲ ਲਈ ਜਾਰੀ ਹੋਏ ਨਵੇਂ ਆਦੇਸ਼ਾਂ ਪ੍ਰਤਿ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਮੇਅਰ ਨੇ ਜਾਗਰੂਕਤਾ ਫੈਲਾਉਣ ਦੀ ਜਿਮੇਦਾਰੀ ਆਪਣੇ ਹੱਥ ਵਿੱਚ ਲੈਂਦਿਆਂ ਮੰਗਲਵਾਰ ਨੂੰ ਇੱਕ ਨਵੀਂ ਸ਼ੁਰੂਆਤ ਕੀਤੀ ਗਈ। ਮੇਅਰ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਲਈ ਸਾੰਸਦ ਮਹਾਰਾਣੀ ਪਰਨੀਤ ਕੌਰ, ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਅਤੇ ਬੀਬੀ ਜੈਇੰਦਰ ਕੌਰ ਪੂਰੀ ਤਰਾਂ ਗੰਭੀਰ ਹਨ। ਮਹਾਰਾਣੀ ਪਰਨੀਤ ਕੌਰ ਨੇ ਖੁਦ ਸ਼ਹਿਰ ਦੀ ਸਲਮ ਬਸਤੀ ਵਿੱਚ ਆਪਣੇ ਹੱਥਾ ਨਾਲ ਕੂੜਾ ਚੁੱਕ ਕੇ ਲੋਕਾਂ ਨੂੰ ਸਫਾਈ ਪ੍ਰਤਿ ਜਾਗਰੂਕ ਕਰਨ ਦਾ ਕੰਮ ਕੀਤਾ ਹੈ। ਮੇਅਰ ਨੇ ਆਖਿਆ ਸੰਕਟ ਦੀ ਇਸ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਨ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਪਾਏ ਜਾ ਰਹੇ ਮਾਸਕ, ਦਸਤਾਨੇ ਜਾਂ ਨੈਪਕਿਨ ਆਦਿ ਲਈ ਵਖਰਾ ਇੰਤਜਾਮ ਘਰਾਂ ਵਿੱਚ ਹੀ ਕਰਨਾ ਪਵੇਗਾ। ਕੋਰੋਨਾ ਤੋਂ ਬਚਾ ਲਈ ਵਰਤੋਂ ਵਿੱਚ ਲਿਆਂਦੇ ਜਾ ਰਹੇ ਸਮਾਨ ਨੂੰ ਸਧਾਰਣ ਕੂੜੇ ਵਿੱਚ ਪਾ ਕੇ ਅਸੀਂ ਸਫਾਈ ਸੈਨਕਾਂ ਨੂੰ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਬਣਾਉਣ ਦੇ ਦੋਸ਼ੀ ਬਣ ਸਕਦੇ ਹਾਂ। ਇਸ ਲਈ ਜਰੂਰੀ ਹੈ ਕਿ ਜੇਕਰ ਅਸੀਂ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਵਰਤੋਂ ਵਿੱਚ ਲਿਆਉਂਦੀ ਸਮਗਰੀ ਨੂੰ ਵੱਖਰੇ ਤੋਰ ਤੇ ਕੂੜਾ ਲੈਣ ਆਏ ਵਿਅਕਤੀ ਨੂੰ ਦੇਵਾਂਗੇ ਤਾਂ ਉਸਨੂੰ ਘਾਤਕ ਕਚਰੇ ਨੂੰ ਖਤਮ ਕਰਨਾ ਆਸਾਨ ਹੋ ਸਕੇਗਾ। ਇਸ ਮੌਕੇ ਸਫਾਈ ਸੈਨਿਕਾਂ ਅਤੇ ਘਰ-ਘਰ ਤੋਂ ਕੂੜਾ ਚੁੱਕਣ ਦਾ ਕੰਮ ਕਰਨ ਵਾਲਿਆਂ ਨੂੰ ਗੀਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦੀ ਟ੍ਰੇਨਿੰਗ ਚੀਫ ਸੈਨੇਟਰੀ ਇੰਸਪੇਕਟਰ ਭਗਦਵੰਤ ਸ਼ਰਮਾ ਅਤੇ ਸੰਜੀਵ ਕੁਮਾਰ ਵਲੋਂ ਦਿੱਤੀ ਗਈ।

…ਕੂੜੇ ਦੀ ਸੰਭਾਲ ਲਈ ਆਪਣੀ ਆਦਤਾਂ ਵਿੱਚ ਕਰੋ ਸੁਧਾਰ-ਮੇਅਰ

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੂੜੇ ਦੀ ਸੰਭਾਲ ਕਰਨ ਨੂੰ ਲੈ ਕੇ ਸਾਲ 2016 ਵਿੱਚ ਨੈਸ਼ਨਲ ਗ੍ਰੀਨ ਟ੍ਰਬਿਉਨਲ ਵਲੋਂ ਜਾਰੀ ਹੋਏ ਆਦੇਸ਼ਾਂ ਪ੍ਰਤਿ ਜਾਗਰੂਕ ਕਰਨ ਵਿੱਚ ਨਗਰ ਨਿਗਮ ਨੂੰ ਹੁਣ ਤੱਕ ਕਰੀਬ ਚਾਰ ਸਾਲ ਲੱਗੇ ਹਨ। ਪਰ ਹੁਣ ਇਸ ਨਵੇਂ ਕਾਨੂੰਨ ਅਨੁਸਾਰ ਜੋ ਕੋਈ ਘਰ ਯਾ ਵਪਾਰਕ ਅਦਾਰਾ ਆਪਣੇ ਪੈਦਾ ਕੀਤੇ ਕੂੜੇ ਦੀ ਸੰਭਾਲ ਆਪ ਕਰਦੀਆਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ-ਵੱਖਰਾ ਨਹੀਂ ਕਰੇਗਾ, ਉਸ ਉਤੇ ਬਾਰੀ ਜੁਰਮਾਨੇ ਦੀ ਕਾਰਵਾਈ ਕੀਤੀ ਜਾਵੇਗੀ। ਜੁਰਮਾਨਾ ਲਗਾਉਣ ਦਾ ਮਤਲਬ ਕਿਸੇ ਨੂੰ ਤੰਗ ਕਰਨਾ ਨਹੀਂ, ਸਗੋਂ ਜੁਰਮਾਨੇ ਦੇ ਡਰ ਨਾਲ ਸਾਰਿਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਵਾ ਕੇ ਉਸਦਾ ਸਹੀ ਨਿਪਟਾਰਾ ਕਰਵਾਉਣਾ ਹੈ।

ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ ਮੁਹਿੰਮ ਸ਼ੁਰੂ -ਸਨੌਰ ਰੋਡ ਤੇ ਮੁੱਖ ਡੰਪਿੰਗ ਗਰਾਉਂਡ 'ਵਿੱਚ ਕੂੜਾ ਸੁੱਟਣਾ ਪੂਰੀ ਤਰ੍ਹਾਂ ਬੰਦ- ਪਟਿਆਲਾ ਮੇਅਰ

ਸ਼ਹਿਰ ਦੇ ਵੱਖ-ਵੱਖ ਹਿੱਸੀਆਂ ਵਿੱਚ 6 ਐਮ.ਆਰ.ਐਫ (ਮੈਟਿਰਿਅਲ ਰਿਕਵਰੀ ਫੈਸਿਲਟੀ) ਸੈਂਟਰ ਸਥਾਪਿਤ ਕੀਤੇ ਜਾ ਚੁੱਕੇ ਹਨ। ਮੇਅਰ ਨੇ ਕਿਹਾ ਕਿ ਸਭ ਤੋਂ ਪਹਿਲਾਂ, ਯੂਨਿਟ ਧਾਰਕ ਆਪਣੇ ਘਰ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰੇਗਾ ਅਤੇ ਇਸਨੂੰ ਇੱਕ ਵੱਖਰੇ ਡਸਟਬਿਨ ਵਿੱਚ ਪਾਵੇਗਾ। ਇਸ ਤੋਂ ਬਾਅਦ, ਦੂਜੀ ਜ਼ਿੰਮੇਵਾਰੀ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਵਾਲਿਆਂ ਦੀ ਹੋਵੇਗੀ। ਘਰਾਂ ਜਾਂ ਵਪਾਰਕ ਸਥਾਨਾਂ ਤੋਂ ਕੂੜਾ ਚੱਕ ਕੇ ਉਹ ਆਪਣੀ ਰਿਕਸ਼ਾ ਰੇਹੜੀ ਜਾਂ ਟੈਂਪੂ ਵਿੱਚ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਹਾਲਤ ਵਿੱਚ ਐਮ.ਆਰ.ਐਫ ਕੇਂਦਰਾਂ ਵਿੱਚ ਪਹੁੰਚਾਏਗਾ। ਤੀਜੀ ਜ਼ਿੰਮੇਵਾਰੀ ਐਮ.ਆਰ.ਐਫ ਸੈਂਟਰਾ ਵਿੱਚ ਤੈਨਾਤ ਸੁਪਰਵਾਈਜ਼ਰ ਅਤੇ ਹੋਰ ਸਟਾਫ ਦੀ ਹੋਵੇਗੀ ਜੋ ਐਮ.ਆਰ.ਐਫ ਕੇਂਦਰਾਂ ਵਿੱਚ ਬਣੀਆਂ ਪਿੱਟਾ ਵਿੱਚ ਗਿੱਲੇ ਕੂੜੇ ਨੂੰ ਪਾ ਕੇ ਉਸ ਤੋਂ ਖਾਦ ਤਿਆਰ ਕਰਨਗੇ। ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਅਨੁਸਾਰ ਹਾਰਟੀਕਲ੍ਚਰ ਵੇਸਟ ਦਾ ਟੋਕਾ ਕਰਕੇ ਉਸ ਤੋਂ ਖਾਦ ਤਿਆਰ ਕਰਨ ਵਾਲੀ ਤਕਨੀਕ ਲਈ ਇੱਕ ਮਸ਼ੀਨ ਪਹਿਲਾਂ ਤੋਂ ਨਿਗਮ ਕੌਲ ਹੈ, ਪਰ ਇਕ ਹੋਰ ਮਸ਼ੀਨ ਇਸ ਕੰਮ ਲਈ ਖਰੀਦ ਕੀਤੀ ਜਾਵੇਗੀ। ਤਾਂ ਕਿ ਕੂੜੇ ਦਾ ਸਹੀ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾ ਸਕੇ।

.. ਹਰ ਦਿਨ ਯਾਦ ਰੱਖੋ, ਦੋ ਡਸਟਬਿਨ, ਹਰਾ ਅਤੇ ਨੀਲਾ: ਸੰਯੁਕਤ ਕਮਿਸ਼ਨਰ

ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਲਾਲ ਵਿਸ਼ਵਾਸ ਦਾ ਕਹਿਣਾ ਹੈ ਕਿ ਸ਼ਹਿਰ ਵਾਸੀਆਂ ਨੂੰ ਹਰ ਦਿਨ ਯਾਦ ਰੱਖੋ, ਦੋ ਡਸਟਬਿਨ, ਹਰਾ ਅਤੇ ਨੀਲਾ ਦਾ ਸਲੋਗਨ ਜਾਗਰੂਕ ਕਰਨ ਲਈ ਦਿੱਤਾ ਗਿਆ ਹੈ। ਉਹਨਾਂ ਕਿਹਾ ਪੂਰੀ ਟੀਮ ਨੂੰ ਕੂੜੇ ਦਾ ਨਵੀਂ ਤਕਨੀਕ ਰਾਹੀਂ ਨਿਪਟਾਰਾ ਕਰਨ ਦੀ ਟ੍ਰੈਨਿੰਗ ਦੇ ਦਿੱਤੀ ਗਈ ਹੈ। ਵੱਧ ਤੋਂ ਵੱਧ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਘਰਾਂ ਵਿੱਚ ਹੀ ਵੱਖ-ਵੱਖ ਰਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪਰ ਹੁਣ ਜਾਗਰੂਕਤਾ ਤੋਂ ਬਾਅਦ 5 ਸੌ ਤੋਂ 5 ਹਜਾਰ ਰੁਪਏ ਦੇ ਜੁਰਮਾਨੇ ਦੀ ਕਾਰਵਾਈ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੋਕਰ ਕੋਈ ਕੂੜਾ ਚੁੱਕਣ ਵਾਲਾ ਗਿੱਲੇ-ਸੁੱਕੇ ਕੂੜੇ ਨੂੰ ਇਕਠਾ ਕਰਦਾ ਫੜਿਆ ਗਿਆ ਤਾਂ ਉਸ ਉਤੇ ਜੁਰਮਾਨੇ ਦੇ ਨਾਲ-ਨਾਲ ਇਲਾਕੇ ਵਿੱਚ ਕੰਮ ਕਰਨ ਦੀ ਜਿਮੇਦਾਰੀ ਨੂੰ ਵਾਪਿਸ ਲੈ ਲਿਆ ਜਾਵੇਗਾ। ਨਾਲ ਹੀ ਉਹਨਾਂ ਕਿਹਾ ਕਿ ਨਿਗਮ ਕੋਲ ਇਸ ਵੇਲੇ ਕੂੜੇ ਦਾ ਨਿਪਟਾਰਾ ਕਰਨ ਲਈ  ਛੇ ਐਮ.ਆਰ.ਐਫ ਸੈਂਟਰ, 87 ਸੈਮੀ ਅੰਡਰ ਗ੍ਰਾਉਂਡ ਬਿਨ, ਛੇ ਕੰਪੈਕਟਟਰ, 300 ਪਿਟ ਅਤੇ 200 ਤੋਂ ਵੱਧ ਟਵਿਨ-ਬਿਨ ਹਨ।

ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਜੁਆਇੰਟ ਕਮਿਸ਼ਨਰ ਲਾਲ ਵਿਸ਼ਵਾਸ ਤੋਂ ਬਿਨਾਂ ਇਸ ਮੌਕੇ ਮੁੱਖ ਸੈਨੇਟਰੀ ਇੰਸਪੈਕਟਰ ਭਗਵੰਤ ਸ਼ਰਮਾਂ, ਮੁੱਖ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸਾਰੇ ਸੈਨੇਟਰੀ ਇੰਸਪੈਕਟਰ, ਪ੍ਰੋਗਰਾਮ ਕੋਆਰਡੀਨੇਟਰ ਅਮਨਦੀਪ ਸੇਖੋਂ, ਮਨਪ੍ਰੀਤ ਬਾਜਵਾ, ਜਵਾਲਾ ਸਿੰਘ ਤੋਂ ਇਲਾਵਾ ਸਫਾਈ ਸੈਨਿਕ ਅਤੇ ਕੂੜਾ ਚੁੱਕਣ ਵਾਲਾ ਸਟਾਫ ਮੁੱਖ ਤੌਰ ਤੇ ਮੌਜੂਦ ਸਨ।