ਮੇਰਾ ਮੁਕਾਬਲਾ ਸਿਆਸੀ ਵਿਰੋਧੀਆਂ ਨਾਲ ਨਹੀਂ,ਮਾਫੀਆ,ਗੁੰਡਾਗਰਦੀ,ਬੇਰੁਜ਼ਗਾਰੀ ਨਾਲ – ਬਰਿੰਦਰ ਢਿੱਲੋਂ

182

ਮੇਰਾ ਮੁਕਾਬਲਾ ਸਿਆਸੀ ਵਿਰੋਧੀਆਂ ਨਾਲ ਨਹੀਂ,ਮਾਫੀਆ,ਗੁੰਡਾਗਰਦੀ,ਬੇਰੁਜ਼ਗਾਰੀ ਨਾਲ – ਬਰਿੰਦਰ ਢਿੱਲੋਂ

ਬਹਾਦਰਜੀਤ ਸਿੰਘ /ਰੂਪਨਗਰ,11 ਫਰਵਰੀ,2022
ਮੇਰਾ ਮੁਕਾਬਲਾ ਸਿਆਸੀ ਵਿਰੋਧੀਆਂ ਨਾਲ ਨਾ ਹੋ ਕੇ ਮਾਫੀਆ ਰਾਜ,ਗੁੰਡਾਗਰਦੀ ਦੇ ਖਿਲਾਫ ਅਤੇ ਬੇਰੁਜ਼ਗਾਰੀ ਨਾਲ ਜੂਝਦੇ ਨੌਜਵਾਨਾਂ ਦੇ ਹੱਕਾਂ ਲਈ ਹੈ,ਜਿਸ ਲਈ ਮੈਂ ਆਪਣੀਆਂ ਅਤੇ ਬੇਗਾਨਿਆਂ ਨਾਲ ਵੀ ਅੜ ਤੇ ਲੜ ਸਕਦਾ ਹਾਂ। ਉਕਤ ਸ਼ਬਦ ਕਾਂਗਰਸ ਦੇ ਹਲਕਾ ਰੂਪਨਗਰ ਤੋਂ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਨੇ ਹਲਕੇ ਦੇ ਦਰਜਨ ਪਿੰਡਾਂ ਦੇ ਤੂਫ਼ਾਨੀ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਹੇ।

ਉਨ੍ਹਾਂ ਕਾਲੂਵਾਲ ਭੋਲੋ,ਭੱਦਲ,ਸਿਆਸਤਪੁਰ,ਰਾਮਗੜ੍ਹ,ਬਿੰਦਰਖ, ਬਬਾਨੀ,ਮਾਦਪੁਰ,ਠੌਣਾ,ਪੜੀ ਵਿਖੇ ਹਲਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਰੋਜ਼ਮਰਾ ਦੀਆਂ ਮੁਸ਼ਕਿਲਾਂ ਤੋਂ ਛੁਟਕਾਰੇ ਲਈ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪਹਿਲ ਦੇ ਅਧਾਰ ’ਤੇ ਮੁੱਢਲੀਆਂ ਸਹੂਲਤਾਂ ਲਾਗੂ ਕਰਵਾਵਾਂਗੇ।’

ਮੇਰਾ ਮੁਕਾਬਲਾ ਸਿਆਸੀ ਵਿਰੋਧੀਆਂ ਨਾਲ ਨਹੀਂ,ਮਾਫੀਆ,ਗੁੰਡਾਗਰਦੀ,ਬੇਰੁਜ਼ਗਾਰੀ ਨਾਲ - ਬਰਿੰਦਰ ਢਿੱਲੋਂ

ਢਿੱਲੋਂ ਨੇ ਸੰਤੋਖਗੜ੍ਹ ਟੱਪਰੀਆਂ ਵਿਖੇ ਕਿਹਾ ਕਿ ਇਸ ਵਾਰ ਵੋਟਾਂ ਗਲੀਆਂ ਨਾਲੀਆਂ ਦੀ ਰਾਜਨੀਤੀ ਤੋਂ ਉੱਪਰ ਉਠਕੇ ਆਪਣੇ ਬੱਚਿਆਂ ਦੇ ਭਵਿੱਖ ਖਾਤਿਰ ਕਾਂਗਰਸ ਦੀ ਝੋਲੀ ਵਿਚ ਪਾਇਓ। ਸੇਫਲਪੁਰ ਵਿਖੇ ਬਰਿੰਦਰ ਢਿੱਲੋਂ ਨੇ ਕਿਹਾ ਕਿ ਰੂਪਨਗਰ ਨੂੰ ਪੰਜਾਬ ਵਿੱਚ ਪਹਿਲੇ ਨੰਬਰ ’ਤੇ ਲੈ ਕੇ ਆਉਣਾ ਉਨ੍ਹਾਂ ਦਾ ਮੁੱਖ ਮਕਸਦ ਹੈ ਜਿਸ ਲਈ ਸਮੁਚੇ ਹਲਕੇ ਦੇ ਵੋਟਰਾਂ ਦਾ ਸਹਿਯੋਗ ਅਹਿਮ ਰੋਲ ਅਦਾ ਕਰੇਗਾ।

ਉਨ੍ਹਾਂ ਪੰਜੋਲਾ ,ਪੰਜੋਲੀ ਵਿਖੇ ਆਪਣੇ ਪ੍ਰਚਾਰ ਦੌਰੇ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਜਿਨ੍ਹਾਂ ਦੀ ਕੋਈ ਸਿਫਾਰਿਸ਼ ਨਹੀਂ ਉਹ ਉਨ੍ਹਾਂ ਲਈ ਕੰਮ ਕਰਨਾ ਚਾਹੁੰਦੇ ਹਨ ਤਾਂ ਜੋ ਅਖੀਰਲੀ ਕਤਾਰ ਵਾਲੇ ਲੋਕ ਸਮਾਜ ਵਿਚ ਬਰਾਬਰਤਾ ਦਾ ਦਰਜ ਹਾਸਿਲ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਹਰ ਵਰਗ ਇੱਕ ਆਵਾਜ਼ ਬਣ ਕੇ  ਰੂਪਨਗਰ ਨੂੰ ਜਿਤਾ ਕੇ ਕਾਂਗਰਸ ਦੀ ਸਰਕਾਰ ਪੰਜਾਬ ਵਿਚ ਮੁੜ ਲਿਆਵੇ।
ਇਸ ਮੌਕੇ ਸਪਿੰਡਾਂ ਦੇ ਸਰਪੰਚ,ਪੰਚ ਸਾਹਿਬਾਨ ਅਤੇ ਸੀਨੀਅਰ ਕਾਂਗਰਸ ਲੀਡਰਸ਼ਿਪ ਹਾਜ਼ਰ ਸੀ।