ਯੁਵਕ ਸੇਵਾਵਾਂ ਵਿਭਾਗ ਪਟਿਆਲਾ ਤੋਂ ਨੌਜਵਾਨਾਂ ਦਾ ਕਾਫ਼ਲਾ ਪੰਜਾਬ ਰਾਜ ਯੁਵਕ ਮੇਲੇ ਲਈ ਰਵਾਨਾ
ਪਟਿਆਲਾ, 31 ਜਨਵਰੀ:
ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਕਰਵਾਏ ਜਾ ਰਹੇ ਯੁਵਕ ਮੇਲੇ ਲਈ ਅੱਜ ਪਟਿਆਲਾ ਤੋਂ 20 ਬੱਸਾਂ ਦਾ ਕਾਫ਼ਲਾ ਯੁਵਕ ਮੇਲੇ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਇਆ। ਕਾਫ਼ਲੇ ਨੂੰ ਰਵਾਨਾ ਕਰਨ ਮੌਕੇ ਪੁੱਜੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਿਸ਼ਾਨਾ ਨੌਜਵਾਨਾਂ ਨੂੰ ਅਜਿਹੇ ਮੇਲਿਆਂ ਰਾਹੀਂ ਆਪਣੇ ਸਭਿਆਚਾਰ ਨਾਲ ਜੋੜਨਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜੇਸ਼ ਸ਼ਰਮਾ ਵੀ ਹਾਜ਼ਰ ਸਨ।
ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਨੌਜਵਾਨਾਂ ਦੀ ਪ੍ਰਤੀਭਾ ਨੂੰ ਨਿਖਾਰਨ ਲਈ ਸਭਿਆਚਾਰਕ ਮੁਕਾਬਲੇ, ਕੈਰੀਅਰ ਸਮਿੱਟ, ਪੰਜਾਬੀ ਵਿਰਸਾ, ਰਵਾਇਤੀ ਪ੍ਰਦਰਸ਼ਨੀ, ਪੰਜਾਬ ਯੂਥ ਆਈਕਨ ਪੁਰਸਕਾਰ ਵਰਗੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਉੱਘੇ ਗਾਇਕ ਅਤੇ 30 ਹਜ਼ਾਰ ਯੁਵਕ ਤੇ ਯੁਵਤੀਆਂ ਭਾਗ ਲੈ ਰਹੇ ਹਨ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਪਅਿਆਲਾ ਤੋਂ 20 ਬੱਸਾਂ ਦੇ ਕਾਫ਼ਲੇ ਵਿਚ ਨੌਜਵਾਨ ਉਤਸ਼ਾਹ ਲਾਲ ਭਾਗ ਲੈ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਪ੍ਰਿੰਸੀਪਲ ਸਰਕਾਰੀ ਮਹਿੰਦਰਾ ਕਾਲਜ ਡਾ. ਸਿਮਰਤ ਕੌਰ, ਵਿਜੇ ਕੁਮਾਰ ਗੋਇਲ, ਜਗਦੀਪ ਸਿੰਘ ਜੋਸ਼ੀ, ਡਿਊਟੀ ਵਲੰਟੀਅਰ ਨਵਜੋਸ਼, ਆਸ਼ਿਕ ਅਲੀ, ਅਭਿਨੰਦਨ, ਬਿਕਰਮਜੀਤ ਸਿੰਘ, ਭਰਪੂਰ ਸਿੰਘ, ਦਿਯੁਤੀ ਸਿਘ ਆਦਿ ਮੌਜੂਦ ਰਹੇ।