ਰਚਨਾਤਮਕਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਡਾ. ਹੈਪੀ ਜੇਜੀ ਦਾ ਵਿਸ਼ੇਸ਼ ਭਾਸ਼ਣ
ਪਟਿਆਲਾ /ਦਸੰਬਰ 15, 2022
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਨੇ ਸਾਬਕਾ ਡਾਇਰੈਕਟਰ ਲੋਕ ਸੰਪਰਕ ਅਤੇ ਜਨਸੰਚਾਰ ਅਤੇ ਪੱਤਰਕਾਰੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈ਼ਸਰ ਡਾ. ਹੈਪੀ ਜੇਜੀ ਦਾ ਵਿਸ਼ੇਸ਼ ਲੈਕਚਰ ਕਰਵਾਇਆ। ਵਿਭਾਗ ਦੇ ਪ੍ਰੋਫੈ਼ਸਰ ਡਾ. ਹਰਜੋਧ ਸਿੰਘ ਨੇ ਡਾ. ਹੈਪੀ ਜੇਜੀ ਦੀ ਸ਼ਖ਼ਸੀਅਤ ਅਤੇ ਅਕਾਦਮਿਕਤ ਪ੍ਰਾਪਤੀਆਂ ਬਾਰੇ ਮੁੱਢਲੀ ਜਾਣ-ਪਛਾਣ ਕਰਵਾਈ।
ਡਾ. ਹੈਪੀ ਜੇਜੀ ਨੇ ਆਪਣੇ ਭਾਸ਼ਣ ਵਿੱਚ ਰਚਨਾਤਮਕਤਾ ਦੇ ਵਿਭਿੰਨ ਨੁਕਤਿਆਂ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਰਚਨਾਤਮਕ ਲਿਖਤ ਲਈ ਲੋੜੀਂਦੀ ਕੁਸ਼ਲਤਾ ਅਤੇ ਇਸ ਲਿਖਤ ਦੀ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਆਇਦ ਕਰਦਿਆਂ ਸੰਚਾਰ ਅਤੇ ਸਿਰਜਣ ਪ੍ਰਕੀਰਿਆ ਦੇ ਵਿਭਿੰਨ ਪਹਿਲੂਆਂ ਉੱਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਡੇ ਮੋਢਿਆਂ ਉੱਤੇ ਸਾਡੀ ਆਉਣ ਵਾਲੀ ਪੀੜ੍ਹੀ ਦੀ ਜਿੰਮੇਵਾਰੀ ਹੈ ਜਿਸ ਨੂੰ ਚੁੱਕਣ ਲਈ ਸਾਨੂੰ ਵਿਭਿੰਨ ਕੌਸ਼ਲਾਂ ਨਾਲ ਭਰਪੂਰ ਹੋਣਾ ਪਵੇਗਾ। ਭਾਸ਼ਣ ਉਪਰੰਤ ਵਿਦਿਆਰਥੀਆਂ ਵੱਲੋਂ ਕੀਤੇ ਗਏ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ ਗਏ। ਭਾਸ਼ਨ ਦੇ ਅੰਤ ‘ਤੇ ਵਿਭਾਗ ਦੇ ਸੀਨਿਅਰ ਪ੍ਰੋਫੈ਼ਸਰ ਡਾ. ਰਾਜਿੰਦਰ ਲਹਿਰੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।ਇਸ ਸਮੇਂ ਡਾ. ਭੀਮ ਇੰਦਰ ਸਿੰਘ, ਡਾ. ਜਸਵੀਰ ਕੌਰ, ਡਾ. ਵੀਰਪਾਲ ਕੌਰ, ਗੁਰਿੰਦਰਪਾਲ ਸਿੰਘ, ਨਰਿੰਦਰਪਾਲ ਸਿੰਘ, ਮੋਨਿਕਾ, ਸੋਨੂੰ, ਸ਼ਿਵਮ ਆਦਿ ਤੋਂ ਬਿਨ੍ਹਾਂ ਪੀ.ਜੀ ਡਿਪਲੋਮਾ, ਐਮ.ਫਿਲ ਅਤੇ ਪੀਐਚ.ਡੀ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।