ਰਾਜਿੰਦਰਾ ਹਸਪਤਾਲ ਵਿਚ ਕਰੋਨਾ ਦੀ ਜਾਂਚ ਲਈ ਇੱਕ 22 ਸਾਲਾ ਅੋਰਤ ਮਰੀਜ ਹੋਇਆ ਦਾਖਲ

233

ਰਾਜਿੰਦਰਾ ਹਸਪਤਾਲ ਵਿਚ ਕਰੋਨਾ ਦੀ ਜਾਂਚ ਲਈ ਇੱਕ 22 ਸਾਲਾ ਅੋਰਤ ਮਰੀਜ ਹੋਇਆ ਦਾਖਲ

ਪਟਿਆਲਾ 28 ਮਾਰਚ (            )

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਰਾਜਿੰਦਰਾ ਹਸਪਤਾਲ ਵਿਚ ਕਰੋਨਾ ਦੇ ਟੈਸਟ ਲਈ ਇੱਕ ਮਰੀਜ ਦਾਖਲ ਹੋਇਆ। ਉਹਨਾਂ ਜਾਣਕਾਰੀ ਦਿੰਦੇ ਕਿਹਾ ਕਿ ਪਟਿਆਲਾ ਸ਼ਹਿਰ ਦੀ ਰਹਿਣ ਵਾਲੀ ਇੱਕ 22 ਸਾਲਾ ਅੋਰਤ ਜੋ ਕਿ ਪਿਛਲੇ ਦਿਨੀ ਮਲੇਸ਼ੀਆ ਤੋਂ ਵਾਪਸ ਆਈ ਸੀ ਅਤੇ ਉਸ ਦਾ ਘਰ ਵਿਚ ਵੱਖ  ਰਹਿਣ ਦਾ 14 ਦਿਨਾਂ ਦਾ ਸਮਾਂ ਪੂਰਾ ਹੋ ਗਿਆ ਸੀ ਨੂੰ ਅੱਜ ਸਵੇਰੇ ਗੱਲੇ ਵਿਚ ਦਰਦ, ਬੁਖਾਰ ਅਤੇ ਫਲੂ ਵਰਗੇ ਲੱਛਣ ਹੋਣ ਤੇਂ ਸੀਨੀਅਰ ਮੈਡੀਕਲ ਅਫਸਰ ਤਿ੍ਰਪੜੀ ਵੱਲੋ ਰੈਪਿਡ ਰੈਸਪੋਂਸ ਟੀਮ ਰਾਹੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ। ਡਾ. ਮਲਹੋਤਰਾ ਨੇਂ ਦੱਸਿਆ ਕਿ ਮਰੀਜ ਦੇ ਕਰੋਨਾ ਵਾਇਰਸ ਜਾਂਚ ਸਬੰਧੀ ਟੈਸਟ ਲੈ ਕੇ ਲੈਬਾਟਰੀ ਜਾਂਚ ਲਈ ਭੇਜ ਦਿੱਤੇ ਗਏ ਹਨ। ਜਿਸ ਦੀ ਰਿਪੋਰਟ ਕੱਲ ਤੱਕ ਆਉਣ ਦੀ ਸੰਭਾਵਨਾ ਹੈ ।

ਰਾਜਿੰਦਰਾ ਹਸਪਤਾਲ ਵਿਚ ਕਰੋਨਾ ਦੀ ਜਾਂਚ ਲਈ ਇੱਕ 22 ਸਾਲਾ ਅੋਰਤ ਮਰੀਜ ਹੋਇਆ ਦਾਖਲ-Photo courtesy-Internet

ਜਿਲੇ ਵਿਚ ਕੋਵਿਡ 19 ਤਹਿਤ ਕਰੋਨਾ ਵਾਇਰਸ ਮਰੀਜਾਂ ਦੇ ਇਲਾਜ ਲਈ ਦਿੱਤੀ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਸਿਹਤ ਵਿਭਾਗ ਦੇ ਪਿੰਸੀਪਲ ਸੱਕਤਰ  ਅਨੁਰਾਗ ਅਗਰਵਾਲ ਜੀ ਵੱਲੋ ਅੱਜ ਪਟਿਆਲਾ ਜਿਲੇ ਦਾ ਦੋਰਾ ਕੀਤਾ ਗਿਆ।ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆਂ ਕਿ ਸਿਹਤ ਵਿਭਾਗ ਦੇ ਪਿ੍ਰੰਸੀਪਲ ਸੱਕਤਰ  ਅਨੁਰਾਗ ਅਗਰਵਾਲ ਜੀ ਵੱਲੋ ਜਿੱਲੇ ਵਿਚ ਕੋਵਿਡ 19 ਲਈ ਬਣਾਈਆਂ ਗਈਆਂ ਆਈਸੋਲੈਸ਼ਨ ਫੈਸੀਲਿਟੀਆਂ ਦਾ ਦੋਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜਾ ਲਿਆ।ਉਹਨਾਂ ਰਾਜਿੰਦਰਾ ਹਸਪਤਾਲ ਵਿਚ ਡਾਇਰੈਕਟਰ ਖੋਜ ਤੇਂ ਮੈਡੀਕਲ ਸਿੱਖਿਆ, ਪਿ੍ਰੰਸੀਪਲ ਮੈਡੀਕਲ ਕਾਲਜ ਅਤੇ ਮੈਡੀਕਲ ਸੁਪਰਡੈਂਟ ਨਾਲ ਇੱਕ ਮੀਟਿੰਗ ਕਰਕੇ ਅਸ਼ਵਾਸ਼ਨ ਦਿੱਤਾ ਕਿ ਕਰੋਨਾਵਾਇਰਸ ਮਰੀਜਾਂ ਦੇ ਇਲਾਜ ਲਈ ਹਸਪਤਾਲ ਵਿਚ ਸੁਵਿਧਾਵਾਂ ਨੂੰ ਹੋਰ ਵਧਾਉਣ ਦੇ ਸਾਰੇ ਪ੍ਰਬੰਧ ਕੀਤੇ ਜਾਣਗੇ ।ਮਾਸਕ ਅਤੇ ਪੀ.ਪੀ.ਟੀ.ਕਿੱਟਾ ਦੀ ਲੋੜੀਂਦੀਂ ਸਪਲਾਈ ਬਰਕਰਾਰ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਡਾਕਟਰਾਂ ਦੀ ਸੁੱਰਖਿਆ ਅਤੇ ਮਰੀਜਾਂ ਦੇ ਇਲਾਜ ਵਿਚ ਕਿਸੇਂ ਤਰਾਂ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ। ਅੱਜ ਦੇ ਦੋਰੇ ਦੋਰਾਣ ਉਹਨਾਂ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨਾਲ ਗੱਲਬਾਤ ਕਰਦੇ ਹੋਏ ਜਿਲੇ ਦੀ ਕੋਵਿਡ 19 ਦੀ ਸਥਿਤੀ ਅਤੇ ਐਕਸ਼ਨ ਪਲਾਨ ਦਾ ਜਾਇਜਾ ਲਿਆ ਅਤੇ ਹੁਣ ਤੱਕ ਦੇ ਕਾਰਜਾਂ ਤੇਂ ਤੱਸਲੀ ਪ੍ਰਗਟ ਕੀਤੀ।ਉਹਨਾਂ ਸਿਹਤ ਅਧਿਕਾਰੀਆਂ ਅਤੇ ਸਮੂਹ ਕਰਮਚਾਰੀਆਂ ਦੇ ਹੋਂਸਲੇੇ ਦੀ ਸਲ਼ਾਘਾ ਕਰਦੇ ਹੋਏ ਅੱਗੇ ਲਈ ਸਭ ਨੂੰਂ ਡੱਟ ਕੇ ਆਪਣਾ – ਆਪਣਾ ਯੋਗਦਾਨ ਪਾਉਣ ਲਈ ਕਿਹਾ।