ਰਾਣਾ ਕੇਪੀ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ

151

ਰਾਣਾ ਕੇਪੀ ਸਿੰਘ ਵੱਲੋਂ ਵੱਖ-ਵੱਖ  ਪਿੰਡਾਂ ਵਿੱਚ  ਚੋਣ ਪ੍ਰਚਾਰ

ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ,3 ਫਰਵਰੀ,2022
ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇ.ਪੀ. ਸਿੰਘ ਨੇ ਅੱਜ ਮਜਾਰਾ,ਬਰੋਟੂੂ,ਬੱਢਲ ਲੋਅਰ, ਮੀਢਵਾ ਲੋਅਰ ਅਤੇ ਕੋਟਲਾ ਪਾਵਰ ਹਾਊਸ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ।

ਰਾਣਾ ਕੇਪੀ ਸਿੰਘ ਨੇ ਆਪਣੀ ਚੋਣ ਮੁਹਿੰਮ ਦੌਰਾਨ ਵੋਟਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਹਲਕੇ ਦਾ ਭਰਪੂਰ ਵਿਕਾਸ ਕਰਵਾਇਆ ਹੈ ਜਿਸ ਦੀ ਗਵਾਹੀ ਹਲਕੇ ਦਾ ਕੋਨਾ ਕੋਨਾ ਭਰ ਰਿਹਾ ਹੈ।ਉਨ੍ਹਾਂ ਕਿਹਾ ਪਿੰਡਾਂ ਵਿੱਚ ਲਿੰਕ ਸੜਕਾਂ  ਅਤੇ ਇੱਕ ਦਰਜਨ ਪੁੱਲਾਂ ਦੀ ਉਸਾਰੀ ਕਰਵਾਕੇ ਆਵਾਜਾਈ ਦੇ ਵਧੇਰੇ ਲਿੰਕ ਸਥਾਪਿਤ ਕੀਤੇ ਗਏ, ਜਿਸ ਦਾ ਭਰਪੂਰ ਫਾਇਦਾ ਹਲਕੇ ਦੇ ਲੋਕਾਂ ਨੂੰ ਮਿਲ ਰਿਹਾ ਹੈ।
ਰਾਣਾ ਨੇ ਕਿਹਾ ਪਿੰਡਾਂ ਵਿੱਚ ਕੰਮ ਕਰਦੇ ਮਹਿਲਾ ਮੰਡਲ਼ਾਂ ਅਤੇ ਸਮਾਜਸੇਵੀ ਤੇ ਖੇਡ ਕਲੱਬਾਂ ਨੂੰ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆ ਗਈਆਂ ਹਨ।ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਲੋਕਾਂ ਦੇ ਸੇਵਾਦਾਰ ਬਣਕੇ ਹਲਕੇ ਵਿੱਚ ਵਿਚਰੇ ਹਨ।

ਰਾਣਾ ਕੇਪੀ ਸਿੰਘ ਵੱਲੋਂ ਵੱਖ-ਵੱਖ  ਪਿੰਡਾਂ ਵਿੱਚ  ਚੋਣ ਪ੍ਰਚਾਰ

ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਨੂੰ ਲੈ ਕੇ ਹਲਕੇ ਦੇ ਲੋਕਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਹਲਕੇ ਵਿੱਚ ਕਾਂਗਰਸ ਪਾਰਟੀ ਨੁੰ ਹੁਲਾਰਾ ਮਿਲ ਰਿਹਾ  ਹੈ।ਰਾਣਾ ਨੇ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬੇਹਤਰੀ ਲਈ ਕ੍ਰਾਂਤੀਕਾਰੀ ਕਦਮ ਚੁੱਕ ਹਰ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ।
ਰਾਣਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦਾ ਭਰਪੂਰ ਸਮਰਥਨ,ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ ਅਤੇ ਉਹ ਹਲਕੇ ਲੋਕਾਂ ਦੇ ਸਮਰਥਨ ਨਾਲ ਇਹ ਸੀਟ ਭਾਰੀ ਬਹੁਮਤ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ।

ਇਸ ਮੌਕੇ ’ਤੇ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਸਲ ਅਨੰਦਪੁਰ ਸਾਹਿਬ,ਹਰਬੰਸ ਮਹਿੰਦਲੀ ਚੇਅਰਮੈਨ ਮਾਰਕੀਟ ਕਮੇਟੀ, ਬਲਵੀਰ ਸਿੰਘ ਬੱਢਲ,ਜਸਪਾਲ ਸਿੰਘ, ਬਿੱਲੂ, ਗੁਰਚਰਨ ਸਿੰਘ, ਮਹੰਤ ਬਚਨ ਦਾਰ, ਵਿਜੈ ਗਰਚਾ ਆਦਿ ਵੀ ਹਾਜ਼ਰ ਸਨ।