Homeਪੰਜਾਬੀ ਖਬਰਾਂਰਾਹੁਲ ਗਾਂਧੀ ਦੀ ਆਵਾਜ਼ ਦਬਾਉਣਾ ਦੇਸ਼ ਚ ਲੋਕਤੰਤਰ ਦਾ ਗਲਾ ਘੋਟਣਾ-ਬਰਿੰਦਰ ਢਿੱਲੋਂ

ਰਾਹੁਲ ਗਾਂਧੀ ਦੀ ਆਵਾਜ਼ ਦਬਾਉਣਾ ਦੇਸ਼ ਚ ਲੋਕਤੰਤਰ ਦਾ ਗਲਾ ਘੋਟਣਾ-ਬਰਿੰਦਰ ਢਿੱਲੋਂ

ਰਾਹੁਲ ਗਾਂਧੀ ਦੀ ਆਵਾਜ਼ ਦਬਾਉਣਾ ਦੇਸ਼ ਚ ਲੋਕਤੰਤਰ ਦਾ ਗਲਾ ਘੋਟਣਾ-ਬਰਿੰਦਰ ਢਿੱਲੋਂ

ਬਹਾਦਰਜੀਤ ਸਿੰਘ /  ਰੂਪਨਗਰ,3 ਅਪਰੈਲ,2023

ਭਾਜਪਾ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾ ਕੇ ਦੇਸ਼ ਵਿੱਚ ਲੋਕਤੰਤਰ ਦਾ ਗਲਾ ਘੋਟਣ ਦਾ ਯਤਨ ਕਰਨ ਰਹੀ ਹੈ ਤੇ ਪ੍ਰਧਾਨ ਮੰਤਰੀ ਦੇਸ਼ ਵਿੱਚ ਡਿਕਟੇਟਰਸ਼ਿਪ ਦੀ ਰਾਜਨੀਤੀ ਕਰ ਰਹੇ ਹਨ।ਇਹ ਗੱਲ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਿੲੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਕਹੀ।ਢਿਲ਼ੋਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮਾਣਹਾਨੀ ਦੇ ਮਾਮਲੇ ਵਿੱਚ ਪਹਿਲੀ ਵਾਰ ਕਿਸੇ ਵੱਡੇ ਰਾਜਨੀਤਕ ਨੇਤਾ ਦੀ ਘੇਰਾਬੰਦੀ ਕੀਤੀ ਗਈ ਉਸ ਤੋਂ ਜ਼ਾਹਰ ਹੋ ਰਿਹਾ ਹੈ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਡਰ ਗਈ ਹੈ।

ਰਾਹੁਲ ਗਾਂਧੀ ਦੀ ਆਵਾਜ਼ ਦਬਾਉਣਾ ਦੇਸ਼ ਚ ਲੋਕਤੰਤਰ ਦਾ ਗਲਾ ਘੋਟਣਾ-ਬਰਿੰਦਰ ਢਿੱਲੋਂ

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਵਧਦੀ ਲੋਕ ਪ੍ਰਿਯਤਾ ਨੇ ਭਾਜਪਾ ਦੀ ਨੀਂਦ ਹਰਾਮ ਕੀਤੀ ਹੋਈ ਹੈ।ਢਿਲੋ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪੱਪੂ ਕਹਿਣ ਵਾਲੇ ਨੇਤਾ ਅੱਜ ਦੇਸ਼ ਵਿੱਚ ਰਾਹੁਲ ਗਾਂਧੀ ਦੀ ਸਿਆਸਤ ਤੋਂ ਘਬਰਾ ਗਏ ਹਨ।ਢਿੱਲੋਂ ਨੇ ਕਿਹਾ ਕਿ ਸਮੁੱਚੀ ਕਾਂਗਰਸੀ ਪਾਰਟੀ ਤੋਂ ਇਲਾਵਾ ਲੋਕਤੰਤਰ ਨੂੰ ਬਚਾਈ ਰੱਖਣ ਲਈ ਸੰਜੀਦਾ ਲੋਕ ਅੱਜ ਰਾਹੁਲ ਗਾਂਧੀ ਦੇ ਨਾਲ ਹਨ ਤੇ ਇਸ ਸੋੜੀ ਸਿਆਸੀ ਸੋਚ ਦੇ ਖ਼ਿਲਾਫ਼ ਹਨ।ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਕਿਉਂ ਕਿ ਦੇਸ਼ ਦੇ ਲੋਕਾਂ ਨੇ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣ ਕੇ ਪਹਿਲਾ ਹੀ ਰਾਹੁਲ ਗਾਂਧੀ ਦੇ ਹੱਕ ਵਿੱਚ ਫ਼ਤਵਾ ਦੇ ਦਿੱਤਾ ਹੈ।

 

LATEST ARTICLES

Most Popular

Google Play Store