ਰੂਪਨਗਰ ਵਿਚ ਦੂਜੇ ਦਿਨ ਵੀ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ

255

ਰੂਪਨਗਰ ਵਿਚ ਦੂਜੇ ਦਿਨ ਵੀ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ

ਬਹਾਦਰਜੀਤ ਸਿੰਘ /ਰੂਪਨਗਰ,28 ਫਰਵਰੀ,2022
ਕੌਮੀ ਪਲਸ ਪੋਲੀਓ ਮੁਹਿੰਮ ਅਧੀਨ ਅੱਜ ਦੂਜੇ ਦਿਨ ਜ਼ਿਲ੍ਹਾ ਰੂਪਨਗਰ ਵਿਚ ਘਰ-ਘਰ ਜਾ ਕੇ ਪੋਲੀਓ ਟੀਮਾਂ ਵੱਲੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ।

ਇਸ ਦੌਰਾਨ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆਂ ਕਿ ਭਾਵੇ ਭਾਰਤ ਪੋਲੀਓ ਮੁਕਤ ਹੋ ਚੁੱਕਿਆ ਹੈ, ਪਰ ਫਿਰ ਵੀ ਇਸ ਤੋਂ ਬਚਾਅ ਲਈ ਪਲਸ ਪੋਲੀਓ ਦੌਰ  ਦੌਰਾਨ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ, ਤਾਂ ਕਿ ਕੋਈ ਵੀ ਬੱਚਾਂ ਪੋਲੀਓ ਨਾਲ ਪ੍ਰਭਾਵਿਤ ਨਾ ਹੋਵੇ। ਸਹਾਇਕ ਸਿਵਲ ਸਰਜਨ ਡਾ. ਅੰਜੂ ਵੱਲੋਂ ਏਰੀਆਂ ਕੀਰਤਪੁਰ ਸਾਹਿਬ ਦੇ ਭੱਠੇ ਅਤੇ ਝੂੱਗੀਆਂ ਨੇੜੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਨਿਗਰਾਨੀ  ਦੌਰਾਨ ਬੱਚਿਆਂ ਨੂੰ ਚੈੱਕ ਕੀਤਾ ਗਿਆ ਤਾਂ ਕਿ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਵੱਲੋਂ ਪੋਲੀਓ ਮੁਹੰਮ ਸਬੰਧੀ ਤਸੱਲੀ ਪ੍ਰਗਟਾਈ ਗਈ।
ਰੂਪਨਗਰ ਵਿਚ ਦੂਜੇ ਦਿਨ ਵੀ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ

ਜ਼ਿਲ੍ਹਾ ਟੀਕਾਕਰਨ ਅਫਸਰ, ਡਾ. ਕੁਲਦੀਪ ਸਿੰਘ ਨੇ ਭਰਤਗੜ੍ਹ ਬਲਾਕ ਦੇ ਭੱਠੇ ਪਿੰਡ ਮਾਜਰੀ ਜੱਟਾਂ ਵਿਖੇ ਨਿਗਰਾਨੀ ਕੀਤੀ ਅਤੇ ਉਨ੍ਹਾਂ ਅੱਜ ਦੀ ਰਿਪੋਰਟ ਸਬੰਧੀ ਦੱਸਿਆ ਕਿ ਪਲਸ ਪੋਲਿਓ ਮੁਹਿੰਮ ਦੇ ਦੂਜੇ ਦਿਨ ਜ਼ਿਲ੍ਹਾ ਰੂਪਨਗਰ ਦੇ ਸੀ.ਐਚ.ਸੀ ਭਰਤਗੜ੍ਹ ਵਿਚ 3132 ਬੱਚਿਆਂ ਨੂੰ, ਨੂਰਪੁਰ ਬੇਦੀ ਵਿਚ 1713 ਬੱਚਿਆਂ ਨੂੰ, ਚਮਕੌਰ ਸਾਹਿਬ ਵਿਚ 2243 ਬੱਚਿਆਂ ਨੂੰ, ਪੀ.ਐਚ.ਸੀ. ਕੀਰਤਪੁਰ ਸਾਹਿਬ ਵਿਚ 3337 ਬੱਚਿਆਂ ਨੂੰ, ਮੋਰਿੰਡਾ ਵਿਚ 1195 ਬੱਚਿਆਂ ਨੂੰ, ਸ਼੍ਰੀ ਆਨੰਦਪੁਰ ਸਾਹਿਬ ਵਿਚ 967 ਬੱਚਿਆਂ ਨੂੰ, ਰਾਜਨਗਰ ਵਿਚ 722 ਬੱਚਿਆਂ ਨੂੰ, ਰੂਪਨਗਰ ਵਿਚ 1662 ਬੱਚਿਆਂ ਨੂੰ ਅਤੇ ਬੀ.ਬੀ.ਅੱੈਮ.ਬੀ ਨੰਗਲ ਵਿਚ 217 ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆ।

ਉਨ੍ਹਾਂ ਦੱਸਿਆ ਕਿ ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਅੱਜ ਦੂਜੇ ਦਿਨ 15188 ਬੱਚਿਆਂ ਨੂੰ ਅਤੇ ਦੋ ਦਿਨਾਂ ਦੇ ਵਿਚ ਕੁਲ 53860 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਇਆਂ ਜਾ ਚੁਕੀਆਂ ਹਨ ਜੋ ਕਿ ਮਿੱਥੇ ਗਏ ਟੀਚੇ ਦਾ ਲੱਗਭੱਗ 83 ਪ੍ਰਤੀਸ਼ਤ ਹਨ। ਪੋਲੀਓ ਰੋਧਕ ਬੂੰਦਾਂ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਕੱਲ ਮੁਹਿੰਮ ਦੇ ਆਖਰੀ ਦਿਨ ਪਹਿਲੀ ਮਾਰਚ ਵੀ ਘਰ-ਘਰ ਜਾ ਕੇ ਪੋਲੀਓ ਰੋਧਕ ਬੂੰਦਾਂ ਪਿਲਾਈਆ ਜਾਣਗੀਆਂ।