ਰੈਸਟੋਰੈਂਟ ਵਿੱਚ 2 ਐਨ ਆਰ ਐਸ ਕੁਨੈਕਸ਼ਨਾਂ ਲਈ ਜਾਅਲੀ ਮੀਟਰ ਲਗਾ ਕੇ ਬਿਜਲੀ ਚੋਰੀ ਲਈ 10.84 ਲੱਖ ਰੁਪਏ ਜੁਰਮਾਨਾ

1219

ਰੈਸਟੋਰੈਂਟ ਵਿੱਚ 2 ਐਨ ਆਰ ਐਸ ਕੁਨੈਕਸ਼ਨਾਂ ਲਈ ਜਾਅਲੀ ਮੀਟਰ ਲਗਾ ਕੇ ਬਿਜਲੀ ਚੋਰੀ ਲਈ 10.84 ਲੱਖ ਰੁਪਏ ਜੁਰਮਾਨਾ

ਬਠਿੰਡਾ 7 ਮਈ,2023੍

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਨਫੋਰਸਮੈਂਟ ਹਲਕਾ ਬਠਿੰਡਾ ਅਧੀਨ ਇੰਨਫੋਰਸਮੈਂਟ ਸਕੁਐਡ ਮੁਕਤਸਰ ਅਤੇ ਇੰਨਫੋਰਸਮੈਂਟ ਸਕੁਐਡ ਮਾਨਸਾ ਵੱਲੋਂ ਸਾਂਝੇ ਤੌਰ ਤੇ ਉੱਪ ਮੰਡਲ ਸਰਦੂਲਗੜ੍ਹ ਅਧੀਨ ਵੰਡ ਮੰਡਲ ਮਾਨਸਾ ਵੱਲੋਂ 3 ਮਈ ਨੂੰ ਸਰਦੂਲਗੜ੍ਹ ਅੱਡਾ ਮੇਨ ਬਜਾਰ ਦੀ ਚੈਕਿੰਗ ਦੌਰਾਣ ਇੱਕ ਨੰਬਰ ਰੈਸਟੋਰੈਂਟ ਵਿੱਚ ਚਲਦੇ ਦੋ ਨੰਬਰ ਐਨ ਆਰ ਐਸ ਬਿਜਲੀ ਕੁਨੈਕਸ਼ਨਾਂ ਲਈ ਜਾਅਲੀ ਮੀਟਰ ਲਗਾ ਕੇ ਬਿਜਲੀ ਸਪਲਾਈ ਦੀ ਵਰਤੋਂ ਕਰਦੇ ਪਾਏ ਜਾਣ ਤੇ ਬਿਜਲੀ ਚੋਰੀ ਕੇਸ ਫੜਿਆ ਗਿਆ।

ਚੈਕਿੰਗ ਟੀਮ ਵੱਲੋਂ ਮੌਕੇ ਤੇ ਦੋਵੇਂ ਮੀਟਰ ਪੈਕ ਕਰ ਲਏ ਗਏ। ਮੀਟਰਾਂ ਬਾਬਤ ਵਧੇਰੇ ਪੜਤਾਲ ਕੀਤੀ ਜਾ ਰਹੀ ਹੈ। ਬਿਜਲੀ ਚੋਰੀ ਬਾਬਤ ਰਕਮ ਤਕਰੀਬਨ ਰੁਪਏ 10.84 ਲੱਖ ਜੁਰਮਾਨਾ ਕੀਤਾ ਗਿਆ ਅਤੇ ਖਪਤਕਾਰ ਵਿਰੁੱਧ ਐਂਟੀ ਪਾਵਰ ਥੈਫਟ ਪੁਲਿਸ ਸਟੇਸ਼ਨ ਬਠਿੰਡਾ ਵੱਲੋਂ ਬਿਜਲੀ ਐਕਟ 2003 ਤਹਿਤ ਐਫ ਆਈ ਆਰ ਨੰਬਰ: 395, 4 ਮਈ 2023 ਨੂੰ ਦਰਜ ਕੀਤੀ ਗਈ ਹੈ। ਇੱਕੋ ਹੀ ਰੈਸਟੋਰੈਂਟ ਅਹਾਤੇ ਵਿੱਚ ਦੋ ਮੀਟਰ ਲੱਗੇ ਹੋਣ ਬਾਰੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਮੀਟਰ ਰੀਡਰ ਵੱਲੋਂ ਇੱਕੋ ਹੀ ਅਹਾਤੇ ਵਿੱਚ ਦੋ ਮੀਟਰ ਲੱਗੇ ਹੋਣ ਦੀ ਸੂਚਨਾ ਨਾ ਦੇਣ ਦੇ ਕਾਰਣ ਮੀਟਰ ਰੀਡਰ ਵਿਰੁੱਧ ਕਾਰਵਾਈ ਕਰਨ ਲਈ ਆਊਟ ਸੋਰਸ ਫਰਮ ਨੂੰ ਲਿਖ ਦਿੱਤਾ ਗਿਆ ਹੈ।

ਰੈਸਟੋਰੈਂਟ ਵਿੱਚ 2 ਐਨ ਆਰ ਐਸ ਕੁਨੈਕਸ਼ਨਾਂ ਲਈ ਜਾਅਲੀ ਮੀਟਰ ਲਗਾ ਕੇ ਬਿਜਲੀ ਚੋਰੀ ਲਈ 10.84 ਲੱਖ ਰੁਪਏ ਜੁਰਮਾਨਾ-Photo courtesy-Internet

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਰਾਜ ਵਿੱਚੋਂ ਬਿਜਲੀ ਚੋਰੀ ਦੀ ਲਾਹਨਤ ਨੂੰ ਕਾਬੂ ਕਰਨ ਵਿੱਚ ਆਪਣਾ ਯੋਗਦਾਨ ਦੇਣ ਅਤੇ ਬਿਜਲੀ ਚੋਰੀ ਸੰਬੰਧੀ ਸੂਚਨਾ ਵਾਟਸਅਪ ਨੂੰ 9646175770 ਤੇ ਦੇਣ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਖਪਤਕਾਰਾਂ ਤੇ ਸੂਚਨਾ ਦੇਣ ਵਾਲੇ ਨਾਗਰਿਕ ਦੀ ਪਛਾਣ ਗੁਪਤ ਰੱਖੀ ਜਾਵੇਗੀ।