ਸਰਕਾਰੀ ਕਾਲਜ ਮਹੈਣ ਵਿਖੇ ਆਧੁਨਿਕ ਪੰਜਾਬੀ ਕਵਿਤਾ ਦਾ ਵਿਕਾਸ ਦੇ ਵਿਸ਼ੇ ਉੱਤੇ ਪ੍ਰੋਗਰਾਮ ਕਰਵਾਈਆ ਗਿਆ

340

ਸਰਕਾਰੀ ਕਾਲਜ ਮਹੈਣ ਵਿਖੇ ਆਧੁਨਿਕ ਪੰਜਾਬੀ ਕਵਿਤਾ ਦਾ ਵਿਕਾਸ ਦੇ ਵਿਸ਼ੇ ਉੱਤੇ 

ਪ੍ਰੋਗਰਾਮ ਕਰਵਾਈਆ ਗਿਆ

ਬਹਾਦਰਜੀਤ ਸਿੰਘ / ਰੂਪਨਗਰ, 5 ਨਵੰਬਰ, 2022

ਅੱਜ ਸਰਕਾਰੀ ਕਾਲਜ ਮਹੈਣ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਪੰਜਾਬੀ ਭਾਸ਼ਾ ਸਪਤਾਹ ਨੂੰ ਸਮਰਪਿਤ ਪ੍ਰੋਗਰਾਮ ਅਧੀਨ ਆਧੁਨਿਕ ਪੰਜਾਬੀ ਕਵਿਤਾ ਦਾ ਵਿਕਾਸ ਦੇ ਵਿਸ਼ੇ ਉੱਤੇ ਪ੍ਰੋਗਰਾਮ ਕਰਵਾਈਆ ਗਿਆ।ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ ਗਏ।

ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿਕਵਿਤਾ ਉਚਾਰਨ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਬੰਧਨਾ ਤੇ ਸਨੇਹਾ ਨੇ, ਦੂਜਾ ਸਥਾਨ ਅੰਜਲੀ ਅਤੇ ਪ੍ਰਿਆ ਨੇ ਅਤੇ ਤੀਜਾ ਸਥਾਨ ਕੰਚਨ ਰਾਣੀਨੇ ਪ੍ਰਾਪਤ ਕੀਤਾ। ਵਿਦਿਆਰਥਣ ਬੰਧਨਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਵਿਚ ਭਾਈਵੀਰ ਸਿੰਘ ਦਾ ਮਹੱਤਵਪੂਰਨ ਸਥਾਨ ਹੈ। ਉਹਨਾਂ ਦੀ ਕਵਿਤਾ “ਮੇਰੇ ਸਾਇਆਂ ਜੀਓ” ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਪ੍ਰੋ: ਪੂਰਨਸਿੰਘ ਨੇ “ਖੁੱਲੇ ਘੁੰਡ” “ਖੁੱਲੇ ਅਸਮਾਨੀ ਰੰਗ” ਕਾਵਿ ਸੰਗ੍ਰਿਹ ਲਿਖ ਕੇ, ਧਨੀ ਰਾਮ ਚਾਤ੍ਰਿਕ ਨੇ “ਭਰਥਰੀ ਹਰੀ”, “ਨਲ ਦਮਯੰਤੀ” ਕਾਵਿ ਸੰਗ੍ਰਿਹਲਿਖ ਕੇ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਨੂੰ ਅੱਗੇ ਵਧਾਇਆ ।

ਸਨੇਹਾ ਨੇ ਕਿਹਾ ਕਿ ਪ੍ਰੋ: ਮੋਹਨ ਸਿੰਘ ਨੇ “ਚਾਰ ਹੰਝੂ”, “ਸਾਵੇ ਪੱਤਰ” ਕਾਵਿ ਸੰਗ੍ਰਿਹ ਲਿਖ ਕੇ ਅਤੇ ਪ੍ਰੀਤਮ ਸਿੰਘ ਸਫੀਰ ਨੇ “ਕੱਤਕ ਕੂੰਜਾਂ”, “ਪਾਪ ਦੇ ਸੋਹਿਲੇ” ਕਾਵਿ ਸੰਗ੍ਰਿਹ ਲਿਖ ਕੇ ਆਧੁਨਿਕ ਪੰਜਾਬੀ ਕਵਿਤਾ ਦੇਵਿਕਾਸ ਵਿਚ ਆਪਣਾ ਯੋਗਦਾਨ ਦਿੱਤਾ। ਪ੍ਰਿਆ ਨੇ ਦੱਸਿਆ ਕਿ ਅੰਮ੍ਰਿਤਾ ਪ੍ਰੀਤਮ ਦੇ ਕਾਵਿ ਸੰਗ੍ਰਿਹ “ਸੁਨੇਹੜੇ” ਨੂੰ ਸਾਹਿਤ ਅਕਾਡਮੀ ਪੁਰਸਕਾਰਅਤੇ “ਕਾਗਜ ਅਤੇ ਕੈਨਵਸ” ਨੂੰ ਗਿਆਨ ਪੀਠ ਪੁਰਸਕਾਰ ਮਿਲਿਆ ਸੀ। “ਤਰੇਲ ਧੋਤੇ ਫੁੱਲ”, “ਪੱਥਰ ਗੀਟੇ” ਆਦਿ ਉਹਨਾਂ ਦੇ ਪ੍ਰਸਿੱਧ ਕਾਵਿਸੰਗ੍ਰਿਹ ਸਨ। ਬਾਵਾ ਬਲਵੰਤ ਨੇ “ਮਹਾਂ ਨਾਚ”, “ਅਮਰ ਗੀਤ” ਆਦਿ ਕਾਵਿ ਸੰਗ੍ਰਿਹ ਰਚਿਤ ਕਰਕੇ, ਸ਼ਿਵ ਕੁਮਾਰ ਬਟਾਵਲੀ ਨੇ “ਬਿਰਹਾ ਤੂੰਸੁਲਤਾਨ”, “ਪੀੜਾਂ ਦਾ ਪਰਾਗ” ਆਦਿ ਕਾਵਿ ਸੰਗ੍ਰਿਹ ਰਚਿਤ ਕਰਕੇ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਨੂੰ ਯਕੀਨੀ ਬਣਾਇਆ।

ਸਰਕਾਰੀ ਕਾਲਜ ਮਹੈਣ ਵਿਖੇ ਆਧੁਨਿਕ ਪੰਜਾਬੀ ਕਵਿਤਾ ਦਾ ਵਿਕਾਸ ਦੇ ਵਿਸ਼ੇ ਉੱਤੇ 
ਪ੍ਰੋਗਰਾਮ ਕਰਵਾਈਆ ਗਿਆ

ਪ੍ਰੀਤੀ ਨੇਦੱਸਿਆ ਕਿ ਜਸਵੰਤ ਸਿੰਘ ਨੇਕੀ ਨੇ “ਸਿਮਰਤੀ ਦੇ ਕਿਰਨ ਤੋਂ ਪਹਿਲਾ”, “ਅਸਲੇ ਤੇ ਓਹਲੇ” ਕਾਵਿ ਸੰਗ੍ਰਿਹ ਰਚਿਤ ਕਰਕੇ, ਸੁਰਜੀਤ ਪਾਤਰ ਨੇ“ਹਵਾ ਵਿਚ ਲਿਖੇ ਹਰਫ”, “ਬਿਰਖ ਅਰਜ ਕਰੇ” ਕਾਵਿ ਸੰਗ੍ਰਿਹ ਲਿਖ ਕੇ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਵਿੱਚ ਆਪਣਾ ਯੋਗਦਾਨਪਾਇਆ। ਕੰਚਨ ਰਾਣੀ ਨੇ ਕਿਹਾ ਕਿ ਹਰਿਭਜਨ ਸਿੰਘ ਨੇ “ਨਾ ਧੁੱਪੇ ਨਾ ਛਾਵੇ”, “ਟੁੱਕੀਆਂ ਜੀਭਾਂ ਵਾਲੇ” ਕਾਵਿ ਸੰਗ੍ਰਿਹ ਲਿਖ ਕੇ ਅਤੇ ਜਸਵੰਤਦੀਦ ਨੇ “ਬੱਚੇ ਤੋਂ ਡਰਦੀ ਕਵਿਤਾ”, “ਆਵਾਜ ਆਏਗੀ ਅਜੇ” ਕਾਵਿ ਸੰਗ੍ਰਿਹ ਲਿਖ ਕੇ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਵਿਚ ਆਪਣਾਯੋਗਦਾਨ ਦਿੱਤਾ।

ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਨੇ ਕਿਹਾ ਕਿ ਕਵਿਤਾਵਾਂ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨ ਅਤੇ ਸਮਾਜ ਦੀ ਸੋਚ ਅਤੇਵਿਚਾਰਾਂ ਨੂੰ ਸ਼ੁੱਧ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਡਾਕਟਰ ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਜੱਜ ਦੀ ਅਹਿਮਭੂਮਿਕਾ ਨਿਭਾਈ। ਇਸ ਮੌਕੇ ਪੀ.ਟੀ.ਏ ਸੰਸਥਾ ਦੇ ਮੈਂਬਰ ਜਤਿੰਦਰ ਪਾਲ ਵੀ ਹਾਜ਼ਰ ਸਨ।