ਸਰਕਾਰੀ ਕਾਲਜ ਮਹੈਣ ਵਿਖੇ ਮਹਿਲਾ ਦਿਵਸ ਸਬੰਧੀ ਸੈਮੀਨਾਰ ਦਾ ਆਯੋਜਨ

222

ਸਰਕਾਰੀ ਕਾਲਜ ਮਹੈਣ ਵਿਖੇ  ਮਹਿਲਾ ਦਿਵਸ ਸਬੰਧੀ ਸੈਮੀਨਾਰ ਦਾ ਆਯੋਜਨ

ਬਹਾਦਰਜੀਤ ਸਿੰਘ /  ਸ੍ਰੀ ਅਨੰਦਪੁਰ ਸਾਹਿਬ,    7 ਮਾਰਚ,2023

ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਵਿਸ਼ਵ ਮਹਿਲਾ ਦਿਵਸ ਉੱਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਕਨਵੀਨਰ ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਬੀ.ਏ. ਭਾਗ ਦੂਜਾ ਦੀ ਰੀਆ ਅਤੇ ਪ੍ਰਿਆ (160) ਨੇ ਪਹਿਲਾ, ਪ੍ਰਿਆ (161) ਨੇ ਦੂਜਾ ਅਤੇ ਸਨੇਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਪਹਿਲੇ ਨੰਬਰ ਤੇ ਆਉਣ ਵਾਲੀ ਰੀਆ ਅਤੇ ਪ੍ਰਿਆ (160) ਨੇ ਕਿਹਾ ਕਿ ਅੱਜ 21ਵੀਂ ਸਦੀ ਵਿਚ ਵੀ ਮਰਦ ਪ੍ਰਧਾਨ ਸਮਾਜ ਲੜਕੀਆਂ ਦੇ ਜਨਮ ਨੂੰ ਬੋਝ ਮੰਨਦਾ ਹੈ, ਜਦਕਿ ਅੱਜ ਦੇ ਸਮੇਂ ਲੜਕਿਆਂ ਅਤੇ ਲੜਕੀਆਂ ਵਿਚ ਕੋਈ ਅੰਤਰ ਨਹੀਂ ਹੈ। ਅੱਜ ਸਮਾਜ ਦੇ ਹਰੇਕ ਖੇਤਰ ਵਿਚ ਲੜਕੀਆਂ ਨੇ ਆਪਣੀ ਸਫਲਤਾ ਦਾ ਮੁਕਾਮ ਪ੍ਰਾਪਤ ਕਰਕੇ ਦਿਖਾਇਆ ਹੈ। ਦੂਜੇ ਨੰਬਰ ਤੇ ਆਉਣ ਵਾਲੀ ਪ੍ਰਿਆ (161) ਨੇ ਕਿਹਾ ਕਿ ਲੜਕੀਆਂ ਪ੍ਰਤੀ ਮਰਦ ਪ੍ਰਧਾਨ ਸਮਾਜ ਦੀ ਸੰਵੇਦਨਹੀਣਤਾ ਦਾ ਪਤਾ ਇਸ ਗੱਲ ਤੋਂ ਹੀ ਲੱਗਦਾ ਹੈ ਕਿ ਸੰਨ 2000 ਤੋਂ ਲੈਕੇ ਸੰਨ 2009 ਤੱਕ ਸਰਕਾਰ ਦੇ ਅਨੇਕਾਂ ਯਤਨਾਂ ਦੇ ਬਾਵਜੂਦ 9 ਮਿਲੀਅਨ ਭਰੂਣ ਹੱਤਿਆਵਾਂ ਹੋਇਆ ਹਨ।

ਸਰਕਾਰੀ ਕਾਲਜ ਮਹੈਣ ਵਿਖੇ  ਮਹਿਲਾ ਦਿਵਸ ਸਬੰਧੀ ਸੈਮੀਨਾਰ ਦਾ ਆਯੋਜਨ

ਸੰਨ 2021 ਵਿਚ ਸੰਨ 2020 ਦੇ ਮੁਕਾਬਲੇ ਔਰਤਾਂ ਵਿਰੁੱਧ ਅਪਰਾਧ 15 ਫੀਸ਼ਦੀ ਵਧੇ ਹਨ। ਦੇਸ਼ ਭਰ ਵਿੱਚ ਹਰ 15 ਮਿੰਟ ਵਿਚ ਇੱਕ ਔਰਤ ਨਾਲ ਜਬਰ ਜਿਨਾਹ ਹੁੰਦਾ ਹੈ। ਦੇਸ਼ ਭਰ ਵਿਚ ਇਕ ਹਜ਼ਾਰ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ 949 ਹੈ। ਲਿੰਗਕ ਵਿਸ਼ਵ ਸੂਚਨਾਂਕ ਵਿਚ ਭਾਰਤ 146 ਦੇਸ਼ਾਂ ਵਿੱਚੋਂ 135 ਵੇਂ ਨੰਬਰ ਤੇ ਹੀ ਹੈ। ਤੀਜੇ ਨੰਬਰ ਤੇ ਆਉਣ ਵਾਲੀ ਸਨੇਹਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸੰਸਦ ਵਿਚ ਮਹਿਲਾਵਾਂ ਦੀ ਸੰਸਦ ਵਿਚ ਗਿਣਤੀ ਮਹਿਜ 18 ਫੀਸ਼ਦੀ ਹੈ। ਦੇਸ਼ ਭਰ ਦੇ ਕੁੱਲ 29 ਰਾਜਾਂ ਵਿਚ 3956 ਵਿਧਾਇਕਾਂ ਵਿੱਚੋਂ ਮਹਿਲਾ ਵਿਧਾਇਕਾਂ ਦੀ ਗਿਣਤੀ ਮਹਿਜ 352 ਹੈ।

ਇਸ ਮੌਕੇ ਡਾ. ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਕਿਹਾ ਕਿ ਅੱਜ ਵਿਗਿਆਨ,ਪੁਲਾੜ ਤਕਨੀਕ, ਸੈਨਾ, ਪੁਲਿਸ, ਵਪਾਰ, ਉਦਯੋਗ, ਸਿਵਲ ਸੇਵਾਵਾਂ, ਸਿੱਖਿਆ, ਡਾਕਟਰੀ, ਇੰਜਨੀਅਰਿੰਗ, ਕਾਨੂੰਨ, ਖੇਡਾਂ ਅਤੇ ਰਾਜਨੀਤੀ ਸਮੇਤ ਹਰੇਕ ਖੇਤਰ ਵਿਚ ਔਰਤਾਂ ਨੇ ਦੇਸ਼ ਦਾ ਨਾਮ ਰੋਸ਼ਨ ਕਰਕੇ ਔਰਤ ਸ਼ਸਕਤੀਕਰਨ ਦੀ ਉਦਾਹਰਣ ਪੇਸ਼ ਕੀਤੀ ਹੈ। ਅੱਜ ਮਰਦ ਪ੍ਰਧਾਨ ਸਮਾਜ ਨੂੰ ਔਰਤਾਂ ਪ੍ਰਤੀ ਸੰਵੇਦਨਸੀਲ ਹੋਣ ਦੀ ਮੌਲਿਕ ਲੋੜ ਹੈ, ਇਸ ਵਿੱਚ ਹੀ ਵਿਸ਼ਵ ਮਹਿਲਾ ਦਿਵਸ ਦੀ ਸਾਰਥਿਕਤਾ ਹੋਵੇਗੀ