ਸਰਕਾਰੀ ਕਾਲਜ ਰੂਪਨਗਰ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਅਤੇ ਲੋਕ ਮੇਲਾ ਵਿੱਚ ਭੰਗੜਾ ਟੀਮ ਦੀ ਝੰਡੀ
ਬਹਾਦਰਜੀਤ ਸਿੰਘ /ਰੂਪਨਗਰ, 21 ਅਕਤੂਬਰ,2022
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖੇਤਰੀ ਯੁਵਕ ਤੇ ਲੋਕ ਮੇਲਾ ਰੋਪੜ – ਫਤਹਿਗੜ੍ਹ ਸਾਹਿਬ ਜੋਨ ਵਿੱਚ ਸਰਕਾਰੀ ਕਾਲਜ ਰੂਪਨਗਰ ਦੀ ਭੰਗੜਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।
ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਰੋਪੜ – ਫਤਹਿਗੜ੍ਹ ਸਾਹਿਬ ਜੋਨ ਵਿੱਚ ਸੰਗੀਤ ਕਲਾਵਾਂ, ਸਾਹਿਤਕ ਕਲਾਵਾਂ, ਰੰਗ ਮੰਚੀ ਕਲਾਵਾਂ, ਕੋਮਲ ਕਲਾਵਾਂ, ਮੰਚੀ ਲੋਕ ਕਲਾਵਾਂ ਪ੍ਰਦਰਸ਼ਨੀ ਲੋਕ ਕਲਾਵਾਂ, ਨ੍ਰਿਤ ਕਲਾਵਾਂ ਅਤੇ ਖੁਲ੍ਹੇ ਮੰਚ ਦੀਆਂ ਲੋਕ ਕਲਾਵਾਂ ਤਹਿਤ 55 ਆਈਟਮਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਇਸ ਜੋਨ ਦੇ 59 ਕਾਲਜਾਂ ਨੇ ਹਿੱਸਾ ਲਿਆ।
ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਵੱਲੋਂ 51 ਆਈਟਮਾਂ ਵਿੱਚ ਸਲਾਘਾਯੋਗ ਪੇਸ਼ਕਾਰੀ ਅਤੇ ਪ੍ਰਾਪਤੀਆਂ ਲਈ ਕਾਲਜ ਸਟਾਫ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਕਲਚਰਲ ਕੋ-ਆਰਡੀਨੇਟਰ ਡਾ. ਹਰਜਸ ਕੌਰ ਨੇ ਦੱਸਿਆ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਕਾਲਜ ਨੇ ਓਵਰਆਲ ਤੀਜਾ ਸਥਾਨ ਪ੍ਰਾਪਤ ਕਰਕੇ ਟਰਾਫੀ ਹਾਸਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਕਾਲਜ ਨੇ ਭੰਗੜਾ, ਛਿੱਕੂ ਬਣਾਉਣਾ ਵਿੱਚ ਪਹਿਲਾ, ਲੋਕ ਨਾਚ ਝੂੰਮਰ, ਮੌਕੇ ਤੇ ਚਿੱਤਰਕਾਰੀ, ਕਾਰਟੂਨਿੰਗ, ਇੰਸਟਾਲੇਸ਼ਨ, ਪੀੜ੍ਹੀ ਬੁਣਨੀ, ਮਿੱਟੀ ਦੇ ਖਿਡੌਣੇ, ਨਾਲ਼ਾ ਬੁਣਨਾ, ਪਰਾਂਦਾ ਬਣਾਉਣਾ ਵਿਚ ਦੂਜਾ ਅਤੇ ਗਿੱਧਾ, ਸਕਿੱਟ, ਜਰਨਲ ਕੁਇੰਜ, ਪੱਖੀ ਬੁਣਨਾ, ਕਰੋਸ਼ੀਏ ਦੀ ਬੁਣਤੀ, ਰੰਗੋਲੀ, ਕਾਵਿ ਉਚਾਰਨ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਇਸ ਗਤੀਵਿਧੀਆਂ ਦੇ ਕੋ-ਕੋਆਰਡੀਨੇਟਰ ਡਾ. ਨਿਰਮਲ ਬਰਾੜ, ਪ੍ਰੋ. ਅਰਵਿੰਦਰ ਕੌਰ ਅਤੇ ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਵੱਲੋਂ ਨਿਭਾਈ ਪ੍ਰਬੰਧਕੀ ਡਿਊਟੀ ਦੀ ਸ਼ਲਾਘਾ ਕੀਤੀ ਅਤੇ ਵੱਖ-ਵੱਖ ਆਈਟਮਾਂ ਦੇ ਕਨਵੀਨਰ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਪ੍ਰੋ. ਸ਼ਮਿੰਦਰ ਕੌਰ, ਪ੍ਰੋ. ਉਪਦੇਸ਼ਦੀਪ ਕੌਰ, ਪ੍ਰੋ. ਅਰਵਿੰਦਰ ਕੌਰ ਅਤੇ ਟੀਮਾਂ ਦੇ ਇੰਚਾਰਜ ਨੂੰ ਇਹਨਾਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਸਰਕਾਰੀ ਕਾਲਜ ਰੂਪਨਗਰ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਅਤੇ ਲੋਕ ਮੇਲਾ ਵਿੱਚ ਭੰਗੜਾ ਟੀਮ ਦੀ ਝੰਡੀ I ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੇ ਕਾਲਜ ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨਾਲ ਯਾਦਗਾਰੀ ਤਸਵੀਰਾਂ ਖਿਚਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।