ਸਰਕਾਰੀ ਕਾਲਜ ਰੂਪਨਗਰ, ਵਿਖੇ ਮਾਤ ਭਾਸ਼ਾ ਪੰਜਾਬੀ ਨੂੰ ਸਮਰਪਿਤ ਸਾਹਿਤਕ ਮੁਕਾਬਲੇ ਕਰਵਾਏ

356

ਸਰਕਾਰੀ ਕਾਲਜ ਰੂਪਨਗਰ, ਵਿਖੇ ਮਾਤ ਭਾਸ਼ਾ ਪੰਜਾਬੀ ਨੂੰ ਸਮਰਪਿਤ ਸਾਹਿਤਕ ਮੁਕਾਬਲੇ ਕਰਵਾਏ

ਬਹਾਦਰਜੀਤ ਸਿੰਘ / ਰੂਪਨਗਰ, 17 ਫਰਵਰੀ,2023

ਸਰਕਾਰੀ ਕਾਲਜ ਰੂਪਨਗਰ, ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਮਾਤ ਭਾਸ਼ਾ ਪੰਜਾਬੀ ਨੂੰ ਸਮਰਪਿਤ ਸਾਹਿਤਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਉੱਘੀ ਪੰਜਾਬੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਸ਼ਿਰਕਤ ਕੀਤੀ। ਸਮਾਗਮ ਦਾ ਆਗਾਜ਼ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਡਾ. ਸੰਤ ਸੁਰਿੰਦਰਪਾਲ ਸਿੰਘ, ਪ੍ਰੋ. ਪਿਆਰਾ ਸਿੰਘ, ਡਾ. ਜਗਜੀਤ ਸਿੰਘ, ਪ੍ਰੋ. ਸਰਬਜੀਤ ਕੌਰ, ਡਾ. ਚਰਨਜੀਤ ਕੌਰ, ਡੀ.ਪੀ.ਆਰ.ਓ. ਕਰਨ ਮਹਿਤਾ, ਕਿਰਨਪ੍ਰੀਤ ਗਿੱਲ, ਸੁਰਜਨ ਸਿੰਘ ਆਦਿ ਅਹਿਮ ਸਖਸ਼ੀਅਤਾਂ ਨੇ ਜਯੋਤੀ ਪ੍ਰਚਨਲ ਕਰਕੇ ਕੀਤਾ।

ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ 21 ਫਰਵਰੀ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਤੇ ਚਾਨਣਾਂ ਪਾਇਆ ਅਤੇ ਮੁੱਖ ਮਹਿਮਾਨ, ਮਹਿਮਾਨਾਂ, ਪਤਵੰਤੇ ਸੱਜਣਾ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਜੀਵਨ ਸੰਘਰਸ਼, ਨਾਰੀ ਸੰਵੇਦਨਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਆਪਣੀਆਂ ਮਕਬੂਲ ਕਵਿਤਾਵਾਂ/ਗਜ਼ਲਾ ‘ਹੁਣ ਮਾਂ’, ‘ਓਹ ਪੁਰਸ਼’, ‘ਮਾਵਾਂ ਅਤੇ ਧੀਆਂ’ (ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁੱਝ ਨਾ ਕੁੱਝ ਜਰੂਰ ਆਖਦੀਆਂ ਨੇ ਜੋ ਜਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨਾਵੇ) ਆਦਿ ਪੇਸ਼ ਕੀਤੀਆਂ। ਦਰਸ਼ਕਾਂ ਨੇ ਉਹਨਾਂ ਦੀ ਸ਼ਾਇਰੀ ਦਾ ਭਰਪੂਰ ਆਨੰਦ ਮਾਣਿਆ।

ਸਮਾਗਮ ਦੇ ਕਨਵੀਨਰ ਪ੍ਰੋ. ਉਪਦੇਸ਼ਦੀਪ ਕੌਰ ਨੇ ਦੱਸਿਆ ਕਿ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਫੂੱਲਤ ਕਰਨ ਦੇ ਉਦੇਸ਼ ਨਾਲ ਵਿਦਿਆਰਥੀਆਂ ਦੇ ਲੋਕ ਗੀਤ, ਸਭਿਆਚਾਰਕ ਕੁਇਜ਼, ਕਾਵਿ ਉਚਾਰਨ, ਪੰਜਾਬੀ ਕਵਿਤਾ ਪੋਸਟਰ ਮੁਕਾਬਲਾ, ਸੁੰਦਰ ਲਿਖਾਈ, ਪੰਜਾਬੀ ਕਹਾਣੀ/ਕਾਵਿ ਸਿਰਜਣਾ, ਅਖਾਣ ਅਤੇ ਮੁਹਾਵਰੇ ਭਰਪੂਰ ਮੁਕਾਬਲੇ ਕਰਵਾਏ ਗਏ, ਤਾਂ ਕਿ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦੇ ਨਾਲ – ਨਾਲ ਮਾਂ ਬੋਲੀ ਤੇ ਸਭਿਆਚਾਰ ਪ੍ਰਤੀ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੋ ਸਕੇ।

ਸਰਕਾਰੀ ਕਾਲਜ ਰੂਪਨਗਰ, ਵਿਖੇ ਮਾਤ ਭਾਸ਼ਾ ਪੰਜਾਬੀ ਨੂੰ ਸਮਰਪਿਤ ਸਾਹਿਤਕ ਮੁਕਾਬਲੇ ਕਰਵਾਏ

ਲੋਕ ਗੀਤ ਵਿੱਚ ਸੁਨੀਲ ਭਾਰਦਵਾਜ ਨੇ ਪਹਿਲਾ, ਅਦਿਤਿਯਾ ਨੇ ਦੂਜਾ, ਨਵਦੀਪ ਸਿੰਘ ਨੇ ਤੀਜਾ, ਸਭਿਆਚਾਰਕ ਕੁਇਜ਼ ਵਿੱਚ ਅਮਨਦੀਪ ਸਿੰਘ / ਰਮਨਪ੍ਰੀਤ ਕੌਰ/ਸਰੁਚੀ ਕੁਮਾਰੀ ਦੀ ਟੀਮ ਨੇ ਪਹਿਲਾ, ਧਰਮਪ੍ਰੀਤ ਸਿੰਘ/ਰਮਨਪ੍ਰੀਤ ਕੌਰ/ਨਵਨੀਤ ਕੌਰ ਦੀ ਟੀਮ ਨੇ ਦੂਜਾ, ਗੁਰਪ੍ਰੀਤ ਸਿੰਘ/ਮਨਪ੍ਰੀਤ ਕੌਰ/ਜਸਪ੍ਰੀਤ ਕੌਰ ਦੀ ਟੀਮ ਨੇ ਤੀਜਾ, ਕਾਵਿ ਉਚਾਰਨ ਵਿੱਚ ਜੋਤੀ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ, ਨਵਨੀਤ ਕੌਰ ਨੇ ਤੀਜਾ, ਪੰਜਾਬੀ ਕਵਿਤਾ ਪੋਸਟਰ ਮੁਕਾਬਲਾ ਵਿੱਚ ਰੁਮਾਨੀ ਸ਼ਰਮਾ ਨੇ ਪਹਿਲਾ, ਕਮਲਜੀਤ ਕੌਰ ਨੇ ਦੂਜਾ, ਬਲਵਿੰਦਰ ਕੌਰ ਨੇ ਤੀਜਾ, ਸੁੰਦਰ ਲਿਖਾਈ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ, ਆਸ਼ਾ ਵਰਮਾਂ ਨੇ ਦੂਜਾ, ਜਸ਼ਨਪ੍ਰੀਤ ਕੌਰ ਨੇ ਤੀਜਾ, ਪੰਜਾਬੀ ਕਹਾਣੀ ਵਿੱਚ ਚੰਚਲ ਨੇ ਪਹਿਲਾ, ਮਨਿੰਦਰ ਕੌਰ ਨੇ ਦੂਜਾ, ਅਮਨਦੀਪ ਸਿੰਘ ਨੇ ਤੀਜਾ, ਕਾਵਿ ਸਿਰਜਣਾ ਵਿੱਚ ਅਮਨਦੀਪ ਸਿੰਘ ਨੇ ਪਹਿਲਾ, ਹਰਦੀਪ ਕੌਰ ਨੇ ਦੂਜਾ, ਪਾਰਸ਼ਵ ਜੈਨ ਨੇ ਤੀਜਾ, ਅਖਾਣ ਅਤੇ ਮੁਹਾਵਰੇ ਮੁਕਾਬਲੇ ਵਿੱਚ ਜੋਤੀ /ਕਮਲਜੀਤ ਕੌਰ ਨੇ ਪਹਿਲਾ, ਅਮਨਦੀਪ ਸਿੰਘ/ ਅਮਿਤ ਕੁਮਾਰ ਨੇ ਦੂਜਾ, ਸਿਮਰਨਪ੍ਰੀਤ ਕੌਰ/ਬਲਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਜੱਜਮੈਂਟ ਦੀ ਭੂਮਿਕਾ ਜਿਲਾ ਲਿਖਾਰੀ ਸਭਾ ਦੇ ਪ੍ਰਧਾਨ ਸੁਰੇਸ਼ ਭਿਓਰਾ, ਐਡਵੋਕੇਟ ਨੀਲੂ ਬਖ਼ਸੀ, ਜਤਿੰਦਰ ਕੌਰ ਮਾਹਲ ਤੋਂ ਇਲਾਵਾ ਕਾਲਜ ਦੇ ਵੱਖ-ਵੱਖ ਪ੍ਰੋਫੈਸਰ ਸਾਹਿਬਾਨ ਨੇ ਨਿਭਾਈ।

ਇਸ ਮੌਕੇ ਸੀਨੀਅਰ ਪੱਤਰਕਾਰ ਬਹਾਦਰਜੀਤ ਸਿੰਘ, ਸਤਨਾਮ ਸਿੰਘ ਸੱਤੀ, ਜਤਿੰਦਰ ਕੌਰ ਮਾਹਲ ਨੇ ਵੀ ਵਿਦਿਆਰਥੀਆਂ ਨੂੰ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪੱਤਰਕਾਰ ਲਖ਼ਵੀਰ ਸਿੰਘ ਖਾਬੜਾ ਅਤੇ ਸ਼ਹਿਰ ਦੇ ਹੋਰ ਪਤਵੰਤੇ ਹਾਜਰ ਸਨ।

ਮੰਚ ਸੰਚਾਲਨ ਦੀ ਭੂਮਿਕਾ ਡਾ. ਜਤਿੰਦਰ ਕੁਮਾਰ ਨੇ ਨਿਭਾਈ। ਸਮਾਗਮ ਨੂੰ ਸਫਲ ਬਣਾਉਣ ਵਿੱਚ ਕਾਲਜ ਦੇ ਸਮੂਹ ਸਟਾਫ ਤੋਂ ਇਲਾਵਾ ਪੰਜਾਬੀ ਵਿਭਾਗ ਦੇ ਡਾ. ਨਰਿੰਦਰ ਕੌਰ, ਪ੍ਰੋ. ਤਰਨਜੋਤ ਕੌਰ, ਪ੍ਰੋ. ਰਜਿੰਦਰ ਕੌਰ, ਪ੍ਰੋ. ਹਰਦੀਪ ਕੌਰ, ਪ੍ਰੋ. ਹਰਸਿਮਰਤ ਕੌਰ, ਪ੍ਰੋ. ਬਲਜਿੰਦਰ ਕੌਰ ਨੇ ਅਹਿਮ ਯੋਗਦਾਨ ਦਿੱਤਾ।