ਸਰਕਾਰੀ ਕਾਲਜ ਰੂਪਨਗਰ ਵਿਖੇ ਮੌਕਾ ਤੀਆਂ ਦਾ ਮੇਲਾ ਧੀਆਂ ਦਾ, ਰੌਣਕ ਤੀਆਂ ਦੀ ਚੌਧਰ ਧੀਆਂ ਦੀ, ਵਿਦਿਆਰਥਣ ਭਾਵਨਾ ਚੁਣੀ ਗਈ ਮਿਸ ਤੀਜ

3403

ਸਰਕਾਰੀ ਕਾਲਜ ਰੂਪਨਗਰ ਵਿਖੇ ਮੌਕਾ ਤੀਆਂ ਦਾ ਮੇਲਾ ਧੀਆਂ ਦਾ, ਰੌਣਕ ਤੀਆਂ ਦੀ ਚੌਧਰ ਧੀਆਂ ਦੀ, ਵਿਦਿਆਰਥਣ ਭਾਵਨਾ ਚੁਣੀ ਗਈ ਮਿਸ ਤੀਜ

ਬਹਾਦਰਜੀਤ ਸਿੰਘ /  ਰੂਪਨਗਰ, 12 ਅਗਸਤ,2023

ਸਰਕਾਰੀ ਕਾਲਜ ਰੂਪਨਗਰ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਜਿੰਦਰ ਕੌਰ ਦੀ ਅਗਵਾਈ ਅਧੀਨ ਵੂਮੈਨ ਸੈੱਲ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ‘ਮੌਕਾ ਤੀਆਂ ਦਾ ਮੇਲਾ ਧੀਆਂ ਦਾ, ਰੌਣਕ ਤੀਆਂ ਦੀ ਚੌਧਰ ਧੀਆਂ ਦੀ’ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਵਿਹੜੇ ਵਿੱਚ ਸਟਾਫ ਮੈਂਬਰਾਂ ਅਤੇ ਵਿਦਿਆਰਥਣਾਂ ਨੇ ਪੀਂਘ ਦੇ ਹੁਲਾਰੇ ਲੈਦਿਆਂ ਪੰਜਾਬੀ ਸਭਿਆਚਾਰ, ਰਿਸ਼ਤੇ-ਨਾਤੇ, ਸਾਉਣ ਮਹੀਨਾ ਨਾਲ ਸਬੰਧਤ ਬੋਲੀਆਂ ਅਤੇ ਗੀਤ ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਰੰਗਲੇ ਪੰਜਾਬ ਨੂੰ ਸੋਹਣਾ ਬਣਾਉਣ ਲਈ ਅਮੀਰ ਪੰਜਾਬੀ ਵਿਰਸੇ ਨੂੰ ਸਾਂਭਣ ਲਈ ਵਿਦਿਆਰਥਣਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਆਧੁਨਿਕੀਕਰਨ ਦੇ ਯੁੱਗ ਵਿੱਚ ਸਾਨੂੰ ਆਪਣੇ ਰੀਤੀ-ਰਿਵਾਜ਼ਾਂ ਨੂੰ ਵੀ ਸਾਂਭਣ ਦੀ ਲੋੜ ਹੈ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਪੋਸਟ ਗ੍ਰੈਜੂਏਟ ਵਿਭਾਗ ਅਤੇ ਵੂਮੈਨ ਸੈੱਲ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਕਨਵੀਨਰ, ਡਾ. ਸੁਖਜਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥਣਾ ਦੇ ਪੁਰਾਣੇ ਪੰਜਾਬੀ ਲੋਕ ਗੀਤਾਂ ਨਾਲ ਸਬੰਧਤ ਗਰੁੱਪ ਡਾਂਸ, ਲੋਕ ਗੀਤ, ਮਹਿੰਦੀ ਲਾਉਣਾ, ਪਰਾਂਦਾ ਗੁੰਦਣਾ, ਚੂੜੀਆਂ ਚੜਾਉਣਾ ਦੇ ਮੁਕਾਬਲੇ ਕਰਵਾਏ ਗਏ। ਪ੍ਰੋ. ਉਪਦੇਸ਼ਦੀਪ ਕੌਰ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਤੇ ਚਾਨਣਾ ਪਾਇਆ ਅਤੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ।

ਸਰਕਾਰੀ ਕਾਲਜ ਰੂਪਨਗਰ ਵਿਖੇ ਮੌਕਾ ਤੀਆਂ ਦਾ ਮੇਲਾ ਧੀਆਂ ਦਾ, ਰੌਣਕ ਤੀਆਂ ਦੀ ਚੌਧਰ ਧੀਆਂ ਦੀ, ਵਿਦਿਆਰਥਣ ਭਾਵਨਾ ਚੁਣੀ ਗਈ ਮਿਸ ਤੀਜ

ਇਸ ਮੌਕੇ ਕਰਵਾਏ ਗਏ ਗਰੁੱਪ ਡਾਂਸ ਵਿੱਚ ਭਾਵਨਾ ਨੇ ਪਹਿਲਾ, ਕੋਮਲਪ੍ਰੀਤ ਕੌਰ ਨੇ ਦੂਜਾ, ਰਿੰਕੀ ਨੇ ਤੀਜਾ, ਮਹਿੰਦੀ ਲਗਾਉਣ ਮੁਕਾਬਲੇ ਵਿੱਚ ਹਰਸ਼ਿਕਾ ਨੇ ਪਹਿਲਾ, ਸ਼ਾਕਸ਼ੀ ਨੇ ਦੂਜਾ, ਸੋਨੀਆਂ ਨੇ ਤੀਜਾ, ਪਰਾਂਦਾ ਗੁੰਦਣਾ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ, ਮਨੀਸ਼ਾ ਵਰਮਾ ਨੇ ਤੀਜਾ, ਚੂੜੀਆਂ ਚੜਾਉਣ ਵਿੱਚ ਗੁਰਪ੍ਰੀਤ ਕੌਰ ਅਤੇ ਰਾਜਵਿੰਦਰ ਕੌਰ ਨੇ ਪਹਿਲਾ, ਵੰਸ਼ਿਕਾ ਵਰਮਾ ਤੇ ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਵੰਸ਼ਿਕਾ ਤੇ ਖੂਸੀ ਤਿਵਾੜੀ ਨੇ ਤੀਜਾ ਸਥਾਨ ਹਾਸਲ ਕੀਤਾ। ਵੱਖ-ਵੱਖ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਪ੍ਰੋ. ਮਨਦੀਪ ਕੌਰ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਰਵਨੀਤ ਕੌਰ, ਡਾ. ਅਨੂ ਸ਼ਰਮਾ, ਪ੍ਰੋ. ਨਤਾਸ਼ਾ ਕਾਲੜਾ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਕੁਲਦੀਪ ਕੌਰ, ਪ੍ਰੋ. ਰੀਤੂ ਸਚਦੇਵਾ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਹਰਸਿਮਰਤ ਕੌਰ ਤੇ ਪ੍ਰੋ. ਤਰਨਜੋਤ ਕੌਰ ਨੇ ਨਿਭਾਈ। ਕਾਲਜ ਦੀ ਵਿਦਿਆਰਥਣ ਭਾਵਨਾ ਨੂੰ ਮਿਸ ਤੀਜ ਦੇ ਖਿਤਾਬ ਨਾਲ ਨਿਵਾਜਿਆ ਗਿਆ। ਫੀਮੇਲ ਸਟਾਫ ਵਿੱਚੋਂ ਪਵਨਦੀਪ ਕੌਰ ਅਤੇ ਪ੍ਰੋ. ਰਜਿੰਦਰ ਕੌਰ ਨੂੰ ਮਿਸਜ ਤੀਜ ਚੁਣਿਆ ਗਿਆ। ਪ੍ਰੋ. ਕੁਲਵਿੰਦਰ ਕੌਰ ਅਤੇ ਪ੍ਰੋ. ਪ੍ਰਭਜੋਤ ਕੌਰ ਬਿਹਤਰ ਪੰਜਾਬੀ ਪਹਿਰਾਵਾ ਲਈ ਚੁਣਿਆ ਗਿਆ। ਵਿਦਿਆਰਥਣ ਕੋਮਲਪ੍ਰੀਤ ਨੂੰ ਸੋਹਣੇ ਨੈਣ ਦੇ ਖਿਤਾਬ ਲਈ ਚੁਣਿਆ ਗਿਆ। ਮੰਚ ਸੰਚਾਲਨ ਪ੍ਰੋ. ਹਰਦੀਪ ਕੌਰ ਅਤੇ ਪ੍ਰੋ. ਲਵਲੀਨ ਵਰਮਾਂ ਨੇ ਖੁਬਸੂਰਤ ਅੰਦਾਜ਼ ਵਿੱਚ ਸੰਚਾਲਤ ਕਰਦਿਆਂ ਪੰਜਾਬ ਦੀਆਂ ਅਮੀਰ ਪਰੰਪਰਾਵਾਂ ਨੂੰ ਵੀ ਦਰਸ਼ਕਾਂ ਨਾਲ ਸਾਂਝਾ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਕਾਲਜ ਕੌਂਸਲ ਮੈਂਬਰ ਪ੍ਰੋ. ਹਰਜੀਤ ਸਿੰਘ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਸ਼ਮਿਦਰ ਕੌਰ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ, ਡਾ. ਨਰਿੰਦਰ ਕੌਰ ਅਤੇ ਸਟਾਫ ਮੈਂਬਰਾ ਨੇ ਅਹਿਮ ਰੋਲ ਅਦਾ ਕੀਤਾ।