ਸਰਕਾਰੀ ਮਹਿੰਦਰਾ ਕਾਲਜ ਦੇ ਲਾਅ ਵਿਭਾਗ ਵਲੋਂ ਆਨਲਾਇਨ ਵਰਕਸਾ਼ਪ ਕਰਵਾਈ

238

ਸਰਕਾਰੀ ਮਹਿੰਦਰਾ ਕਾਲਜ ਦੇ ਲਾਅ ਵਿਭਾਗ ਵਲੋਂ ਆਨਲਾਇਨ ਵਰਕਸਾ਼ਪ ਕਰਵਾਈ

ਗੁਰਜੀਤ ਸਿੰਘ /ਜੁਲਾਈ, 7,2020 /ਪਟਿਆਲਾ

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਲਾਅ ਵਿਭਾਗ ਵਲੋਂ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਤ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ‘ਲਰਨਿੰਗ ਦਿ ਆਰਟ ਆਫ ਮੂਟ ਕੋਰਟ’ਵਿਸੇ਼ ਉੱਪਰ ਨੈਸ਼ਨਲ ਪੱਧਰ ਤੇ ਆਨਲਾਇਨ ਵਰਕਸਾ਼ਪ ਕਰਵਾਈ ਗਈ। ਇਸ ਆਨਲਾਇਨ ਵਰਕਸਾ਼ਪ ਵਿਚ ਮੁੱਖ ਮਹਿਮਾਨ ਦੀ ਭੂਮੀਕਾ ਪੰਜਾਬਅ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਵੈਭਵ ਸ਼ਰਮਾ ਨੇ ਨਿਭਾਈ। ਉਹਨਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੂਟ ਕੋਰਟ ਵਿਸ਼ਾ ਬਹੁਤ ਹੀ ਜ਼ਰੂਰੀ ਅਤੇ ਵਿਦਿਆਰਥੀਆਂ ਲਈ ਲਾਭ ਦਾਇਕ ਹੈ। ਉਹਨਾਂ ਨੇ ਦੱਸਿਆ ਕਿ ਮੂਟ ਕੋਰਟ ਨਾਲ ਵਿਦਿਆਰਥੀਆਂ ਨੂੰ ਲਾਅ ਦੇ ਵੱਖ-ਵੱਖ ਵਿਸ਼ਿਆਂ ਉੱਪਰ ਖੋਜ ਕਰਨੀ ਆਉਂਦੀ ਹੈ ਅਤੇ ਉਹਨਾਂ ਨੂੰ ਕਿਸੇ ਵੀ ਵਿਸੇ ਉੱਪਰ ਬਹਿਸ ਕਰਨੀ ਆ ਜਾਂਦੀ ਹੈ।

ਇਸ ਆਨਲਾਇਨ ਵਰਕਸਾ਼ਪ ਵਿੱਚ ਵਿਦਿਆਰਥੀਆਂ ਵੱਲੋ ਮੁੱਖ ਮਹਿਮਾਨ ਤੋ ਮੂਟ ਕੋਰਟ ਵਿਸੇ਼ ਉਤੇ ਵੱਖ ਵੱਖ ਸਵਾਲ ਪੁੱਛੇ ਗਏ ਅਤੇ ਵਿਦਿਆਰਥੀਆਂ ਨੇ ਸੁੱਚਜੇ ਢੰਗ ਨਾਲ ਆਪਣੇ ਵਿਚਾਰ ਵੀ ਪੇਸ਼ ਕੀਤੇ। ਇਸ ਮੋਕੇ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਤ ਕੌਰ ਅਤੇ ਲਾਅ ਵਿਭਾਗ ਦੇ ਮੁੱਖੀ ਡਾ. ਜੋਗਿੰਦਰਾ ਪਾਲ ਨੇ ਮੁੱਖ ਮਹਿਮਾਨ ਦਾ ਤਹਿ ਦਿਲੋ ਧਨਵਾਦ ਕੀਤਾ ਅਤੇ ਦਸਿਆ ਕਿ ਇਸ ਤਰ੍ਹਾਂ ਦੇ ਆਨਲਾਇਨ ਵਰਕਸਾ਼ਪ ਵਿਦਿਆਰਥੀਆਂ ਵਿਚ ਉਤਸ਼ਾਹ ਪੈਦਾ ਕਰਦੇ ਹਨ ਅਤੇ ਉਹਨਾਂ ਨੂੰ ਪੜਾਈ ਵਿਚ ਰੁਝੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਇਸ ਆਨਲਾਇਨ ਵਰਕਸਾ਼ਪ ਦੇ ਅਯੋਜਕ ਡਾ. ਸੰਜੀਵ ਮਹਿਤਾ ਨੇ ਦੱਸਿਆ ਕਿ ਵਿਦਿਆਕਥੀਆਂ ਵਿੱਚ ਆਨਲਾਇਨ ਵਰਕਸਾ਼ਪ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ।

ਸਰਕਾਰੀ ਮਹਿੰਦਰਾ ਕਾਲਜ ਦੇ ਲਾਅ ਵਿਭਾਗ ਵਲੋਂ ਆਨਲਾਇਨ ਵਰਕਸਾ਼ਪ ਕਰਵਾਈ

ਇਸ ਆਨਲਾਇਨ ਵਰਕਸਾ਼ਪ ਵਿਚ 500 ਤੋ ਵੱਧ ਵਿਦਿਆਰਥੀਆ ਨੇ ਭਾਗ ਲਿਆ ਅਤੇ ਮੂਟ ਕੋਰਟ ਵਿਸੇ਼ ਉੱਤੇ ਜਾਨਕਾਰੀ ਹਾਸਲ ਕੀਤੀ। ਇਸ ਮੋਕੇ ਵੱਖ ਵੱਖ ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀ ਭਾਰੀ ਸੰਖਿਆ ਚ ਹਾਜਰ ਸਨ।