Homeਪੰਜਾਬੀ ਖਬਰਾਂਅੱਜ ਪਟਿਆਲਾ ਵਿੱਚ ਕੁਝ ਖੇਤਰਾਂ ਵਿੱਚ ਬਿਜਲੀ ਬੰਦ ਸਬੰਧੀ ਜਾਣਕਾਰੀ

ਅੱਜ ਪਟਿਆਲਾ ਵਿੱਚ ਕੁਝ ਖੇਤਰਾਂ ਵਿੱਚ ਬਿਜਲੀ ਬੰਦ ਸਬੰਧੀ ਜਾਣਕਾਰੀ

ਅੱਜ ਪਟਿਆਲਾ ਵਿੱਚ ਕੁਝ ਖੇਤਰਾਂ ਵਿੱਚ ਬਿਜਲੀ ਬੰਦ ਸਬੰਧੀ ਜਾਣਕਾਰੀ

ਪਟਿਆਲਾ 06-11-2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ ਹਰਿੰਦਰ ਨਗਰ ਫੀਡਰ ਦੀ ਜ਼ਰੂਰੀ ਮੁਰਮੰਤ ਲਈ ਹਰਿੰਦਰ ਨਗਰ, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ,ਤਿ੍ਪੜੀ ਟਾਊਨ, ਪਾਣੀ ਵਾਲੀ ਟੈਂਕੀ ਤੇ ਕੋਹਲੀ ਸਵੀਟਸ, ਗੁਰੂ ਨਾਨਕ ਨਗਰ,ਨਿਊ ਮੇਹਰ ਸਿੰਘ ਕਲੋਨੀ,DLFਕਲੋਨੀ ਆਦਿ ਦੀ ਬਿਜਾਲੀ ਸਪਲਾਈ ਮਿਤੀ 06/11/2023 ਨੂੰ ਸੇਵੇਰ 10.00ਵਜੇ ਤੋਂ 04.00ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ:ਇੰਜ: ਗੁਰਮੀਤ ਸਿੰਘ ਬਾਗੜੀ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਉਪ ਮੰਡਲ ਪਟਿਆਲਾ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਸ਼ਕਤੀ ਵਿਹਾਰ ਗ੍ਰਿਡ ਅਧੀਨ ਪੈਂਦੇ 11 ਕੇ.ਵੀ.ਪ੍ਰਤਾਪ ਨਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਪ੍ਰਤਾਪ ਨਗਰ,ਏਕਤਾ ਐਵਨਿਊ ,ਨਵਰਤਨ ਕੁਜ, ਧਾਮੂ ਮਾਜ਼ਰਾ ਅਤੇ ਇਸਦੇ ਨਾਲ ਲੱਗਦਾ ਏਰੀਆ ਆਦਿ ਦੀ ਬਿਜਲੀ ਸਪਲਾਈ ਮਿਤੀ 06-11-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ 02:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ।

ਜਾਰੀ ਕਰਤਾ: ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।

ਅੱਜ ਪਟਿਆਲਾ ਵਿੱਚ ਕੁਝ ਖੇਤਰਾਂ ਵਿੱਚ ਬਿਜਲੀ ਬੰਦ ਸਬੰਧੀ ਜਾਣਕਾਰੀ-Photo courtesy-KNN India

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 21 ਨੰ. ਅਤੇ 22 ਨੰ. ਫਾਟਕ ਨੇੜੇ ਰੇਲਵੇ ਲਾਈਨ ਡਬਲ ਹੋਣ ਕਰਕੇ 11 ਕੇ.ਵੀ. ਰਾਜਾ ਇੰਨਕਲੇਵ ਫੀਡਰ ਦੀ ਲਾਈਨ ਸ਼ਿਫਟਿੰਗ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਰਾਜਾ ਐਵੇਨਿਊ, ਜੀ.ਸੀ.ਆਈ. ਇੰਸਟੀਟਿਊਟ, ਸੇਵਕ ਕਲੋਨੀ, ਡੀਲਾਈਟ ਕਲੋਨੀ, ਲਹਿਲ ਕਲੋਨੀ ਦਾ ਕੁੱਝ ਹਿੱਸਾ,ਮਾਨਸ਼ਾਹੀਆ ਕਲੋਨੀ, ਭੁਪਿੰਦਰਾ ਰੋਡ ਮਾਰਕੀਟ, ਸੰਤ ਪਕੌੜਿਆਂ ਵਾਲਾ, ਰੇਤਾ-ਸੀਮਿੰਟ ਦੀ ਦੁਕਾਨ ਨੇੜੇ ਏਰੀਆ, ਗਿਆਨ ਕਾਲੋਨੀ, ਅਮਨ ਕਾਲੋਨੀ ਅਤੇ ਸੰਤ ਨਗਰ ਦਾ ਕੁੱਝ ਏਰੀਆ ਆਦਿ ਦੀ ਬਿਜਲੀ ਸਪਲਾਈ 06-11-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 06:30 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਅਲੱਗ ਅਲੱਗ ਬ੍ਰਾਂਚਾਂ ਕੱਟਕੇ ਬੰਦ ਕੀਤੀ ਜਾਵੇਗੀ ਜੀ।

 

LATEST ARTICLES

Most Popular

Google Play Store