ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਰਾਜਪੁਰਾ ਵਿਖੇ ਇਕਾਈ ਸਥਾਪਿਤ; ਪੰਜਾਬ ਭਰ ਵਿੱਚ ਟਰੱਸਟ ਵਲੋਂ 30 ਦਫ਼ਤਰ ਖੁਲ੍ਹੇ

398

ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ  ਰਾਜਪੁਰਾ ਵਿਖੇ ਇਕਾਈ ਸਥਾਪਿਤ; ਪੰਜਾਬ ਭਰ ਵਿੱਚ ਟਰੱਸਟ ਵਲੋਂ 30 ਦਫ਼ਤਰ ਖੁਲ੍ਹੇ

ਕੰਵਰ ਇੰਦਰ ਸਿੰਘ / 24 ਮਈ /ਚੰਡੀਗੜ੍ਹ

ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਸ਼੍ਰੀ ਗੁਰੂੁ ਨਵੀਨ ਸਿੰਘ ਸਭਾ ਵਿਖੇ ਮਹੀਨਾਵਾਰ ਪੈਨਸ਼ਨ ਤੇ ਰਾਸ਼ਨ ਵੰਡਣ ਲਈ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਵਿਸ਼ੇਸ ਤੋਰ ਤੇ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਅਤੇ ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਆਹੂਜਾ ਪਹੁੰਚੇ।

ਇਸ ਦੋਰਾਨ ਗਲਬਾਤ ਕਰਦਿਆ ਐਸ ਪੀ ਓਬਰਾਏ ਨੇ ਕਿਹਾ ਕਿ  ਮਾਰਚ ਮਹੀਨੇ ਤੋਂ ਕਰੋਨਾ ਵਾਇਰਸ ਫੈਲਣ ਕਰਕੇ ਲੋਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਜਿਸ ਕਰਕੇ ਕੋਰੋਨਾ ਟਰੱਸਟ ਵਲੋਂ 20 ਕਰੋੜ ਦਾ ਬੱਜਟ  ਰਾਖਵਾਂ ਰੱਖਿਆ ਗਿਆ ਹੈ।

ਜਿਸ ਕਰਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਜੰਮੂ ਕਸ਼ਮੀਰ ਸਮੇਤ ਹੋਰ ਥਾਵਾਂ ਤੇ ਲੋਕਾਂ ਦੀ ਸਿਹਤ ਸੰਭਾਲ ਅਤੇ ਰੱਖਵਾਲੀ ਲਈ ਕੰਮ ਕਰ ਰਹੇ ਪੁਲਿਸ਼ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ, ਡਾਕਟਰਾਂ ਦੇ ਹਸਪਤਾਲਾਂ ਵਿਚ ਮਾਸਕ, ਸੈਨੀਟਾਇਜ਼ਰ, ਪੀ ਪੀ ਈ ਕਿੱਟਾਂ, ਰਾਸ਼ਨ ਸਮੇਤ ਹੋਰ ਲੋੜੀਂਦਾਂ ਸਮਾਨ ਦਿੱਤਾ ਗਿਆ ਹੈ।

ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ  ਰਾਜਪੁਰਾ ਵਿਖੇ ਇਕਾਈ ਸਥਾਪਿਤ; ਪੰਜਾਬ ਭਰ ਵਿੱਚ ਟਰੱਸਟ ਵਲੋਂ 30 ਦਫ਼ਤਰ ਖੁਲ੍ਹੇ 

ਰਾਜਪੁਰਾ ਵਿੱਚ ਵੀ 100 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ  ਅਤੇ ਜ਼ਰੂਰਤ ਮੰਦ ਲੋਕਾਂ ਨੂੰ ਮਹੀਨਵਾਰ ਦੇ ਪੈਨਸ਼ਨ ਚੈਕ ਦਿੱਤੇ ਗਏ ਹਨ।ਇਸੇ ਦੋਰਾਨ ਰਾਜਪੁਰਾ ਸ਼ਹਿਰ ਵਿਚ ਸਰਬੱਤ ਭਲਾ ਦੀ ਨਵੀਂ ਟੀਮ ਬਨਾਉਣ ਦਾ ਐਲਾਨ ਵੀ ਕੀਤਾ ਗਿਆ ਹੈ।

ਇਸ ਮੋਕੇ ਨਵੀਂ ਟੀਮ ਗੁਰਿੰਦਰ ਦੁਆ, ਡਾ ਸਰਬਜੀਤ ਸਿੰਘ, ਡਾ ਦਿਨੇਸ਼ ਗਰਗ, ਦਇਆ ਸਿੰਘ, ਮਹਿੰਦਰ ਸਹਿਗਲ ਅਤੇ ਵਰਿੰਦਰ ਸੂਦ ਵਲੋਂ ਮੁੱਖ ਮਹਿਮਾਨ ਐਸ ਪੀ ਸਿੰਘ ਅਤੇ ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਅਹੁਜਾ ਦਾ ਸਿਰਪਾਓ ਤੇ ਸ਼੍ਰੀ ਸਾਹਿਬ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਐਸ ਪੀ ਸਿੰਘ ਵਲੋਂ ਰਾਜਪੁਰਾ ਦੇ ਨਵੇਂ ਚੁਣੇ ਮੈਂਬਰਾਂ ਨੂੰ ਟੀਮ ਵਿਚ ਅਹੁਦੇਦਾਰ ਬਨਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਮੋਕੇ ਸੋਹਣ ਸਿੰਘ, ਸਰਦਾਰ ਸਿੰਘ ਸਚਦੇਵਾ, ਅਮਰਜੀਤ ਪੰਨੂ, ਰਮਨਦੀਪ ਸਿੰਘ, ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।