ਸਰਬੱਤ ਦਾ ਭਲਾ ਚੈਰੀਟੇਬਲ ਟੱਰਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਏ ਮਾਸਿਕ ਪੈਨਸ਼ਨ ਚੈੱਕ

174

ਸਰਬੱਤ ਦਾ ਭਲਾ ਚੈਰੀਟੇਬਲ ਟੱਰਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਏ ਮਾਸਿਕ ਪੈਨਸ਼ਨ ਚੈੱਕ

ਬਹਾਦਰਜੀਤ ਸਿੰਘ /ਰੂਪਨਗਰ,16 ਮਾਰਚ,2022
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰੂਪਨਗਰ ਇਕਾਈ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਾਸਿਕ ਪੈਨਸ਼ਨ ਸਕਮਿ ਤਹਿਤ ਚੈੱਕ ਵੰਡੇ ਗਏ।

ਜ਼ਿਲ੍ਹਾ ਪ੍ਰਧਾਨ ਜੇ. ਕੇ. ਜੱਗੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਮਾਗਮ ਦੋਰਾਨ 215 ਗਰੀਬ ਲੋੜਵੰਦ ਪਰਿਵਾਰਾਂ ਨੂੰ ਮੈਡੀਕਲ ਤੇ ਵਿਧਵਾਂਵਾਂ ਨੂੰ ਮਾਸਿਕ ਪੇਨਸ਼ਨ  ਚੈਕ ਵੰਡੇ ਗਏ।Ç ੲਸ ਮੋਕੇ ਤੇ ਸ੍ਰ.ਤੀਰਥ ਸਿੰਘ ਮੁੱਖ ਖਜਾਨਚੀ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ।
ਮੁੱਖ ਮਿਹਮਾਨ ਨੇ ਸੱਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ।

ਸਰਬੱਤ ਦਾ ਭਲਾ ਚੈਰੀਟੇਬਲ ਟੱਰਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਏ ਮਾਸਿਕ ਪੈਨਸ਼ਨ ਚੈੱਕ

 

ਜੇ. ਕੇ. ਜੱਗੀ  ਨੇ ਦੱਸਿਆ ਕਿ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦੀਆਂ ਸ਼ਾਦੀਆਂ ਵਾਸਤੇ ਵੀ ਬਹੁਤ ਹੀ ਮਦਦਗਾਰ  ਸਕੀਮ ਚਲਾਈ ਗਈ ਹੈ ਜਿਸ ਵਿੱਚ ਹਰ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਕਿਸੇ ਵੀ ਧਾਰਮਿਕ ਸਥਾਨ ਤੇ ਪਰਿਵਾਂਰਾਂ ਦੀਆਂ ਧਾਰਮਿਕ ਰੀਤੀ ਰਿਵਾਂਜਾ ਮੁਤਾਬਕ ਵਿਆਹ  ਕੀਤੇ ਜਾਣਗੇ।ਵਿਆਹ ਸਬੰਧੀ ਫਾਰਮ ਲਈ ਦਫਤਰ : 301, ਗਿਆਨੀ ਜੈਲ ਸਿੰਘ ਨਗਰ , ਗੁਰਦੁਆਰਾ ਸਿੰਘ ਸਭਾ   ਜਾਂ ਮੋਬਾਇਲ ਨੰਬਰ: 98140-16242 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜੱਗੀ ਨੇ ਦੱਸਿਆ ਕਿ ਟਰੱਸਟ ਵੱਲੋਂ ਲੜਕੀਆਂ ਨੂੰ ਸਵੈਰੁਜਗਾਰ ਲਈ ਸਿਖਲਾਈ, ਕੰਪਿਊਟਰ ਅਤੇ ਬਿਉਟੀਸ਼ਨ ਸੈਂਟਰ ਵੀ ਚਲਾਏ ਜਾ ਰਹੇ ਹਨ ਜੋ ਕੀ ਬਿਲਕੁਲ ਮੁਫਤ ਹਨ। ਪੰਜਾਬ ਅਤੇ ਹੋਰ ਰਾਜਾਂ ਵਿੱਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟੱਰਸਟ ਵਲੋਂ ਮੈਡਿਕਲ ਲੈਬੋਟਰੀਆਂ ਅਤੇ ਡਾਇਲਸਿਸ ਮਸ਼ੀਨਾਂ ਵੀ ਚਲਾਈਆਂ ਜਾ ਰਹਿਆਂ ਹਨ ਅਤੇ ਲੋਕਾਂ ਨੂੰ ਇਨ੍ਹਾਂ ਲੈਬਾਰਟਰੀਆਂ ਦਾ ਬਹੁਤ ਹੀ ਫਾਇਦਾ ਹੋ ਰਿਹਾ ਹੈ।

ਇਸ ਮੌਕੇ ਮਨਮੋਹਨ ਕਾਲੀਆ, ਸੁਖਦੇਵ ਸ਼ਰਮਾ, ਅਸ਼ਵਨੀ ਖੰਨਾ, ਮਦਨ ਗੁਪਤਾ, ਇੰਦਰਜੀਤ ਸਿੰਘ ਅਤੇ  ਜੀ. ਐਸ ਓਬਰਾਏ  ਮੌਜੂਦ ਸਨ।