ਸਵੱਛਤਾ ਸਰਵੇਖਣ – 2020-ਸਵੱਛਤਾ ਐਪ ਬਾਰੇ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

171

ਸਵੱਛਤਾ ਸਰਵੇਖਣ – 2020-ਸਵੱਛਤਾ ਐਪ ਬਾਰੇ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਪਟਿਆਲਾ, 8 ਜਨਵਰੀ:
ਭਾਰਤ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਸਵੱਛ ਸਰਵੇਖਣ 2020 ਬਾਰੇ ਪਟਿਆਲਾ ਵਾਸੀਆਂ ਨੂੰ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਸਥਾਨਕ ਥਾਪਰ ਯੂਨੀਵਰਸਿਟੀ ਵਿਖੇ ਦੋ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਸਵੱਛਤਾ ਐਪ ਮਹੂਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਹਾਇਕ ਕਮਿਸ਼ਨਰ (ਯੂ.ਟੀ)  ਟੀ. ਬੈਨਿਥ ਨੇ ਸੰਬੋਧਨ ਕਰਦਿਆ ਕਿਹਾ ਕਿ ਕਿਸੇ ਵੀ ਕਾਰਜ ਦੀ ਸਫ਼ਲਤਾ ਲਈ ਨੌਜਵਾਨਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਅਤੇ ਹੁਣ ਸਵੱਛ ਸਰਵੇਖਣ 2020 ‘ਚ ਪਟਿਆਲਾ ਨੂੰ ਦੇਸ਼ ਦੇ ਮੋਹਰੀ ਸ਼ਹਿਰਾਂ ਵਿੱਚ ਲਿਆਉਣ ਲਈ ਨੌਜਵਾਨ ਵੱਡੀ ਭੂਮਿਕਾ ਨਿਭਾ ਸਕਦੇ ਹਨ।

ਸਵੱਛਤਾ ਸਰਵੇਖਣ – 2020-ਸਵੱਛਤਾ ਐਪ ਬਾਰੇ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਸਵੱਛਤਾ ਸਰਵੇਖਣ – 2020-ਸਵੱਛਤਾ ਐਪ ਬਾਰੇ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ । ਇਸ ਮੌਕੇ ਨੋਡਲ ਅਫ਼ਸਰ ਸਵੱਛ ਸਰਵੇਖਣ (ਕਾਲਜ ਤੇ ਸਕੂਲ) ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਵਿਦਿਆਰਥੀਆਂ ਨੂੰ ਸਵੱਛ ਸਰਵੇਖਣ 2020 ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਨਗਰ ਨਿਗਮ ਪਟਿਆਲਾ ਵੱਲੋਂ ਸਵੱਛਤਾ ਸਬੰਧੀ ਕੀਤੇ ਕਾਰਜਾ ਲਈ ਆਪਣੀ ਫੀਡ ਬੈਕ ਦੇਣ ਲਈ ਸਵੱਛਤਾ ਮਹੂਆ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਵੱਛਤਾ ਸਬੰਧੀ ਟੋਲ ਫਰੀ ਨੰਬਰ 1969 ‘ਤੇ ਵੀ ਫੀਡ ਬੈਕ ਦਿੱਤੀ ਜਾ ਸਕਦੀ ਹੈ। ਪ੍ਰੋ. ਅੰਟਾਲ ਵਲੋ ਸਵੱਛਤਾ ਸਰਵੇਖਣ ਸਬੰਧੀ ਵਿਦਿਆਰਥੀਆਂ ਨੂੰ ਆਨ ਲਾਈਨ ਫੀਡ ਬੈਕ ਦੇਣ ਦੀ ਟਰੇਨਿੰਗ ਦਿੱਤੀ ਗਈ ।

ਇਸ ਮੌਕੇ ਥਾਪਰ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਐਸ.ਐਸ. ਭਾਟੀਆ ਥਾਪਰ ਕਾਲਜ ਦੀ ਤਰਫ਼ੋ ਨਗਰ ਨਿਗਮ ਪਟਿਆਲਾ  ਦੀ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹਰ ਤਰ੍ਹਾਂ ਦੇ ਸਹਿਯੋਗ ਦੇਣ ਦੀ ਭਰੋਸਾ ਦਿੱਤਾ। ਇਸ ਮੌਕੇ ਯੂਨੀਵਰਸਿਟੀ ਦੇ ਸਹਾਇਕ ਡੀਨ ਅਕਾਦਮਿਕ ਡਾ. ਤੇਜ ਪ੍ਰਕਾਸ਼ ਮੁੱਖ ਮੋਟੀਵੇਟਰ ਅਮਨ ਸੇਖੋ, ਮਨਪ੍ਰੀਤ ਕੌਰ ਅਤੇ ਜਵਾਲਾ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਤਾਲਮੇਲ ਕੀਤਾ।