ਸਹਾਇਕ ਕਮਿਸ਼ਨਰ ਪਟਿਆਲਾ ਵੱਲੋਂ ਮੂਵੀ ਮੈਕਸ ਤੇ ਪੀ.ਵੀ.ਆਰ. ਸਿਨੇਮਾ ਘਰਾਂ ਦਾ ਜਾਇਜ਼ਾ

298

ਸਹਾਇਕ ਕਮਿਸ਼ਨਰ ਪਟਿਆਲਾ ਵੱਲੋਂ ਮੂਵੀ ਮੈਕਸ ਤੇ ਪੀ.ਵੀ.ਆਰ. ਸਿਨੇਮਾ ਘਰਾਂ ਦਾ ਜਾਇਜ਼ਾ

ਪਟਿਆਲਾ, 3 ਦਸੰਬਰ,2022:
ਪਟਿਆਲਾ ਦੇ ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੇ ਸਿਨੇਮਾ ਘਰਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਓਮੈਕਸ ਮਾਲ ਵਿਖੇ ਸਥਿਤ ਮੂਵੀ ਮੈਕਸ ਅਤੇ ਰਾਜਪੁਰਾ ਰੋਡ ‘ਤੇ ਸਥਿਤ ਪੀ.ਵੀ.ਆਰ. ਸਿਨੇਮਾ ਘਰਾਂ ਦਾ ਨਿਰੀਖਣ ਕਰਕੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਕਰਨ ਦੀਆਂ ਹਦਾਇਤ ਜਾਰੀ ਕੀਤੀ। ਇਸ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਸਿਨੇਮਾ ਘਰਾਂ ਵਿਖੇ ਦਰਸ਼ਕਾਂ ਨੂੰ ਵੇਚਣ ਲਈ ਰੱਖੇ ਭੋਜਨ ਪਦਾਰਥਾਂ ਦੇ ਸੈਂਪਲ ਵੀ ਭਰੇ।

ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ਤਹਿਤ ਇਨ੍ਹਾਂ ਸਿਨੇਮਾ ਘਰਾਂ ਵਿਖੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਜਰੂਰੀ ਸਹੂਲਤਾਂ ਦਾ ਜਾਇਜ਼ਾ ਲਿਆ ਹੈ। ਇਸ ਦੌਰਾਨ ਸਿਨੇਮਾ ਘਰਾਂ ਵਿਖੇ ਅੱਗ ਬੁਝਾਊ ਯੰਤਰਾਂ ਦਾ ਜਾਇਜ਼ਾ ਲਿਆ ਗਿਆ ਅਤੇ ਪਾਇਆ ਗਿਆ ਗਿਆ ਕਿ ਇੱਥੇ ਅੱਗ ਬੁਝਾਊ ਯੰਤਰ ਕੰਮ ਕਰ ਰਹੇ ਹਨ। ਇਸ ਤੋਂ ਬਿਨ੍ਹਾਂ ਵੇਚੇ ਜਾਣ ਵਾਲੇ ਖਾਧ ਪਦਾਰਥਾਂ ਦੀ ਗੁਣਵੱਤਾ ਵੀ ਚੈਕ ਕੀਤੀ ਗਈ।

ਸਹਾਇਕ ਕਮਿਸ਼ਨਰ ਪਟਿਆਲਾ ਵੱਲੋਂ ਮੂਵੀ ਮੈਕਸ ਤੇ ਪੀ.ਵੀ.ਆਰ. ਸਿਨੇਮਾ ਘਰਾਂ ਦਾ ਜਾਇਜ਼ਾ

ਸਹਾਇਕ ਕਮਿਸ਼ਨਰ ਪਟਿਆਲਾ ਵੱਲੋਂ ਮੂਵੀ ਮੈਕਸ ਤੇ ਪੀ.ਵੀ.ਆਰ. ਸਿਨੇਮਾ ਘਰਾਂ ਦਾ ਜਾਇਜ਼ਾ I ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬਾਅਦ ਦੁਪਹਿਰ ਤਿੰਨ ਵਜੇ ਤੋਂ ਪਹਿਲਾਂ ਕਿਸੇ 18 ਸਾਲ ਦੀ ਘੱਟ ਉਮਰ ਦੇ ਬੱਚੇ ਨੂੰ ਟਿਕਟ ਨਹੀਂ ਵੇਚੀ ਜਾ ਸਕਦੀ, ਇਸ ਦੀ ਪੜਤਾਲ ਕੀਤੀ ਗਈ ਅਤੇ ਨਾਲ ਹੀ ਟਿਕਟਾਂ ਨੂੰ ਵੇਚਣ ਦੀ ਪ੍ਰਕ੍ਰਿਆ ਦਾ ਵੀ ਜਾਇਜ਼ਾ ਲਿਆ ਗਿਆ, ਜੋ ਕਿ ਸਹੀ ਪਾਈ ਗਈ।

ਸਹਾਇਕ ਕਮਿਸ਼ਨਰ (ਜ) ਨੇ ਦੱਸਿਆ ਕਿ ਜੋ-ਜੋ ਕਮੀਆਂ ਪਾਈਆਂ ਗਈਆਂ, ਉਨ੍ਹਾਂ ਨੂੰ ਦੂਰ ਕਰਨ ਦੀਆਂ ਹਦਾਇਤਾਂ ਦੇਣ ਸਮੇਤ ਇਨ੍ਹਾਂ ਸਿਨੇਮਾ ਘਰਾਂ ਵਿਖੇ ਅੱਗ ਬੁਝਾਉਣ ਦੀ ਮੌਕ ਡਰਿੱਲ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਿਨੇਮਾ ਘਰਾਂ ਦੇ ਪ੍ਰਬੰਧਕਾਂ ਨੇ ਵਿਸ਼ਵਾਸ਼ ਦੁਆਇਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਤੌਰ ‘ਤੇ ਕੀਤੀ ਜਾਵੇਗੀ।