Homeਪੰਜਾਬੀ ਖਬਰਾਂਸਾਬਕਾ ਕੌਂਸਲਰ ਰਵਿੰਦਰ ਕੌਰ ਜੱਗੀ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ

ਸਾਬਕਾ ਕੌਂਸਲਰ ਰਵਿੰਦਰ ਕੌਰ ਜੱਗੀ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ

ਸਾਬਕਾ ਕੌਂਸਲਰ ਰਵਿੰਦਰ ਕੌਰ ਜੱਗੀ ਜ਼ਿਲ੍ਹਾ  ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ

ਬਹਾਦਰਜੀਤ ਸਿੰਘ /ਰੂਪਨਗਰ 17 ਜਨਵਰੀ,2022
ਹਾਸਲ ਬਰਾਦਰੀ ਰੂਪਨਗਰ ਦੇ ਮਹਿਲਾ ਵਿੰਗ ਦੀ  ਪ੍ਰਧਾਨ, ਸਾਬਕਾ ਕੌਂਸਲਰ ਰਵਿੰਦਰ ਕੌਰ ਜੱਗੀ ਨੂੰ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ ਕੀਤਾ ਹੈ।ਰਵਿੰਦਰ ਕੌਰ ਜੱਗੀ ਨੂੰ ਨਿਯੁਕਤੀ ਪੱਤਰ ਦਿੰਦਿਆਂ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਵੱਲੋਂ ਔਰਤਾਂ ਨੂੰ ਸਮਾਜ ਵਿੱਚ ਰਜਨੀਤਕ ਪੱਧਰ ’ਤੇ ਮਜਬੂਤ ਕਰਨ ਲਈ ਅਹਮਿ ਜਿੰਮੇਵਾਰੀਆਂ ਦੇ ਕੇ ਨਿਵਾਜਿਆ ਜਾਂਦਾ ਰਿਹਾ ਹੈ।ਉਨ੍ਹਾਂ ਕਿਹਾ ਕਿ ਰਵਿੰਦਰ ਜੱਗੀ ਨੂੰ ਪਾਰਟੀ ਵਲੋਂ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਮਹਿਲਾ ਕਾਂਗਰਸ ਨੂੰ ਸਿਆਸੀ ਪੱਧਰ ’ਤੇ ਮਜਬੂਤ ਕਰਨ ਦੀ ਜਿੰਮੇਵਾਰੀ ਨਾਲ ਇਨ੍ਹਾਂ ਦਾ ਸਨਮਾਨ ਕੀਤਾ ਗÇਆ ਹੈ।

ਸਾਬਕਾ ਕੌਂਸਲਰ ਰਵਿੰਦਰ ਕੌਰ ਜੱਗੀ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ
ਵਿਧਾਨ ਸਭਾ  ਹਲਕਾ ਰੂਪਨਗਰ ਦੇ ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਰੂਪਨਗਰ ਸ਼ਹਿਰ ਅਤੇ ਹਲਕੇ ਵਿੱਚ ਮਹਿਲਾ  ਸੰਗਠਨ ਹੋਰ ਮਜਬੂਤ ਹੋਇਆ ਹੈ ਉੱਥੇ ਪਾਰਟੀ ਹਰ ਵਰਗ ਨੂੰ ਬਰਾਬਰ ਦਾ ਸਤਿਕਾਰ ਦੇਣ ਲਈ ਵਚਨਬੱਧ ਹੈ। ਰੂਪਨਗਰ ਖੱਤਰੀ ਸਮਾਜ ਦੇ ਆਗੂਆਂ ਚਰਨਜੀਤ ਸਿੰਘ ਰੂਬੀ ਅਤੇ ਅਮਰਜੀਤ ਸਿੰਘ ਜੋਲੀ ਨੇ ਕਿਹਾ  ਕਿ ਕਾਂਗਰਸ ਪਾਰਟੀ ਵੱਲੋਂ ਖੱਤਰੀ ਸਮਾਜ ਦੀ ਔਰਤ ਨੂੰ ਅਹਿਮ ਜਿੰੇਮੇਵਾਰੀ ਦੇ ਕੇ ਪੂਰੀ ਬਰਾਦਰੀ ਦਾ ਮਾਣ ਵਧਾਇਆ ਹੈ ਜਿਸ  ਲਈ ਸਮੁੱਚੇ ਹਲਕੇ ਦੇ ਲੋਕਾਂ ਵਲੋਂ ਅਸੀਂ ਹਾਈਕਮਾਨ ਦਾ ਧੰਨਵਾਦ ਕਰਦੇ ਹਾਂ।ਰਵਿੰਦਰ ਕੌਰ ਜੱਗੀ ਨੇ  ਕਿਹਾ ੋਲ ਮੈ ਜਮੀਨੀ ਪੱਧਰ ’ਤੇ ਮਹਿਲਾ ਕਾਂਗਰਸ ਨੂੰ ਹੋਰ ਮਜਬੂਤ ਕਰਨ ਲਈ ਦਿਨ ਰਾਤ ਇੱਕ ਕਰਾਂਗੀ। ਇਸ ਮੌਕੇ ਸਿਮਰਤ ਕੌਰ ਢਿੱਲੋਂ ,ਕੋਆਰਡੀਨੇਟਰ ਗੁਰੂ ਸ਼ਰਨ ਪਰਮਾਰ,ਕੌਂਸਲਰ ਰੇਖਾ ਰਾਣੀ,ਭਾਰਤ ਵਾਲੀਆ,ਕੌਂਸਲਰ ਚਰਨਜੀਤ ਸਿੰਘ  ਚੰਨੀ,ਕੌਂਸਲਰ ਕੁਲਵਵਿੰਦਰ ਕੌਰ,ਕੌਂਸਲਰ ਨੀਲਮ,ਕੌਂਸਲਰ ਜਸਪਿੰਦਰ ਕੌਰ,ਕੌਂਸਲਰ ਪੂਨਮ ਕੱਕੜ,ਕੌਂਸਲਰ ਨੀਰੂ ਗੁਪਤਾ ਅਤੇ ਹੋਰ ਹਾਜ਼ਰ ਸਨ।

 

LATEST ARTICLES

Most Popular

Google Play Store