ਸਿੱਧੂ ਮੂਸੇਵਾਲਾ ਦੇ ਹੱਕ ਚ ਕੱਢਿਆ ਕਾਂਗਰਸ ਨੇ ਕੈਂਡਲ ਮਾਰਚ ਕੱਢਿਆ

153

ਸਿੱਧੂ ਮੂਸੇਵਾਲਾ ਦੇ  ਹੱਕ ਚ ਕੱਢਿਆ ਕਾਂਗਰਸ ਨੇ ਕੈਂਡਲ ਮਾਰਚ ਕੱਢਿਆ

ਬਹਾਦਰਜੀਤ ਸਿੰਘ /ਰੂਪਨਗਰ, 30 ਮਈ,2022

ਬੀਤੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ  ਤੋਂ ਬਾਅਦ ਹਰ ਪਾਸੇ ਮਾਹੌਲ ਗਮਗੀਨ ਹੈ। ਇਸ ਮੌਕੇ ਜਿਥੇ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਸ਼ੋਕ ਦੇ ਵਿੱਚ ਹਨ। ਉੱਥੇ ਹੀ ਪੰਜਾਬੀ ਫ਼ਿਲਮ ਜਗਤ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਸਾਰਿਆਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਵੱਲੋਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਰੋਸ ਵਜੋਂ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਇਨਸਾਫ ਦਿਵਾਉਣ ਦੀ ਗੱਲ ਕੀਤੀ ਜਾ ਰਹੀ ਹੈ।

ਸਿੱਧੂ ਮੂਸੇਵਾਲਾ ਦੇ  ਹੱਕ ਚ ਕੱਢਿਆ ਕਾਂਗਰਸ ਨੇ ਕੈਂਡਲ ਮਾਰਚ ਕੱਢਿਆ

ਇਸ ਮੌਕੇ ਰੂਪਨਗਰ ਵਿਚ ਵੀ ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਪ੍ਰਵੇਸ਼ ਸੋਨੀ ਦੀ ਅਗਵਾਈ ਚ ਨੌਜਵਾਨਾਂ ਵੱਲੋਂ ਕੈਂਡਲ ਮਾਰਚ ਕੱਢਿਆ । ਇਸ ਮੌਕੇ ਕਾਂਗਰਸੀ ਆਗੂ ਪ੍ਰਵੇਸ਼ ਸੋਨੀ ਦਾ ਕਹਿਣਾ ਹੈ ਕਿ ਪੰਜਾਬ ਚ ਅਰਾਜਕਤਾ ਫੈਲ ਚੁੱਕੀ ਹੈ ਅਤੇ ਸੂਬਾ ਸਰਕਾਰ ਕਾਨੂੰਨ ਵਿਵਸਥਾ ਨੂੰ ਸੰਭਾਲਣ ਦੇ ਵਿੱਚ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਇਸ ਕਤਲ ਦੇ ਜ਼ਿੰਮੇਵਾਰ ਹੋਣ ਦੇ ਨਾਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਭੰਗ ਕਰਨਾ ਚਾਹੀਦਾ ਹੈ।  ਇਸ ਦੇ ਨਾਲ ਕਾਂਗਰਸੀ ਆਗੂ ਪ੍ਰਵੇਸ਼ ਸੁੰਨੀ ਦਾ ਕਹਿਣਾ ਹੈ ਕਿ ਕੈਂਡਲ ਮਾਰਚ ਕੱਢਣ ਦਾ ਮੁੱਖ ਮਕਸਦ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣਾ ਹੈ ਅਤੇ ਨਾਲ ਹੀ ਉਸ ਦੇ ਕਾਤਲਾਂ ਨੂੰ ਸਰਕਾਰ ਵੱਲੋਂ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ।ਇਸ ਮੌਕੇ ਨਗਰ ਕੌਂਸਲ ਰੂਪਨਗਰ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ,  ਸੀਨੀਅਰ ਮੀਤ ਪ੍ਧਾਨ ਰਾਜੇਸ਼ ਕੁਮਾਰ, ਮੀਤ ਪ੍ਧਾਨ ਪੂਨਮ ਕੱਕੜ, ਕੌਂਸਲਰ ਨੀਰੂ ਗੁਪਤਾ, ਕੌਂਸਲਰ ਅਮਰਜੀਤ ਸਿੰਘ ਜੌਲੀ, ਕੌਂਸ਼ਲਰ ਮੋਹਿਤ ਸ਼ਰਮਾ, ਕੌਂਸਲਰ ਚਰਨਜੀਤ ਸਿੰਘ ਚੰਨੀ, ਕੌਂਸਲਰ ਸਰਬਜੀਤ ਸਿੰਘ ਸੈਣੀ, ਕੌਂਸਲਰ ਗੁਰਮੀਤ ਰਿੰਕੂ,  ਕੌਸਲਰ ਰੇਖਾ ਰਾਣੀ, ਕੌਂਸਲਰ ਜਸਵਿੰਦਰ ਕੌਰ, ਕੌਂਸਲਰ ਜਸਪਿੰਦਰ ਕੌਰ, ਕੌਂਸਲਰ ਨੀਲਮ, ਕੌਂਸਲਰ ਕੁਲਵਿੰਦਰ ਕੌਰ, ਰਾਜੇਸ਼ ਸਹਿਗਲ, ਪਰਮਿੰਦਰ ਪਿੰਕਾ,ਅਮਰਜੀਤ ਸਿੰਘ ਬਿੱਲਾ, ਦਕਸ਼ ਕੱਕੜ  ਆਦਿ ਮੌਜੂਦ ਸਨ।