ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ 96 ਹੁਿਸ਼ਆਰ ਤੇ ਜਰੂਰਤਮੰਦ ਵਿਿਦਆਰਥੀਆਂ ਨੂੰ ਵੰਡੇ ਗਏ 4 .76 ਲੱਖ ਰੁਪਏ ਦੇ ਵਜੀਫ਼ੇ

291

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਲੋਂ 96 ਹੁਿਸ਼ਆਰ ਤੇ ਜਰੂਰਤਮੰਦ ਵਿਿਦਆਰਥੀਆਂ ਨੂੰ 

ਵੰਡੇ ਗਏ 4 .76 ਲੱਖ ਰੁਪਏ ਦੇ ਵਜੀਫ਼ੇ

ਬਹਾਦਰਜੀਤ ਸਿੰਘ /ਰੂਪਨਗਰ, 7 ਅਕਤੂਬਰ 2023

ਸੈਣੀ ਚੈਰੀਟਬਲ ਐਜੂਕੇਸ਼ਨ ਟਰੱਸਟ ਵਲੋਂ ਅੱਜ ਇੱਥੇ ਸੈਣੀ ਭਵਨ ਵਿਖੇ ਆਯੋਜਿਤ ਸਾਲਾਨਾ ਸਿੱਖਿਆ ਸਮਾਗਮ 2023 ਦੌਰਾਨ ਉਚੇਰੀ ਤੇ ਤਕਨੀਕੀ ਅਦਾਰਿਆ ‘ਚ ਪੜਾਈ ਕਰ ਰਹੇ ਆਰਥਿਕ ਪਖੋ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਤੇ ਪੜਾਈ ਵਿੱਚ ਚੰਗੇ ਨਤੀਜੇ ਹਾਸਲ ਕਰਨਵਾਲੇ 96 ਵਿਿਦਆਰਥੀਆਂ ਨੂੰ 4 ਲੱਖ 76 ਹਜ਼ਾਰ ਰੁਪਏ ਦੇ ਵਜੀਫ਼ੇ ਦਿੱਤੇ ਗਏ। ਇਸ ਤੋਂ ਇਲਾਵਾ ਸਮਾਗਮ ਦੌਰਾਨ ਦੇਸ਼ ਦੀ ਮਿਆਰੀਸਿੱਖਿਆ ਸੰਸਥਾਵਾਂ ਇਡਿਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੁਹਾਲੀ ਅਤੇ ਭੁਪਾਲ ਵਿਖੇ ਖੋਜ਼ ਦੇ ਖੇਤਰ ਵਿੱਚ ਪੜਾਈਕਰ ਰਹੀਆ ਦੋ ਸਿੱਖਿਆਰਥਣਾਂ ਰਮਨਪ੍ਰੀਤ ਕੌਰ ਮੋਹਾਲੀ ਅਤੇ ਭਾਵਿਕਾ ਸੈਣੀ ਭੁਪਾਲ ਨੂੰ ਡੇਢ-ਡੇਢ ਲੱਖ ਰੁਪਏ (ਕੁਲ 3 ਲੱਖ ਰੁਪਏ) ਦਾ ਐਲ. ਆਰ. ਮੁੰਦਰਾ ਮੈਮੋਰਿਅਲ ਸਕਾਲਸਿੱਪ ਵੀ ਦਿੱਤਾ ਗਿਆ।

ਸਾਲਾਨਾ ਸਿੱਖਿਆ ਸਮਾਗਮ ਦੌਰਾਨ ਵਜੀਫਿ਼ਆ ਦੀ ਵੰਡ ਮੱੁਖ ਮਹਿਮਾਨ ਗੁਰਿੰਦਰ ਸਿੰਘ ‘ਰਾਣਾ’ ਉੱਘੇ ਐਕਸਪੋਰਟਰ, ਐਸ.ਏ.ਐਸ. ਨਗਰ ਨੇ ਕੀਤੀ। ਉਨ੍ਹਾਂ ਸੈਣੀ ਭਵਨ ਦੇ ਪ੍ਰਬੰਧਕਾਂ ਵਲੋਂ ਐਜੂਕੇਸ਼ਨ ਟਰੱਸਟ ਬਣਾਕੇ ਵਿਿਦਆਰਥੀਆਂ ਨੂੰ ਵਿਿਦਆ ਹਾਸਲ ਕਰਨ ਲਈ ਉਤਸਾਹਿਤ ਕਰਨ ਲਈ ਵਧਾਈ ਦਿੱਤੀ ਅਤੇ ਵਜੀਫ਼ੇ ਲੈਣ ਵਾਲੇ ਵਿਿਦਆਰਥੀਆਂ ਨੂੰਮੇਹਨਤ ਤੇ ਲਗਨ ਨਾਲ ਪੜਾਈ ਕਰਕੇ ਜਿੰਦਗੀ ਵਿੱਚ ਅੱਗੇ ਵੱਧਣ ਲਈ ਪ੍ਰੇਰਤ ਕੀਤਾ। ਉਨ੍ਹਾਂ ਆਪਣੇ ਵਲੋਂ ਨਵਾਂ ਵਜੀਫ਼ਾ ਅਰੰਭ ਕਰਨ ਲਈਟਰੱਸਟ ਨੂੰ 2 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।

ਇਸ ਮੌਕੇ ਸਾਬਕਾ ਐਮ. ਸੀ. ਗੁਰਮੁੱਖ ਸਿੰਘ ਸੈਣੀ ਨੇ ਵੀ ਵਜੀਫ਼ੇ ਲਈ 50 ਹਜ਼ਾਰ ਰੁਪਏ ਹੋਰ ਦਿੱਤੇ ਇਸ ਤੋਂ ਪਹਿਲਾ ਵੀ ਉਨ੍ਹਾਂ ਵਲੋਂ ਟਰੱਸਟ ਨੂੰ ਵਜੀਫ਼ੇ ਦੇਣ ਲਈ 4 ਲੱਖ ਰੁਪਏ ਦਿੱਤੇ ਗਏ ਹਨ। ਇਸ ਮੌਕੇ ਤੇ ਬੋਲਦਿਆ ਸੇਵਾਮੁਕਤ ਚੀਫਇੰਜ. ਤੇਜਪਾਲ ਸਿੰਘ ਸੈਣੀ ਨੇ ਕਿਹਾ ਕਿ ਜਿੰਦਗੀ ਵਿੱਚ ਸਫਲਤਾ ਤੇ ਸੋਹਰਤ ਚੰਗੀ ਵਿਿਦਆ ਕਰਨ ਨਾਲ ਹੀ ਸਭੰਵ ਹੈ। ਸਮਾਗਮ ਵਿੱਚ ਆਏਮਹਿਮਾਨਾਂ ਤੇ ਵਿਿਦਆਰਥੀਆਂ ਦਾ ਸੈਣੀ ਚੈਰੀਟਬਲ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਸਵਾਗਤ ਕੀਤਾ ਅਤੇ ਚੇਅਰਮੈਨ ਬਲਬੀਰ ਸਿੰਘ ਸੈਣੀ ਨੇ ਐਜੂਕੇਸ਼ਨ ਟਰੱਸਟ ਦੇ ਉਦੇਸ਼ ਅਤੇ ਹੁਣ ਤੱਕ ਕੀਤੀਆਂ ਪ੍ਰਾਪਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਜਦਕਿ ਟਰੱਸਟ ਦੇ ਸਕੱਤਰਅਮਰਜੀਤ ਸਿੰਘ ਨੇ ਵਿਿਦਆਰਥੀਆਂ ਨੂੰ ਪੜਾਈ ਦੇ ਮੂਲ ਸਿਧਾਂਤਾਂ ਬਾਰੇ ਜਾਗਰੂਕ ਹੋਣ ਲਈ ਕਿਹਾ।

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ 96 ਹੁਿਸ਼ਆਰ ਤੇ ਜਰੂਰਤਮੰਦ ਵਿਿਦਆਰਥੀਆਂ ਨੂੰ ਵੰਡੇ ਗਏ 4 .76 ਲੱਖ ਰੁਪਏ ਦੇ ਵਜੀਫ਼ੇ

ਸਿੱਖਿਆ ਸਮਾਗਮ ਮੌਕੇ ਸੈਣੀ ਭਵਨ ਦੇਪ੍ਰਬੰਧਕ ਗੁਰਮੁੱਖ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਡਾ. ਜਸਵੰਤ ਕੌਰ, ਦੇਵਿੰਦਰ ਸਿੰਘ ਜਟਾਣਾ, ਬਹਾਦਰਜੀਤ ਸਿੰਘ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਰਾਜਿੰਦਰ ਸਿੰਘ ਗਿਰਨ, ਦਲਜੀਤ ਸਿੰਘ, ਜਗਦੇਵ ਸਿੰਘ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ ਤੋਂਇਲਾਵਾ ਡੋਨਰ ਹਰਚਰਨ ਦਾਸ ਸਾਬਕਾ ਡਇੀ, ਸੁਖਵਿੰਦਰ ਸਿੰਘ ਮੋਹਾਲੀ, ਪਰਮਿੰਦਰ ਕੌਰ ਪੰਦੋਹਲ, ਭਗਵੰਤ ਕੌਰ, ਐਸ. ਐਮ. ਸਿੰਘ, ਰਾਜਿੰਦਰ ਸਿੰਘ ਮੁੰਡਰਾ, ਚਰਨਜੀਤ ਸਿੰਘ, ਅਮਰੀਕ ਸਿੰਘ, ਪਰਦਮਨ ਸਿੰਘ, ਜਸਵੰਤ ਸਿੰਘ ਸੈਣੀ, ਸੁਰਿੰਦਰ ਸਿੰਘ, ਈਸ਼ਰ ਸਿੰਘ ਥਲੀ, ਵਿਜੈਲਕਛਮੀ, ਅਮਨਦੀਪ ਸਿੰਘ ਐਲ. ਆਰ ਮੁੰਡਰਾ ਵਜੀਫ਼ਾ ਲੈਣ ਵਾਲੇ ਵਿਿਦਆਰਥੀਆਂ ਦੇ ਮਾਪੇ ਮਨਬੀਰ ਸੈਣੀ, ਕਿਰਨ ਸੈਣੀ, ਮਨਜੀਤ ਕੌਰ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।