ਸੈਣੀ ਭਵਨ ਰੂਪਨਗਰ ਵਲੋਂ ਨਵੀਂ ਜਨਗਣਨਾ ਵਿਚ ਓ.ਬੀ.ਸੀ. ਦਾ ਕਾਲਮ ਸ਼ਾਮਲ ਕਰਨ ਦੀ ਜੋਰਦਾਰ ਮੰਗ

38

ਸੈਣੀ ਭਵਨ ਰੂਪਨਗਰ ਵਲੋਂ ਨਵੀਂ ਜਨਗਣਨਾ ਵਿਚ ਓ.ਬੀ.ਸੀ. ਦਾ ਕਾਲਮ ਸ਼ਾਮਲ ਕਰਨ ਦੀ ਜੋਰਦਾਰ ਮੰਗ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,9 ਮਈ,2026

​ਸੈਣੀ ਭਵਨ ਰੂਪਨਗਰ ਵਿਚ ਅੱਜ ਹੋਈ ਇਕ ਵਿਸੇੇ਼ਸ਼ ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ  ਸਾਲ 2026-27 ਵਿਚ ਹੋਣ ਵਾਲੀ ਜਨਗਣਨਾ ਦੌਰਾਨ ਹੋਰ ਪਛੜੀਆਂ ਸ੍ਰੇਣੀਆਂ ਨੂੰ ਨਜਰ ਅੰਦਾਜ਼ ਕਰਨ ਦਾ ਗੰਭੀਰ ਨੋਟਿਸ ਲਿਆ ਗਿਆ ਅਤੇ ਮੀਟਿੰਗ ਵਿਚ ਹਾਜਰ ਸਮੂਹ ਟਰੱਸ਼ਟੀਜ਼ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਕੇਂਦਰ ਸਰਕਾਰ ਪਾਸੋਂ ਜਨਗਣਨਾ ਦੌਰਾਨ ਓ.ਬੀ.ਸੀ.  ਵਰਗ ਲਈ ਵੱਖਰਾ ਕਾਲਮ ਬਣਾਏ ਜਾਣ ਦੀ ਜੋਰਦਾਰ ਮੰਗ ਕੀਤੀ ਗਈ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ, ਸੈਣੀ ਭਵਨ ਦੇ ਪ੍ਰਧਾਨ, ਰਾਜਿੰਦਰ ਸਿੰਘ ਨੰਨੂਆਂ ਨੇ ਦੱਸਿਆ ਕਿ ਮੀਟਿੰਗ ਵਿਚ ਸ਼ਾਮਲ ਸਮੂਹ ਮੈਂਬਰਾਂ ਨੇ ਇਸ ਸਬੰਧ ਵਿਚ  ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਰਾਜ ਪਛੜੀਆਂ ਸ੍ਰੇਣੀਆਂ ਕਮਿਸ਼ਨ ਅਤੇ ਰਾਸ਼ਟਰੀ ਪਛੜੀਆਂ ਸ੍ਰੇਣੀਆਂ ਕਮਿਸ਼ਨ ਅਤੇ ਕੇਂਦਰ ਸਰਕਾਰ ਪਾਸ ਇਸ ਗੰਭੀਰ ਮਾਮਲੇ ਨੂੰ ਉਠਾਏ ਜਾਣ ਦਾ ਫੈਸਲਾ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਸਮੂਹ ਮੈਂਬਰਾਂ ਦਾ ਵਿਚਾਰ ਸੀ ਕਿ ਅਗਰ ਜਨਗਣਨਾ ਵਿਚ ਪਛੜੀਆਂ ਸ੍ਰੇਣੀਆਂ ਅੰਕੜੇ ਹੀ ਉਪਲਬਧ ਨਹੀਂ ਹੋਣਗੇ ਤਾਂ ਸਰਕਾਰ ਪਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਨਵੀਆਂ ਸਕੀਮਾਂ ਕਿਸ ਆਧਾਰ ਤੇ ਤਿਆਰ ਕਰੇਗੀ< ਸਰਕਾਰ ਵਲੋਂ ਕਿਸੇ ਵੀ ਵਰਗ ਲਈ ਬਣਾਈਆਂ ਜਾਣ ਵਾਲੀਆਂ ਸਕੀਮਾਂ ਦਾ ਆਧਾਰ ਜਨਗਣਨਾ ਦੇ ਅੰਕੜੇ ਹੀ ਹੁੰਦੇ ਹਨ। ਜਨਗਣਨਾ ਵਿਚ ਪਛੜੀਆਂ ਸ਼਼੍ਰੇਣੀਆਂ ਨੂੰ ਨਜਰ ਅੰਦਾਜ ਕਰਨ ਨਾਲ ਮੰਡਲ ਕਮਿਸ਼ਨ ਦੀ ਰਿਪੋਰਟ ਅਨੁਸਾਰ  ਦੇਸ਼ ਦੀ ਲੱਗਭੱਗ 52 ਫ਼ੀਸਦੀ ਆਬਾਦੀ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਲਾਭ ਉਠਾਉਣ ਦੇ ਯੋਗ ਨਹੀਂ ਰਹੇਗੀ।

​ਬਿਹਾਰ ਰਾਜ ਵਿਚ ਚੌਣਾ ਦੌਰਾਨ ਪ੍ਰਧਾਨ ਮੰਤਰੀ,  ਨਰਿੰਦਰ ਮੋਦੀ ਜੀ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਦੇਸ਼ ਵਿਚ ਜਾਤ ਆਧਾਰਤ ਜਨਗਣਨਾ ਕੀਤੀ ਜਾਵੇਗੀ ਪਰ ਕੇਂਦਰ ਸਰਕਾਰ ਵਲੋਂ ਹੁਣ ਜਨਗਣਨਾ ਸ਼ੁਰੂ ਕਰਨ ਸਮੇਂ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਅੰਕੜੇ ਪ੍ਰਾਪਤ ਕਰਨ ਲਈ ਤਾਂ ਕਾਲਮ ਸ਼ਾਮਲ ਕੀਤਾ ਗਿਆ ਹੈ ਪਰ ਓ.ਬੀ.ਸੀ.  ਲਈ ਲੋੜੀਂਦਾ ਕਾਲਮ ਸ਼ਾਮਲ ਨਹੀਂ ਕੀਤਾ ਗਿਆ। ਸੈਣੀ ਭਵਨ ਰੂਪਨਗਰ ਵਲੋਂ ਰਾਜ ਦੀਆਂ ਸਮੂਹ ਪਛੜੀਆਂ ਸ੍ਰੇਣੀਆਂ ਨਾਲ ਸਬੰਧਤ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਨਗਣਨਾ ਵਿਚ ਓ.ਬੀ.ਸੀ.   ਦਾ ਕਾਲਮ ਲਾਗੂ ਕਰਵਾਉਣ ਲਈ ਇਕ ਮੁੱਠ ਹੋ ਕੇ ਆਵਾਜ ਉਠਾਈ ਜਾਵੇ।

​ਇਸ ਮੌਕੇ ਤੇ ਡਾ: ਅਜਮੇਰ ਸਿੰਘ ਤੰਬੜ,ਚੇਅਰਮੈਨ, ਗੁਰਮੁੱਖ ਸਿੰਘ ਸੈਣੀ, ਵਾਈਸ ਚੇਅਰਮੈਨ, ਰਾਮ ਸਿੰਘ ਸੈਣੀ, ਸੀHਮੀਤ ਪ੍ਰਧਾਨ, ਬਲਬੀਰ ਸਿੰਘ ਸੈਣੀ ਸਕੱਤਰ, ਰਾਜਿੰਦਰ ਸੈਣੀ, ਇੰਜ: ਹਰਜੀਤ ਸਿੰਘ, ਡਾ: ਹਰਚਰਨ ਦਾਸ ਸੈਰ,  ਬਹਾਦਰਜੀਤ ਸਿੰਘ, ਡਾ: ਜਸਵੰਤ ਕੌਰ, ਪ੍ਰਿੰ: ਰਵਿੰਦਰ ਕੌਰ (ਰਿਟਾ.)ਜਗਦੇਵ ਸਿੰਘ, ਰਾਜਿੰਦਰ ਸਿੰਘ ਗਿਰਨ, ਦਵਿੰਦਰ ਸਿੰਘ ਜਟਾਣਾ, ਮਾ: ਅਮਰਜੀਤ ਸਿੰਘ ਸੈਣੀ, ਪ੍ਰਿਤਪਾਲ ਸਿੰਘ, ਕੈਪਟਨ ਹਾਕਮ ਸਿੰਘ, ਸੁਰਿੰਦਰ ਸਿੰਘ ਅਤੇ ਹਰਦੀਪ ਸਿੰਘ ਮੈਨੇਜਰ ਹਾਜਰ ਸਨ।