ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਆਮ ਲੋਕਾਂ ਨੁੰ ਮਿਆਰੀ ਸਿਹਤ ਸਹੂਲਤ ਦੇਣ ਲਈ 9 ਆਮ ਆਦਮੀ ਕਲੀਨਿਕ ਕਾਰਜਸ਼ੀਲ ਹੋਣਗੇ-ਹਰਜੋਤ ਬੈਂਸ

265

ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਆਮ ਲੋਕਾਂ ਨੁੰ ਮਿਆਰੀ ਸਿਹਤ ਸਹੂਲਤ ਦੇਣ ਲਈ 9 ਆਮ ਆਦਮੀ ਕਲੀਨਿਕ ਕਾਰਜਸ਼ੀਲ ਹੋਣਗੇ-ਹਰਜੋਤ ਬੈਂਸ

ਬਹਾਦਰਜੀਤ ਸਿੰਘ / ਨੰਗਲ ,27 ਜਨਵਰੀ,2023

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤਮੰਦ ਪੰਜਾਬ ਦੇ ਨਿਰਮਾਣ ਲਈ 500 ਆਮ ਆਦਮੀ ਕਲੀਨਿਕ ਸੁਰੂ ਕੀਤੇ ਹਨ। ਜਿੱਥੇ ਆਮ ਲੋਕਾਂ ਨੂੰ ਮੁੱਢਲੀ ਸਿਹਤ ਸਹੂਲਤ ਦਵਾਈ ਅਤੇ ਟੈਸਟ ਦੀ ਸੁਵਿਧਾ ਬਿਲਕੁਲ ਮੁਫਤ ਮਿਲੇਗੀ। ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ 9 ਆਮ ਆਦਮੀ ਕਲੀਨਿਕ ਕਾਰਜਸ਼ੀਲ ਹੋ ਰਹੇ ਹਨ। 15 ਅਗਸਤ ਨੂੰ ਖੋਲੇ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ, ਜਿੱਥੇ ਰੋਜ਼ਾਨਾ ਸੈਕੜੇ ਲੋੜਵੰਦ ਮੁਫਤ ਇਲਾਜ ਕਰਵਾ ਰਹੇ ਹਨ।

ਸਿੱਖਿਆ ਮੰਤਰੀ ਅੱਜ ਰਾਜਨਗਰ ਨੰਗਲ ਵਿੱਚ ਆਮ ਆਦਮੀ ਕਲੀਨਿਕ ਨੂੰ ਲੋਕ ਅਰਪਣ ਕਰਨ ਲਈ ਪਹੁੰਚੇ ਸਨ। ਇਥੇ ਇੱਕੇ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਮੌਕੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਨੰਗਲ ਵਿੱਚ ਇੱਕ ਅਤਿ ਆਧੁਨਿਕ  ਸਟੇਟ ਆਫ ਦੀ ਆਰਟ ਲਾਈਬਰੇਰੀ ਜਲਦੀ ਲੋਕ ਅਰਪਣ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਨੰਗਲ ਦੇ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਨੂੰ ਸਕੂਲ ਆਫ ਐਮੀਨੈਂਸ ਬਣਾਇਆ ਜਾਵੇਗਾ, ਜਿੱਥੇ ਲੜਕੇ ਤੇ ਲੜਕੀਆਂ ਸਿੱਖਿਆ ਪ੍ਰਾਪਤ ਕਰਨਗੇ। ਲੜਕੀਆਂ ਦੇ ਸਰਕਾਰੀ ਸਕੂਲ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਲਈ 1.50 ਕਰੋੜ ਰੁਪਏ ਦੀ ਗ੍ਰਾਟ ਜਲਦੀ ਜਾਰੀ ਹੋਵੇਗੀ, ਜਿਸ ਨਾਲ ਵਿਦਿਆਰਥੀਆਂ ਨੂੰ ਮਾਡਲ ਤੇ ਕਾਨਵੈਂਟ ਸਕੂਲਾਂ ਵਾਲੀਆਂ ਸਾਰੀਆਂ ਸਹੂਲਤਾਂ ਤੇ ਸਿੱਖਿਆ ਦਾ ਉੱਚਾ ਮਿਆਰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਸਮੇਂ ਵਿੱਚ ਸਰਕਾਰੀ ਸਿੱਖਿਆ ਅਦਾਰਿਆਂ ਦੀ ਨੁਹਾਰ ਬਦਲੀ ਜਾਵੇਗੀ, ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਦੇਸ਼ ਦੀਆਂ ਬਿਹਤਰੀਨ ਸੇਵਾਵਾਂ ਦੇਣ ਦੇ ਸਮਰੱਥ ਹੋਣਗੇ। ਉਨ੍ਹਾਂ ਕਿਹਾ ਕਿ ਨੰਗਲ ਸ਼ਹਿਰ ਦੇ ਵਿਕਾਸ ਵਿੱਚ ਪਿਛਲੇ ਕਈ ਦਹਾਕਿਆਂ ਤੋ ਖੜੋਤ ਆਈ ਹੈ, ਇਥੇ ਦੀਆਂ ਉਦਯੋਗਿਕ ਇਕਾਈਆਂ ਬੰਦ ਹੋਈਆ ਹਨ, ਇਸ ਲਈ ਅਸੀ ਯੋਜਨਾ ਬਣਾ ਰਹੇ ਹਾਂ ਕਿ ਇਸ ਖੇਤਰ ਵਿੱਚ ਰੋਜਗਾਰ ਦੇ ਹੋਰ ਮੌਕੇ ਪੈਦਾ ਕੀਤੇ ਜਾਣ।

ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਆਮ ਲੋਕਾਂ ਨੁੰ ਮਿਆਰੀ ਸਿਹਤ ਸਹੂਲਤ ਦੇਣ ਲਈ 9 ਆਮ ਆਦਮੀ ਕਲੀਨਿਕ ਕਾਰਜਸ਼ੀਲ ਹੋਣਗੇ-ਹਰਜੋਤ ਬੈਂਸ

ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਨੂੰ ਸੈਰ ਸਪਾਟਾ ਹੱਬ ਵੱਜੋ ਵਿਕਸਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੈਰ ਸਪਾਟਾ ਦੀਆ ਸੰਭਾਵਨਾਵਾ ਤਲਾਸ਼ ਕੀਤੀਆ ਜਾ ਰਹੀਆਂ ਹਨ, ਮੋਜੋਵਾਲ ਤੇ ਹੋਰ ਖੇਤਰਾਂ ਵਿੱਚ ਵਿਕਾਸ ਲਈ ਨਵੀਆਂ ਯੋਜਨਾਵਾ ਤਿਆਰ ਕੀਤੀਆ ਹਨ। ਉਨ੍ਹਾਂ ਕਿਹਾ ਕਿ ਨੰਗਲ ਅਤੇ ਆਲੇ ਦੁਆਲੇ ਦੇ ਲੋਕ ਖਾੜੀ ਦੇਸ਼ਾ ਵਿਚ ਨੌਕਰੀ ਕਰਦੇ ਹਨ, ਉਨ੍ਹਾਂ ਨੂੰ ਦਿੱਲੀ ਏਅਰਪੋਰਟ ਆਉਣ ਜਾਣ ਲਈ ਮਹਿੰਗੇ ਟੈਕਸੀ ਕਿਰਾਏ ਤੇ ਬੱਸਾਂ ਦੇ ਕਿਰਾਏ ਤੋ ਰਾਹਤ ਦਿੰਦੇ ਹੋਏ ਵੋਲਵੋ ਬੱਸ ਸੇਵਾ ਦੀ ਸੁਰੂਆਤ ਪੰਜਾਬ ਸਰਕਾਰ ਦੇ ਟ੍ਰਾਸਪੋਰਟ ਵਿਭਾਗ ਵੱਲੋਂ ਕੀਤੀ ਗਈ ਹੈ। ਹੁਣ 1130 ਰੁਪਏ ਵਿੱਚ ਏਅਰਕੰਡੀਸ਼ਨ ਬੱਸ ਰਾਹੀ ਸਫਰ ਕੀਤਾ ਜਾ ਸਕਦਾ ਹੈ। ਬੱਸ ਅੱਡੇ ਉਤੇ ਸ਼ਾਪਿੰਗ ਕੰਪਲੈਕਸ਼ ਬਣਾਉਣ ਲਈ ਵੀ ਤਜਵੀਜ ਤਿਆਰ ਕਰ ਰਹੇ ਹਾਂ। ਉਨ੍ਹਾਂ ਨੇ ਹੋਰ ਵਿਕਾਸ ਕਾਰਜਾਂ ਨੂੰ ਜਲਦੀ ਮੁਕੰਮਲ ਕਰਨ ਦੇ ਐਲਾਨ ਕੀਤੇ। ਇਸ ਮੌਕੇ ਇਲਾਕਾ ਵਾਸੀਆ ਵੱਲੋ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ ਗਿਆ, ਕੈਬਨਿਟ ਮੰਤਰੀ ਨੇ ਆਮ ਆਦਮੀ ਕਲੀਨਿਕ ਨੂੰ ਲੋਕ ਅਰਪਣ ਕੀਤਾ।

ਇਸ ਮੌਕੇ ਅਨਮਜੋਤ ਕੌਰ ਪੀ.ਸੀ.ਐਸ ਮੁੱਖ ਮੰਤਰੀ ਫੀਲਡ ਅਫਸਰ ਰੂਪਨਗਰ, ਐਸ.ਐਮ.ਓ ਨਰੇਸ਼ ਕੁਮਾਰ, ਆਪ ਆਗੂ ਡਾ.ਸੰਜੀਵ ਗੌਤਮ, ਦੀਪਕ ਸੋਨੀ ਭਨੂਪਲੀ, ਸਤੀਸ਼ ਚੋਪੜਾ, ਜਸਪਾਲ ਸਿੰਘ ਢਾਹੇ, ਡੀ.ਐਸ.ਪੀ ਸਤੀਸ਼ ਕੁਮਾਰ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਬਲਵਿੰਦਰ ਕੌਰ ਬੈਂਸ, ਨਿਰਮਲ ਗੌਤਮ,ਪਰਵੀਨ ਅੰਸਾਰੀ,ਪੰਮੂ ਢਿੱਲੋਂ,ਆਸ਼ੂ, ਦੀਪਕ ਬਾਲੀ, ਹਰਦੀਪ ਬਰਾਰੀ, ਗੁਰਜਿੰਦਰ ਸਿੰਘ,ਦੀਪਕ ਬਾਲੀ, ਪੰਛੀ ਸਰਪੰਚ,ਸੇਰ ਸਿੰਘ ਸੇਰੂ, ਬਲਜਿੰਦਰ, ਸੁਨੀਤਾ, ਸੁਰਜੀਤ ਕੌਰ ਆਦਿ ਹਾਜ਼ਰ ਸਨ।