ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਜ਼ੇਲ੍ਹ ਵਿੱਚ ਬੰਦ ਬੰਦੀਆਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ

139

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਜ਼ੇਲ੍ਹ ਵਿੱਚ ਬੰਦ ਬੰਦੀਆਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ

ਸ੍ਰੀ ਮੁਕਤਸਰ ਸਾਹਿਬ 28 ਜਨਵਰੀ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ  ਅਰੁਨਵੀਰ ਵਸ਼ਿਸਟ ਦੁਆਰਾ ਜ਼ਿਲ੍ਹਾ ਜ਼ੇਲ੍ਹ, ਸ੍ਰੀ ਮੁਕਤਸਰ ਸਾਹਿਬ ਦਾ ਦੋਰਾ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਦੁਆਰਾ ਵਾਲੀਆ ਲੈਬਸ ਦੇ ਸਹਿਯੋਗ ਨਾਲ ਆਯੋਜਿਤ ਕੈਦੀਆਂ/ਹਵਾਲਾਤੀਆਂ ਲਈ ਲਗਾਏ ਗਏ ਖੂਨ ਦੀ ਜਾਂਚ ਸੰਬੰਧੀ ਮੈਡੀਕਲ ਚੈਕਅੱਪ ਕੈਂਪ ਦਾ ਉਧਘਾਟਨ ਕੀਤਾ ਗਿਆ। ਕੈਂਪ ਦੌਰਾਨ ਮਾਨਯੋਗ ਜੱਜ ਸਾਹਿਬ ਦੁਆਰਾ ਹਰੇਕ ਕੈਦੀ/ਹਵਾਲਾਤੀ ਦੁਆਰਾ ਖੂਨ ਦੀ ਜਾਂਚ ਕਰਵਾਉਣ ਕਿਹਾ ਗਿਆ ਤਾਂ ਕਿ ਜੇਕਰ ਟੈਸਟ ਦੌਰਾਨ ਕੋਈ ਡਾਕਟਰੀ ਸਮੱਸਿਆ ਦਾ ਪਤਾ ਲੱਗਦਾ ਹੈ ਤਾਂ ਉਸ ਦਾ ਸਮੇਂ ਸਿਰ ਇਲਾਜ਼ ਸ਼ੁਰੂ ਕੀਤਾ ਜਾ ਸਕੇ। ਜ਼ੇਲ੍ਹ ਦੋਰੇ ਦੌਰਾਨ ਅਥਾਰਟੀ ਦੇ ਸਕੱਤਰ ਸੀ.ਜੇ.ਐਮ. ਪ੍ਰਿਤਪਾਲ ਸਿੰਘ, ਜ਼ਿਲ੍ਹਾ ਜ਼ੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਅਤੇ ਸੰਬੰਧਤ ਸਟਾਫ ਹਾਜ਼ਿਰ ਸਨ। ਜ਼ੇਲ੍ਹ ਦੌਰੇ ਦੌਰਾਨ ਜੱਜ ਸਾਹਿਬ ਦੁਆਰਾ ਜ਼ਿਲ੍ਹਾ ਜ਼ੇਲ੍ਹ ਵਿੱਚ ਆਯੋਜਿਤ ਕ੍ਰਿਕੇਟ ਮੈਚ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਕੈਦੀਆਂ/ਹਵਾਲਾਤੀਆਂ ਦੇ ਨਾਲ ਜ਼ੇਲ੍ਹ ਪ੍ਰਸ਼ਾਸਨ ਨੇ ਵੀ ਭਾਗ ਲਿਆ ਅਤੇ ਖਿਡਾਰੀਆਂ ਦੀ ਹੋਸਲਾ ਅਫ਼ਜਾਈ ਕੀਤੀ। ਇਸ ਉਪਰੰਤ ਜੱਜ ਸਾਹਿਬਾਨ ਦੁਆਰਾ ਜ਼ਿਲ੍ਹਾ ਜ਼ੇਲ੍ਹ ਦੇ ਬੈਰਕਾਂ, ਹਸਪਤਾਲ ਅਤੇ ਰਸੋਈ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਕੈਦੀਆਂ/ਹਵਾਲਾਤੀਆਂ ਦੀਆਂ ਮੁਸ਼ਕਿਲਾਂ ਸੁਨੀਆਂ ਗਈਆਂ ਅਤੇ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਜ਼ੇਲ੍ਹ ਵਿੱਚ ਬੰਦ ਬੰਦੀਆਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ

ਮਾਨਯੋਗ ਚੇਅਰਮੈਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਥਾਰਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਦੁਆਰਾ ਜ਼ੇਲ੍ਹ ਦੋਰੇ ਤੋਂ ਬਾਅਦ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਭੂੱਟੀਵਾਲਾ ਅਤੇ ਸਰਕਾਰੀ ਹਾਈ ਸਕੂਲ, ਖਿੜਕੀਆਂਵਾਲਾ ਵਿੱਚ ਲੋਕ ਅਦਾਲਤਾਂ, ਸਥਾਈ ਲੋਕ ਅਦਾਲਤਾਂ, ਵਿਚੋਲਗੀ ਰਾਹੀਂ ਸਮਝੋਤੇ ਅਤੇ ਕਾਨੂੰਨੀ ਸੇਵਾਵਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਏ ਗਏ। ਮੈਮੀਨਾਰਾਂ ਦੌਰਾਨ ਸਕੱਤਰ ਸਾਹਿਬ ਦੁਆਰਾ ਬੱਚਿਆਂ ਅਤੇ ਅਧਿਆਪਕ ਸਾਹਿਬਾਨ ਨੂੰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਲਈ ਆਪਣੇ ਪ੍ਰਾਣਾਂ ਦੀ ਅਹੁਤੀ ਦੇਣ ਵਾਲੇ ਸ਼ਹੀਦਾ ਦੀ ਯਾਦ ਵਿੱਚ 30 ਜਨਵਰੀ 2020 ਨੂੰ ਸਵੇਰੇ 11 ਵਜੇ ਮੋਨ ਰੱਖਣ ਲਈ ਪ੍ਰੇਰਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੀ ਕੌਮੀ ਲੋਕ ਅਦਾਲਤ ਮਿਤੀ 08.02.2020 ਨੂੰ ਲਗਾਈ ਜਾਣੀ ਹੈ ਅਤੇ ਕਾਨੂੰਨੀ ਸਹਾਇਤਾ ਲਈ ਟੋਲ ਫ੍ਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।