Homeਪੰਜਾਬੀ ਖਬਰਾਂਸੰਗਰੂਰ ਜਿਲੇ ਵਿਚ ਸਖੀ ਵਨ ਸਟਾਪ ਸੈਂਟਰ ਔਰਤਾਂ ਲਈ ਵਰਦਾਨ ਸਾਬਿਤ ਹੋ...

ਸੰਗਰੂਰ ਜਿਲੇ ਵਿਚ ਸਖੀ ਵਨ ਸਟਾਪ ਸੈਂਟਰ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹੈ-ਡਿਪਟੀ ਕਮਿਸ਼ਨਰ

ਸੰਗਰੂਰ ਜਿਲੇ ਵਿਚ ਸਖੀ ਵਨ ਸਟਾਪ ਸੈਂਟਰ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹੈ-ਡਿਪਟੀ ਕਮਿਸ਼ਨਰ

ਸੰਗਰੂਰ, 24 ਜਨਵਰੀ:

ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਖੀ ਵਨ ਸਟਾਪ ਸੈਂਟਰ ਹਰੇਕ ਜਿਲੇ ਵਿਚ ਸ਼ੁਰੂ ਕੀਤੇ ਗਏ ਹਨ। ਸਖੀ ਵਨ ਸਟਾਪ ਸੈਂਟਰ ਬਣਾਉਣ ਦਾ ਮੰਤਵ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਇੱਕੋ ਛੱਤ ਹੇਠਾਂ ਲੋੜੀਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ;ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਗਰੂਰ  ਰਾਮਵੀਰ ਨੇ ਦਿੱਤੀ।
ਰਾਮਵੀਰ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਵਿਖੇ ਬਣ ਰਹੇ ਇਸ ਸੈਂਟਰ ਦਾ ਕੰਮ ਕਰੀਬ 90 ਫੀਸਦੀ ਮੁਕੰਮਲ ਹੋ ਚੁੱਕਿਆ ਹੈ। ਉਨਾਂ ਕਿਹਾ ਕਿ ਬਿਲਡਿੰਗ ਦਾ ਕੰਮ ਨਿਰਮਾਣ ਅਧੀਨ ਹੋਣ ਕਰਕੇ ਮੌਜੂਦਾ ਸਮੇ ਡੀ.ਸੀ. ਕੰਪਲੈਕਸ ਦੇ ਬੀ .ਬਲਾਕ ਦੇ ਕਮਰਾ ਨੰਬਰ 105 ਵਿੱਚ ਸੈਂਟਰ ਦੀ ਕਾਰੁਜ਼ਗਾਰੀ ਚਲ ਰਹੀ ਹੈ। ਉਸਾਰੀ ਦਾ ਕੰਮ ਜਲਦ ਮੁੰਕਮਲ ਹੋਣ ’ਤੇ ਸਖੀ ਵਨ ਸਟਾਪ ਸੈਂਟਰ ਪੱਕੇ ਤੌਰ ਤੇ ਸਿਵਲ ਹਸਪਤਾਲ ਵਿਖੇ ਬਣ ਰਹੀ ਬਿਲਡਿੰਗ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਉਨਾਂ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ  ਸੰਗਰੂਰ ਵਿੱਚ ਹੁਣ ਤੱਕ ਕੁੱਲ 150 ਮਾਮਲੇ ਦਰਜ ਹੋਏ ਹਨ।  ਜਿਸ ਵਿੱਚ ਮੈਡੀਕਲ ਸਹਾਇਤਾ ਦੇ 23, ਪੁਲਿਸ ਸਹਾਇਤਾ ਦੇ 60, ਕਾਨੂੰਨੀ ਸਹਾਇਤਾ ਦੇ 66, ਮਾਨਸਿਕ ਸਹਾਇਤਾ ਦੇ 39 ਅਤੇ ਅਸ਼ਥਾਈ ਪਨਾਹ ਦੇ ਤੌਰ ਤੇ 04 ਕੇਸਾਂ ਔਰਤਾਂ ਨੰੂ ਲੋੜੀਦੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਸ ਉਪਰੰਤ ਸੈਂਟਰ ਐਡਮਿਨੀਸਟਰੇਟਰ ਕੇਸ ਨੂੰ ਦੇਖਦੇ ਹੋਏ ਪੀੜਤ ਔਰਤ ਨੂੰ ਲੌੜੀਂਦੀ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ।

ਸੰਗਰੂਰ ਜਿਲੇ ਵਿਚ ਸਖੀ ਵਨ ਸਟਾਪ ਸੈਂਟਰ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹੈ-ਡਿਪਟੀ ਕਮਿਸ਼ਨਰ
ਇਸ ਮੌਕੇ ਜ਼ਿਲ੍ਰਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੈਂਟਰ ਦੇ ਕੌਸ਼ਲਰ ਵੱਲੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਔਰਤਾਂ ਨੰੂ ਢੁੱਕਵੀ ਸਲਾਹ ਦਿੱਤੀ ਜਾਂਦੀ ਹੈ। ਡਾਕਟਰੀ ਸਹੂਲਤ ਲਈ ਪੀੜਤ ਔਰਤਾਂ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਮਾਮਲੇ ਵਿੱਚ ਸੈਂਟਰ ਦੇ ਵਕੀਲ ਵੱਲੋਂ ਮੁਫਤ ਲੀਗਲ ਏਂਡ ਰਾਹੀਂ  ਐਡਵੋਕੇਟ ਮੁਹੱਈਆ ਕਰਵਾਇਆ ਜਾਂਦਾ ਹੈ। ਹਿੰਸਾ ਤੋਂ ਇਲਾਵਾ ਪੁਲਿਸ  ਸਹਾਇਤਾ ਦੇ ਕੇਸਾਂ ਵਿੱਚ ਸਬੰਧਤ ਥਾਣੇ ਨਾਲ ਸੰਪਰਕ ਕਰ ਕੇ ਸਹਾਇਤਾ ਮੁਹੱਇਆ ਕਰਵਾਈ ਜਾਂਦੀ ਹੈ। ਉਨਾਂ ਕਿਹਾ ਕਿ ਸ਼ਖੀ ਵਨ ਸਟਾਪ ਸੈਂਟਰ ਵੱਲੋਂ ਕੀਤੇ ਜਾ ਰਹੇ ਹਰ ਉਪਰਾਲਿਆਂ ਨਾਲ ਔਰਤਾਂ ਦੀ ਜਿੰਦਗੀ ਵਿੱਚ ਇੱਕ ਸਕਾਰਾਤਮਕ ਬਦਲਾਅ ਹੋਇਆ ਹੈ।

 

LATEST ARTICLES

Most Popular

Google Play Store