ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਦਵਿੰਦਰ ਬਾਜਵਾ ਨੇ ਰੂਪਨਗਰ ਬਜਾਰ ਵਿੱਚ ਪੈਦਲ ਮਾਰਚ ਕੀਤਾ

193

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਦਵਿੰਦਰ ਬਾਜਵਾ ਨੇ ਰੂਪਨਗਰ ਬਜਾਰ ਵਿੱਚ ਪੈਦਲ ਮਾਰਚ ਕੀਤਾ

ਬਹਾਦਰਜੀਤ ਸਿੰਘ /ਰੂਪਨਗਰ, 17 ਫਰਵਰੀ,2022
ਸੰਯੁਕਤ ਸਮਾਜ ਮੋਰਚਾ ਦੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਨੇ ਚੋਣ ਮੁਹਿੰਮ ਦੌਰਾਨ ਰੂਪਨਗਰਸ਼ਹਿਰ ਵਿਚ ਪੈਦਲ ਮਾਰਚ ਕੱਢਿਆ । ਇਸ ਦੌਰਾਨ ਸਮਰਥਕਾਂ ਵਲੋਂ ਸੰਯੁਕਤ ਸਮਾਜ ਮੋਰਚਾ ਦੇ ਚੋਣ ਨਿਸ਼ਾਨ ਮੰਜੀ ਦੇ ਝੰਡੇ ਹੱਥਾਂ ਵਿਚ ਲੈ ਕੇ ਨਾਅਰੇਬਾਜੀ ਕੀਤੀ ਗਈ।

ਇਸ ਮੌਕੇ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਵਲੋਂ ਪਹਿਲਾਂ ਕਿਸਾਨਾਂ ਦੇ ਹਿੱਤਾਂ ਲਈ ਦਿੱਲੀ ਵਿਖੇ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ ਸੰਘਰਸ਼ ਕੀਤਾ ਗਿਆ ਅਤੇ ਨਰਿੰਦਰ ਮੋਦੀ ਨੂੰ ਆਪਣੀ ਹਾਰ ਮੰਨ ਕੇ ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਪਏ। ਇਸੇ ਤਰ੍ਹਾਂ ਸੰਯੁਕਤ ਸਮਾਜ ਮੋਰਚਾ ਵੱਲੋਂ ਹੁਣ ਪਿਛਲੇ ਕਈ ਦਹਾਕਿਆਂ ਤੋਂ ਸੱਤਾ ਭੋਗ ਰਹੀਆਂ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਾਵੇਗੀ ।

ਬਾਜਵਾ ਨੇ ਕਿਹਾ ਕਿ ਰੂਪਨਗਰ ਹਲਕੇ ਤੋਂ ਬਾਹਰੀ ਉਮੀਦਵਾਰਾਂ ਨੂੰ ਹਰਾਕੇ ਵਾਪਸ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਰੂਪਨਗਰ ਇਲਾਕੇ ਦੇ ਜੰਮਪਲ ਅਤੇ ਲੋਕਾਂ ਦੇ ਦੁੱਖ ਸੁੱਖ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਜਦੋਂ ਕਿ ਬਾਹਰੀ ਇਲਾਕਿਆਂ ਤੋਂ ਆਏ ਉਮੀਦਵਾਰ ਸਿਰਫ ਆਪਣੇ ਹਿੱਤਾਂ ਲਈ ਹੀ ਚੋਣਾਂ ਲਡਰਹੇ ਹਨ।
ਬਾਜਵਾ ਨੇ ਕਿਹਾ ਕਿ ਰੂਪਨਗਰ ਹਲਕੇ ਦੇ ਸਮੂਹ ਵਰਗਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਹਲਕੇ ਵਿਚ ਸੰਯੁਕਤ ਸਮਾਜ ਮੋਰਚਾ ਦੇ ਹੱਕ ਵਿਚ ਹਨੇਰੀ ਚੱਲ ਰਹੀ ਹੈ, ਜਿਸ ਅੱਗੇ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਟਿਕ ਨਹੀਂ ਸਕਣਗੇ।

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਦਵਿੰਦਰ ਬਾਜਵਾ ਨੇ ਰੂਪਨਗਰ ਬਜਾਰ ਵਿੱਚ ਪੈਦਲ ਮਾਰਚ ਕੀਤਾ

ਉਨ੍ਹਾਂ ਕਿਹਾ ਕਿ ਉਹ ਇਲਾਕੇ ਵਿਚ ਲੰਬੇ ਸਮੇਂ ਤੋਂ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਰਾਹੀ ਸਮਾਜ ਸੇਵਾ ਕਰ ਰਹੇ ਹਨ ਅਤੇ ਜ਼ਰੂਰਤਮੰਦਾਂ, ਖਿਡਾਰੀਆਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੂਰੀ ਉਮੀਦ ਹੈ ਕਿ  ਹਲਕੇ ਦੇ ਵੋਟਰ ਸੰਯੁਕਤ ਸਮਾਜ ਮੋਰਚਾ ਦਾ ਡਟਕੇ ਸਾਥ ਦਿੰਦੇ ਹੋਏ ਸ਼ਾਨਦਾਰ ਜਿੱਤ ਦਰਜ ਕਰਵਾਉਣਗੇ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੰਯੁਕਤ ਸਮਾਜ ਮੋਰਚਾ ਦਾ ਡਟਕੇ ਸਾਥ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜਿਲਾ ਪ ਧਾਨ ਪ ਧਾਨ ਮੋਹਣ ਸਿੰਘ ਧਮਾਣਾ, ਮਾਸਟਰ ਗੁਰਨੈਬ ਸਿੰਘ ਜੇਤੇਵਾਲ, ਧਰਮਪਾਲ ਸੈਣੀਮਾਜਰਾ, ਕਿਸਾਨ ਆਗੂ ਗੁਰਮੇਲ ਸਿੰਘ ਬਾੜਾ, ਪਰਮਜੀਤ ਸਿੰਘ ਸਰਪੰਚ ਫਿੱਡੇ, ਬਖਸ਼ੀਸ਼ ਸਿੰਘ ਕੌਲਪੁਰ, ਬਿੱਕਰ ਸਿੰਘ ਮੋਠਾਪੁਰ, ਮਾਸਟਰ ਸੁਰਜੀਤ ਸਿੰਘ ਬਿੰਦਰਖ, ਸੁੱਚਾ ਸਿੰਘ ਬਸੀ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।