ਫ਼ੈਸ਼ਨ ਸ਼ੋਅ ਦੇ ਨਾਮ ਰਹੀ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਛੇਂਵੀਂ ਸ਼ਾਮ

259

ਫ਼ੈਸ਼ਨ ਸ਼ੋਅ ਦੇ ਨਾਮ ਰਹੀ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਛੇਂਵੀਂ ਸ਼ਾਮ

ਪਟਿਆਲਾ, 27 ਫਰਵਰੀ:

ਪਟਿਆਲਾ ਹੈਰੀਟੇਜ ਫੈਸਟੀਵਲ-2020 ਦੇ ਛੇਂਵੇਂ ਦਿਨ ਦੀ ਸ਼ਾਮ ਅੱਜ ਇਤਿਹਾਸਕ ਤੇ ਵਿਰਾਸਤੀ ਇਮਾਰਤ ਐਨ.ਆਈ.ਐਸ. ਵਿਖੇ ਫ਼ੈਸ਼ਨ ਸ਼ੋਅ ਦੇ ਨਾਮ ਰਹੀ। ਇਸ ਸ਼ੋਅ ਦੌਰਾਨ ਪ੍ਰਸਿੱਧ ਡਿਜ਼ਾਇਨਰ  ਸਾਹਿਲ ਕੋਛੜ ਵੱਲੋਂ ਤਿਆਰ ਕੀਤੇ ਡਿਜ਼ਾਇਨਜ ਨੂੰ ਦੋ ਭਾਗਾਂ ‘ਰੂਹ’ ਅਤੇ ‘ਜ਼ਹਿਨ’ ਰਾਹੀਂ ਗਹਿਣਿਆਂ ਅਤੇ ਦੁਹਲਨ ਲਈ ਦਸਤਕਾਰੀ ਜਰੀਏ ਤਿਆਰ ਕੀਤੀਆਂ ਪੌਸ਼ਾਕਾਂ ਦੇ ਰੂਪ ‘ਚ ਬਾਖ਼ੂਬੀ ਪ੍ਰਦਰਸ਼ਿਤ ਕੀਤਾ ਗਿਆ।

ਫ਼ੈਸ਼ਨ ਸ਼ੋਅ ਦੇ ਨਾਮ ਰਹੀ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਛੇਂਵੀਂ ਸ਼ਾਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਸਭਾ ਮੈਂਬਰ  ਪਰਨੀਤ ਕੌਰ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੀ ਵੱਡਮੁਲੀ ਵਿਰਾਸਤ ਦੀ ਜਾਣਕਾਰੀ ਪ੍ਰਦਾਨ ਕਰਵਾਉਣ ਲਈ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਦੇ ਅੱਜ ਦੇ ਸਮਾਗਮ ਦੀ ਅਰੰਭਤਾ  ਪਰਨੀਤ ਕੌਰ ਨੇ ਦੀਪ ਜਲਾ ਕੇ ਕਰਵਾਈ।


ਇਸ ਮੌਕੇ ਉਨ੍ਹਾਂ ਦੇ ਨਾਲ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਚੇਅਰਮੈਨ  ਐਸ.ਕੇ. ਮਿਸ਼ਰਾ ਤੇ  ਮੋਰੀਨ, ਟ੍ਰਸਟੀ  ਅਨੀਤਾ ਸਿੰਘ, ਮੇਅਰ  ਸੰਜੀਵ ਸ਼ਰਮਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ  ਸੰਤ ਬਾਂਗਾ, ਸ਼ਹਿਰੀ ਕਾਂਗਰਸ ਪ੍ਰਧਾਨ  ਕੇ.ਕੇ. ਮਲਹੋਤਰਾ ਤੇ ਡਿਪਟੀ ਕਮਿਸ਼ਨਰ  ਕੁਮਾਰ ਅਮਿਤ, ਕਮਿਸ਼ਨਰ  ਪੂਨਮਦੀਪ ਕੌਰ ਤੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।


ਉੱਘੇ ਡਿਜ਼ਾਇਨਰ  ਸਾਹਿਲ ਕੋਛੜ, ਗਹਿਣਿਆਂ ਦੇ ਡਿਜ਼ਾਇਨ ਪ੍ਰੀਤੀ ਮੋਹਨ ਅਤੇ ਸੈਟ ਡਿਜ਼ਾਇਨਰ ਮਹੇਸ਼ ਸ਼ਰਮਾ ਦੇ ਇਸ ਫ਼ੈਸ਼ਨ ਸ਼ੋਅ ਦੀ ਪੇਸ਼ਕਾਰੀ ਸ਼ੋਅ ਡਾਇਰੈਕਟਰ ਨਿਫ਼ਿਡ ਦੀ ਫਾਊਂਡਰ ਟੀਮ ਦੇ ਮੈਂਬਰ ਹਰਮੀਤ ਬਜ਼ਾਜ਼ ਤੇ ਮੈਡਮ ਸਿਮਿਰਤਾ ਵੱਲੋਂ ਕੀਤੀ ਗਈ। ਇਸ ਦੌਰਾਨ ਹੱਥੀਂ ਤਿਆਰ ਕੀਤੀਆਂ ਵੰਨ-ਸੁਵੰਨੀਆਂ ਸੁੰਦਰ ਪ੍ਰੌਸ਼ਾਕਾਂ ਦੀ ਸਜ਼ਾਵਟ, ਪਹਿਨਣ ਦੇ ਢੰਗ ਅਤੇ ਸੁੰਦਰ ਗਹਿਣਿਆਂ ਨੂੰ ਵੱਖ-ਵੱਖ ਮਾਡਲ ਮੁਟਿਆਰਾਂ ਵੱਲੋਂ ਪ੍ਰਦਰਸ਼ਿਤ ਕੀਤਾ ਗਿਆ।
ਕੋਛੜ ਮੁਤਾਬਕ ਅੱਜ ਕੱਲ੍ਹ ਨਵੀਂ ਪੀੜ੍ਹੀ ਖਾਸ ਕਰਕੇ ਮੁਟਿਆਰਾਂ ਵਿਆਹ ਲਈ ਪੁਰਾਤਨ ਦੇ ਨਾਲ-ਨਾਲ ਅਜੋਕੇ ਡਿਜ਼ਾਇਨ ਦੀਆਂ ਪੌਸ਼ਾਕਾਂ ਦੀ ਮੰਗ ਕਰਦੀਆਂ ਹਨ, ਜਿਸ ਲਈ ਉਨ੍ਹਾਂ ਨੇ ਰੂਹ ਅਤੇ ਜ਼ਹਿਨ ਦੇ ਇਸ ਖਾਸ ਪ੍ਰੋਗਰਾਮ ਰਾਹੀਂ ਖ਼ੁਦ ਤਿਆਰ ਕੀਤੇ ਡਿਜ਼ਾਇਨ੍ਹਾਂ ਦੀ ਨੁਮਾਇਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਹਿਨ ‘ਚ ਲਹਿੰਗਾ, ਨਵੀਂ ਪੀੜ੍ਹੀ ਲਈ ਕੁਝ ਹੱਟਕੇ ਤਿਆਰ ਕੀਤੀਆਂ ਪੌਸ਼ਾਕਾਂ, ਜੋ ਕਿ ਭਾਰਤੀ ਪੁਰਾਤਨ ਰਵਾਇਤੀ ਕੱਪੜਿਆਂ ਅਤੇ ਆਧੁਨਿਕਤਾ ਦਾ ਸੁਮੇਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਖਾਸੀਅਤ ਥ੍ਰੀ ਡੀ ਪੈਚ ਵਰਕ ਹੈ, ਜਿਸ ‘ਚ ਜ਼ਰੀ, ਜ਼ਰਜ਼ੋਦੀ, ਸਰੌਸਕੀ ਆਦਿ ਦਾ ਕੰਮ ਕੀਤਾ ਹੁੰਦਾ ਹੈ, ਜਿਸ ‘ਚ ਫੁੱਲ, ਪੱਤੀਆਂ ਆਦਿ ਖ਼ੂਬਸੂਰਤੀ ਨਾਲ ਸਜ਼ਾਈਆਂ ਗਈਆਂ ਹਨ।


ਇਸ ਮੌਕੇ ਐਨ.ਆਈ.ਐਸ. ਦੇ ਸੀਨੀਅਰ ਕਾਰਜ਼ਾਕਾਰੀ ਡਾਇਰੈਕਟਰ ਕਰਨਲ ਆਰ.ਐਸ. ਬਿਸ਼ਨੋਈ, ਸੂਚਨਾ ਕਮਿਸ਼ਨਰ  ਸੰਜੀਵ ਗਰਗ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ  ਗੁਰਸ਼ਰਨ ਕੌਰ ਰੰਧਾਵਾ, ਚੇਅਰਮੈਨ ਬ੍ਰਿਗੇਡੀਅਰ ਸੀ.ਐਸ. ਹਰੀਕਾ, ਨਗਰ ਨਿਗਮ ਦੇ ਮੇਅਰ  ਸੰਜੀਵ ਸ਼ਰਮਾ ਬਿੱਟੂ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ  ਸੰਤ ਬਾਂਗਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ  ਵਿੰਤੀ ਸੰਗਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ  ਕੇ.ਕੇ. ਮਲਹੋਤਰਾ, ਮਹਿਲਾ ਕਾਂਗਰਸ ਪ੍ਰਧਾਨ  ਕਿਰਨ ਢਿੱਲੋਂ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਤੇ  ਰਜੇਸ਼ ਸ਼ਰਮਾ,  ਬਲਵਿੰਦਰ ਸਿੰਘ ਮੌਜੂਦ ਸਨ।

ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵੀ.ਸੀ. ਲੈਫ. ਜਨਰਲ ਜੇ.ਐਸ. ਚੀਮਾ, ਡਾ. ਦਰਸ਼ਨ ਸਿੰਘ, ਯੂਥ ਕਾਂਗਰਸ ਪ੍ਰਧਾਨ  ਅਨੁਜ ਖੋਸਲਾ,   ਸੰਦੀਪ ਮਲਹੋਤਰਾ,  ਅਤੁਲ ਜੋਸ਼ੀ,  ਕੇ.ਕੇ. ਸਹਿਗਲ,  ਸੋਨੂ ਸੰਗਰ, ਸੁਰਿੰਦਰ ਸਿੰਘ ਘੁੰਮਣ, ਰਜਿੰਦਰ ਸ਼ਰਮਾ,  ਹਰਵਿੰਦਰ ਸਿੰਘ ਨਿੱਪੀ, ਮਹਿਲਾ ਕਮਿਸ਼ਨ ਦੇ ਮੈਂਬਰ  ਇੰਦਰਜੀਤ ਕੌਰ, ਰਵਿੰਦਰ ਸਿੰਘ ਸਵੀਟੀ,  ਕੈਪਟਨ ਅਮਰਜੀਤ ਸਿੰਘ ਜੇਜੀ, ਡਾ. ਅਮਰ ਸਤਿੰਦਰ ਸੇਖੋਂ, ਕਰਨਲ ਆਰ.ਐਸ. ਬਰਾੜ, ਜੀਓਜੀ ਦੇ ਪਟਿਆਲਾ ਮੁਖੀ ਬ੍ਰਿਗੇਡੀਅਰ ਡੀ.ਐਸ. ਗਰੇਵਾਲ, ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ  ਅੰਮ੍ਰਿਤ ਕੌਰ ਗਿੱਲ, ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ  ਅਲਕਾ ਮੀਨਾ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਐਸ.ਪੀ. ਐਚ ਨਵਨੀਤ ਸਿੰਘ ਬੈਂਸ, ਐਨ.ਆਈ.ਐਸ. ਦੇ ਸੁਰੱਖਿਆ ਕੁਆਰਡੀਨੇਟਰ  ਵਰਿੰਦਰ ਵਰਮਾ, ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ, ਸੰਯੁਕਤ ਕਮਿਸ਼ਨਰ ਅਵਿਕੇਸ਼ ਕੁਮਾਰ, ਲਾਲ ਵਿਸ਼ਵਾਸ਼, ਪੀ.ਸੀ.ਐਸ. ਟ੍ਰੇਨੀ ਜਸਲੀਨ ਕੌਰ, ਸਿਵਲ ਤੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ, ਵੱਡੀ ਗਿਣਤੀ ‘ਚ ਸਥਾਨਕ ਵਾਸੀ ਮੌਜੂਦ ਸਨ।