10 ਅਪ੍ਰੈਲ ਤੋਂ ਬਾਅਦ ਖੁਰਾਨਾ ਹਸਪਤਾਲ ਰਾਜਪੁਰਾ ਵਿਖੇ ਇਲਾਜ਼ ਕਰਵਾਉਣ ਵਾਲੇ ਵਿਅਕਤੀ ਤੁਰੰਤ ਸੂਚਨਾ ਦੇਣ : ਐਸ.ਡੀ.ਐਮ.

189

10 ਅਪ੍ਰੈਲ ਤੋਂ ਬਾਅਦ ਖੁਰਾਨਾ ਹਸਪਤਾਲ ਰਾਜਪੁਰਾ ਵਿਖੇ ਇਲਾਜ਼ ਕਰਵਾਉਣ ਵਾਲੇ ਵਿਅਕਤੀ ਤੁਰੰਤ ਸੂਚਨਾ ਦੇਣ : ਐਸ.ਡੀ.ਐਮ.

ਰਾਜਪੁਰਾ/ਪਟਿਆਲਾ, 22 ਅਪ੍ਰੈਲ:
ਬੀਤੇ ਦਿਨੀਂ ਰਾਜਪੁਰਾ ਵਿਖੇ ਕਈ ਕੋਰੋਨਾ ਵਾਇਰਸ (ਕੋਵਿਡ-19) ਤੋਂ ਪਾਜ਼ੀਟਿਵ ਮਰੀਜ਼ ਮਿਲਣ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਖੁਰਾਨਾ ਹਸਪਤਾਲ ਕਸਤੂਰਬਾ ਰੋਡ ਰਾਜਪੁਰਾ ਦਾ ਡਾਕਟਰ ਵੀ ਕੋਰੋਨਾ ਪਾਜ਼ੀਟਿਵ ਆਇਆ ਹੈ ਅਤੇ ਉਸ ਕੋਲ ਰਾਜਪੁਰਾ ਦੇ ਕਈ ਲੋਕ ਇਲਾਜ਼ ਕਰਵਾਉਣ ਲਈ ਗਏ ਸਨ, ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਡੀ.ਐਮ. ਰਾਜਪੁਰਾ  ਟੀ. ਬੈਨਿਥ ਨੇ ਰਾਜਪੁਰਾ ਸਬ-ਡਵੀਜ਼ਨ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਾਜਪੁਰਾ ਦੇ ਖੁਰਾਨਾ ਹਸਪਤਾਲ ਕਸਤੂਰਬਾ ਰੋਡ ਵਿਖੇ 10 ਅਪ੍ਰੈਲ ਤੋਂ ਬਾਅਦ ਆਪਣਾ ਇਲਾਜ਼ ਕਰਵਾਉਣ ਜਾ ਫੇਰ ਉਥੇ ਜਾਣ ਵਾਲੇ ਵਿਅਕਤੀ ਤੁਰੰਤ ਇਸ ਬਾਰੇ ਸੂਚਨਾ ਟੈਲੀਫ਼ੋਨ ਨੰਬਰ 01762-223000 ‘ਤੇ ਦੇਣ।

ਐਸ.ਡੀ.ਐਮ. ਨੇ ਦੱਸਿਆ ਕਿ ਖੁਰਾਨਾ ਹਸਪਤਾਲ ਦੇ ਡਾਕਟਰ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਕਾਰਨ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਬਾਰੇ ਜਦੋਂ ਉਸ ਕੋਲੋਂ ਜਾਨਣ ਬਾਰੇ ਪੜਤਾਲ ਕੀਤੀ ਗਈ ਤਾਂ ਇਹ ਗੱਲ ਵੀ ਸਾਹਮਣੇ ਆਈ ਕਿ ਕੋਰੋਨਾ ਪਾਜ਼ੀਟਿਵ ਡਾਕਟਰ ਵੱਲੋਂ ਕਈ ਮਰੀਜ਼ਾ ਦਾ ਇਲਾਜ਼ ਕੀਤਾ ਗਿਆ ਹੈ।

10 ਅਪ੍ਰੈਲ ਤੋਂ ਬਾਅਦ ਖੁਰਾਨਾ ਹਸਪਤਾਲ ਰਾਜਪੁਰਾ ਵਿਖੇ ਇਲਾਜ਼ ਕਰਵਾਉਣ ਵਾਲੇ ਵਿਅਕਤੀ ਤੁਰੰਤ ਸੂਚਨਾ ਦੇਣ : ਐਸ.ਡੀ.ਐਮ.-Photo courtesy-Internet
ਐਸ.ਡੀ.ਐਮ. ਨੇ ਕਿਹਾ ਕਿ ਇਹ ਬਹੁਤ ਚਿੰਤਾ ਵਾਲੀ ਗੱਲ ਹੈ ਇਸ ਲਈ ਜਿਹਨਾਂ ਨੇ ਵੀ ਖੁਰਾਨਾ ਹਸਪਤਾਲ ਰਾਜਪੁਰਾ ਤੋਂ 10 ਅਪ੍ਰੈਲ ਤੋਂ ਬਾਅਦ ਇਲਾਜ਼ ਕਰਵਾਇਆ ਹੈ ਜਾ ਫੇਰ ਹਸਪਤਾਲ ਵਿਖੇ ਗਏ ਹਨ ਉਹ ਤੁਰੰਤ ਐਸ.ਡੀ.ਐਮ. ਦਫ਼ਤਰ ਦੇ ਫ਼ੋਨ ਨੰਬਰ 01762-223000 ‘ਤੇ ਸੂਚਨਾ ਦੇਣ ਤਾਂ ਕਿ ਕੋਰੋਨਾ ਦੇ ਕਹਿਰ ਤੋਂ ਬਚਾਇਆ ਜਾ ਸਕੇ। ਐਸ.ਡੀ.ਐਮ. ਨੇ ਕਿਹਾ ਕਿ ਇਸ ਹਸਪਤਾਲ ਤੋਂ ਇਲਾਜ਼ ਕਰਨ ਵਾਲਿਆਂ ਦੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਇਹਤਿਆਤ ਵਜੋਂ 14 ਦਿਨਾਂ ਲਈ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਜਾਵੇਗਾ ਅਤੇ ਇਸ ਸਮੇਂ ਦੌਰਾਨ ਕੋਰੋਨਾ ਦਾ ਕੋਈ ਲੱਛਣ ਸਾਹਮਣੇ ਆਉਣ ਦੀ ਸੂਰਤ ਵਿਚ ਉਨ੍ਹਾਂ ਨੂੰ ਇਲਾਜ਼ ਸਹੂਲਤਾ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਨਾਜੁਕ ਸਥਿਤੀ ਨੂੰ ਸਮਝਦੇ ਹੋਏ ਆਪਣੇ ਤੇ ਆਪਣੇ ਪੂਰੇ ਪਰਿਵਾਰ ਦੀ ਜਾਨ ਦੀ ਹਿਫ਼ਾਜਤ ਲਈ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਟੈਲੀਫੋਨ ਨੰਬਰ 01762-223000 ‘ਤੇ ਸੂਚਨਾ ਦਿੱਤੀ ਜਾਵੇ ਤਾਂ ਕਿ ਸਬੰਧਤ ਪਰਿਵਾਰ ਨੂੰ ਸਮੇਂ ਸਿਰ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾ ਸਕੇ।