2 ਫਰਮਾਂ ਦੇ ਲਾਇਸੈਸ 90 ਦਿਨਾਂ ਲਈ ਮੁਅੱਤਲ- ਓਵਰਸਿਸ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ, ਟਰੈਵਲ ਏਜੰਸੀ ਲਈ ਲਾਇਸੰਸ ਮੁਅੱਤਲ- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ

257

2 ਫਰਮਾਂ ਦੇ ਲਾਇਸੈਸ 90 ਦਿਨਾਂ ਲਈ ਮੁਅੱਤਲ- ਓਵਰਸਿਸ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ, ਟਰੈਵਲ ਏਜੰਸੀ ਲਈ ਲਾਇਸੰਸ ਮੁਅੱਤਲ- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ

ਐਸ.ਏ.ਐਸ ਨਗਰ, 27 ਜਨਵਰੀ,2023:
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਮਨਿੰਦਰ ਕੌਰ ਬਰਾੜ ਪੀ.ਸੀ.ਐਸ ਵੱਲੋ ਮੈਸਰਜ਼ ਮੈਸ:ਡੀ.ਸੀ. ਓਵਰਸਿਸ ਐਸ.ਸੀ.ਓ. ਨੰਬਰ 36 ,ਦੂਜੀ ਮੰਜਿਲ, ਸੈਕਟਰ 71 ਮੋਹਾਲੀ ਅਤੇ ਜੇ.ਐਮ. ਇੰਟਰਪਰਾਇਸਿਜ਼ ਐਸ.ਸੀ.ਐਫ. ਨੰਬਰ 26 ਦੂਜੀ ਮੰਜਿਲ ਫੇਜ਼ 6 ਮੋਹਾਲੀ ਨੂੰ ਟਰੈਵਲ ਏਜੰਸੀ ਦੇ ਕੰਮ ਲਈ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਨਾਲ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਮੈਸ:ਡੀ.ਸੀ. ਓਵਰਸਿਸ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 9 ਅਗਸਤ 2023 ਤੱਕ ਹੈ ਅਤੇ ਜੇ.ਐਮ. ਇੰਟਰਪਰਾਇਸਿਜ਼ ਫਰਮ ਨੂੰ ਟਰੈਵਲ ਏਜੰਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਮਿਆਦ 7 ਮਈ 2023 ਤੱਕ ਹੈ।  ਉਨ੍ਹਾਂ ਦੱਸਿਆ ਕਿ ਦਫਤਰ ਵੱਲੋ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਭੇਜਦੇ ਹੋਏ ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ।

2 ਫਰਮਾਂ ਦੇ ਲਾਇਸੈਸ 90 ਦਿਨਾਂ ਲਈ ਮੁਅੱਤਲ- ਓਵਰਸਿਸ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ, ਟਰੈਵਲ ਏਜੰਸੀ ਲਈ ਲਾਇਸੰਸ ਮੁਅੱਤਲ- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-Photo courtesy-Internet
Licence cancelled

ਇਸ ਸਬੰਧੀ ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋ ਉਕਤ ਰਿਪੋਰਟਾ ਨਾ ਭੇਜਣ ਦੀ ਸੂਰਤ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ-2012 ਅਧੀਨ ਨੋਟਿਸ ਜਾਰੀ ਕੀਤਾ ਗਿਆ। ਤਹਿਸੀਲਦਾਰ ਮੋਹਾਲੀ ਵੱਲੋਂ ਫਰਮ ਦੇ ਦਫ਼ਤਰੀ ਪਤੇ ਉੱਤੇ ਭੇਜੇ ਨੋਟਿਸ ਦੀ ਰਿਪੋਰਟ ਭੇਜ ਕੇ ਸੂਚਿਤ ਕੀਤਾ ਗਿਆ ਕਿ ਮੈਸ:ਡੀ.ਸੀ. ਓਵਰਸਿਸ ਐਸ.ਸੀ.ਓ. ਨੰਬਰ 36 ,ਦੂਜੀ ਮੰਜਿਲ, ਸੈਕਟਰ 71 ਮੋਹਾਲੀ ਦੇ ਦਿੱਤੇ ਪਤੇ ਉਤੇ ਇਸ ਫਰਮ ਦਾ ਕੋਈ ਵਿਅਕਤੀ ਨਹੀਂ ਰਹਿੰਦਾ ਅਤੇ ਦਫਤਰੀ ਪਤੇ ਤੇ ਜਾਰੀ ਨੋਟਿਸ ਬਾਬਤ ਰਿਪੋਰਟ ਕੀਤੀ ਹੈ ਕਿ ਦਿੱਤੇ ਪਤੇ ਉਤੇ ਇਸ ਨਾਮ ਦਾ ਦਫਤਰ ਬੰਦ ਹੈ।

ਜੇ.ਐਮ. ਇੰਟਰਪਰਾਇਸਿਜ਼ ਐਸ.ਸੀ.ਐਫ. ਨੰਬਰ 26 ਦੂਜੀ ਮੰਜਿਲ ਫੇਜ਼ 6 ਮੋਹਾਲੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫਰਮ ਨੂੰ ਨੋਟਿਸ ਜਾਰੀ ਹੋਣ ਅਤੇ ਇਤਲਾਹ ਕਰਨ ਦੇ ਬਾਵਜੂਦ ਪ੍ਰੋਪਰਾਇਟਰ ਖੁਦ ਜਾਂ ਉਸ ਦਾ ਕੋਈ ਨੁਮਾਇੰਦਾ ਇਸ ਦਫਤਰ ਵਿਖੇ ਹਾਜ਼ਰ ਨਹੀਂ ਹੋਇਆ।

ਜਿਸ ਕਾਰਨ ਉਕਤ ਦੋਨਾਂ ਫਰਮਾਂ ਦੇ ਲਾਇਸੈਸ ਤੁਰੰਤ ਪ੍ਰਭਾਵ ਤੋਂ  90 ਦਿਨਾਂ ਲਈ ਮੁਅੱਤਲ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਹੈ ਕਿ ਕਿਉਂ ਨਾ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ।