ਬਜ਼ੁਰਗਾ ਦੇ ‘ਆਪਣਾ ਘਰ ‘ਚ ਅਪ੍ਰੈਲ ਮਹੀਨੇ ਜਨਮੇਂ 7 ਪੱਕੇ ਵਸਨੀਕਾਂ ਅਤੇ ਟਰੱਸਟੀਆਂ ਦੇ ਸਾਂਝੇ ਤੌਰ ਤੇ ਜਨਮ ਦਿਨ ਮਨਾਏ

121

ਬਜ਼ੁਰਗਾ ਦੇ ‘ਆਪਣਾ ਘਰ ‘ਚ ਅਪ੍ਰੈਲ ਮਹੀਨੇ ਜਨਮੇਂ 7 ਪੱਕੇ ਵਸਨੀਕਾਂ ਅਤੇ ਟਰੱਸਟੀਆਂ ਦੇ ਸਾਂਝੇ ਤੌਰ ਤੇ ਜਨਮ ਦਿਨ ਮਨਾਏ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ, 13 ਅਪ੍ਰੈਲ,2026

ਬਜ਼ੁਰਗਾ ਦੇ ‘ਆਪਣਾ ਘਰ’ ਹਵੇਲੀ ਕਲਾਂ ਵਿਖੇ ਅੱਜ ਅਪ੍ਰੈਲ ਮਹੀਨੇ ਦੌਰਾਨ ਜਨਮੇਂ 7 ਇਸ ਘਰ ਵਿੱਚ ਰਹਿ ਰਹੇ ਪੱਕੇ ਵਸਨੀਕਾਂ ਅਤੇ ਟਰੱਸਟੀਆਂ ਦੇ ਸਾਂਝੇ ਤੌਰ ਜਨਮ ਦਿਨ ਮਨਾਏ ਗਏ।

ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਦੇ ਸਮੂਹ ਟਰੱਸਟੀਜ਼, ਇੱਥੇ ਰਹਿ ਰਹੇ ਪੱਕੇ ਵਸਨੀਕ ਅਤੇ ਇਸ ਘਰ ਵਿਖੇ ਹਰ ਰੋਜ਼ ਆਪਣੇ ਖਾਲੀ ਸਮੇਂ ਦੌਰਾਨ ਅਪਣਾ ਮਨਪ੍ਰਚਾਵਾ ਕਰਨ ਵਾਲੇ ਸਤਿਕਾਰਯੋਗ ਮੈਂਬਰ ਵੀ ਹਾਜ਼ਰ ਸਨ। ਜਨਮ ਦਿਨ ਵਾਲੇ 7 ਮੈਂਬਰਾ ਨੇ ਸਾਂਝੇ ਤੌਰ ਤੇ ਕੇਕ ਕਟਿਆ ਅਤੇ ਸਭ ਨੇ ਮਿਲਕੇ ਸਮੂਹਿਕ ਲੰਗਰ ਦਾ ਅੰਨਦ ਮਾਨਿਆ।

ਉਨ੍ਹਾਂ ਨੇ ਜਨਮ ਦਿਨ ਵਾਲੇ ਸਾਥੀਆ ਨੂੰ ਵਧਾਈ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਤੇ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਅਪ੍ਰੈਲ ਮਹੀਨੇ ਵਿੱਚ ਜਨਮ ਦਿਨ ਵਾਲਿਆ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਿਨ੍ਹੀ ਖੁਸ਼ੀ ਦੀ ਗੱਲ ਹੈ ਕਿ ਅੱਜ 13 ਅਪ੍ਰੈਲ ਨੂੰ ਖਾਲਸੇ ਦਾ ਜਨਮ ਹੋਇਆ ਹੈ ਅਤੇ ਅਪ੍ਰੈਲ ਮਹੀਨੇ ਵਿੱਚ ਇਸ ਘਰ ‘ਚ ਪੱਕੇ ਤੌਰ ਤੇ ਰਹਿ ਰਹੇ ਪੱਕੇ 3 ਵਸਨੀਕਾ ਤੇ ਪ੍ਰਬੰਧਕੀ ਕਮੇਟੀ ਦੇ 4 ਟਰੱਸਟੀਆ ਦਾ ਮਹੀਨਾ ਅਪ੍ਰੈਲ ਵਿੱਚ ਜਨਮ ਹੋਇਆ ਹੈ।

ਜਿਨ੍ਹਾਂ ਵਿੱਚ ਦੋ ਦਾ ਜਨਮ ਅੱਜ 13 ਅਪ੍ਰੈਲ ਨੂੰ ਹੋਇਆ ਹੈ। ਉਨ੍ਹਾ ਦੱਸਿਆ ਕਿ ਪੱਕੇ ਵਸਨੀਕ ਜਿੰਦਰ ਸਿੰਘ ਦਾ ਜਨਮ 4 ਅਪ੍ਰੈਲ ਨੂੰ, ਭੁਪਿੰਦਰ ਸਿੰਘ ਦਾ 8 ਅਪ੍ਰੈਲ ਨੂੰ ਤੇ ਜਸਵੰਤ ਸਿੰਘ ਦਾ ਜਨਮ ਦਿਨ ਅੱਜ 13 ਅਪ੍ਰੈਲ ਹੋਇਆ ਹੈ, ਇਸੇ ਤਰਾ ਸੰਸਥਾ ਦੇ ਟਰੱਸਟੀ ਜਗਦੇਵ ਸਿੰਘ ਦਾ 6 ਅਪ੍ਰੈਲ, ਵਿਨੋਦ ਜੈਨ ਦਾ 8 ਅਪ੍ਰੈਲ ਨੂੰ, ਟਰੱਸਟੀ ਤੇ ਪ੍ਰਧਾਨ ਰਾਜਿੰਦਰ ਸੈਣੀ ਦਾ ਜਨਮ ਵੀ ਅੱਜ 13 ਅਪ੍ਰੈਲ ਨੂੰ ਅਤੇ ਟਰੱਸਟੀ ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ ਦਾ ਜਨਮ 30 ਅਪ੍ਰੈਲ ਨੂੰ ਹੋਇਆ ਹੈ।

ਬਜ਼ੁਰਗਾ ਦੇ ‘ਆਪਣਾ ਘਰ ‘ਚ ਅਪ੍ਰੈਲ ਮਹੀਨੇ ਜਨਮੇਂ 7 ਪੱਕੇ ਵਸਨੀਕਾਂ ਅਤੇ ਟਰੱਸਟੀਆਂ ਦੇ ਸਾਂਝੇ ਤੌਰ ਤੇ ਜਨਮ ਦਿਨ ਮਨਾਏ

ਸਭ ਨੇ ਇਕ ਦੂਜੇ ਨਾਲ ਜਨਮ ਦਿਨ ਦੀ ਵਧਾਈ ਸਾਂਝੀ ਕੀਤੇ ਅਤੇ ਜਨਮ ਦਿਨ ਮਨਾਉਣ ਲਈ ਸ਼ਾਮਲ ਹੋਣ ਆਏ ਸਭ ਪਤਵੰਤੇ ਵਿਅਕਤੀਆ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਦੇ ਟਰੱਸਟੀਜ਼ ਬਲਬੀਰ ਸਿੰਘ, ਡਾ. ਅਜਮੇਰ ਸਿੰਘ, ਵਿਨੋਦ ਜੈਨ, ਬਹਾਦਰਜੀਤ ਸਿੰਘ, ਦਲਜੀਤ ਸਿੰਘ, ਸੰਦੀਪ ਸਿੰਘ ਤੋਂ ਇਲਾਵਾ ਮੈਨੇਜਰ ਕੇ. ਐਸ. ਭੋਗਲ, ਡਾ. ਜਸਵੰਤ ਕੌਰ, ਸੁਮੀਤਾ ਸੈਣੀ, ਸੰਤੋਸ਼ ਸੈਣੀ, ਦੀਪਕਾ ਸੈਣੀ, ਕਿਰਨ, ਤਰਸੇਮ ਸਿੰਘ, ਸਖਦੇਵ ਸ਼ਰਮਾ, ਵਰਿੰਦਰਪਾਲ ਸਿੰਘ, ਹਰਮੇਸ ਲਾਲ, ਤਾਰਾ ਸਿੰਘ, ਅਸ਼ਵਨੀ ਸਹਿਗਲ, ਸ਼ਾਮ ਲਾਲ ਗੋਇਲ, ਕੇ. ਐਲ. ਕਪੂਰ, ਕਸ਼ਮੀਰ ਸਿੰਘ, ਸ਼ਾਮ ਸਿੰਘ, ਕੁਸ਼ਲ ਕੁਮਾਰ ਆਦਿ ਵੀ ਹਾਜ਼ਰ ਸਨ। ਇਸ ਤੋਂ ਪਹਿਲਾ ਅੱਜ ਟਰੱਸਟ ਦੀ ਪ੍ਰਬੰਧਕੀ ਕਮੇਟੀ ਦੀ ਮਾਸਿਕ ਮੀਟਿੰਗ ਪ੍ਰਧਾਨ ਰਾਜਿੰਦਰ ਸੈਣੀ ਵੀ ਅਗਵਾਈ ਵਿੱਚ ਕੀਤੀ ਗਈ। ਜਿਸ ਦੌਰਾਨ ਦੇਸ਼ ਦੀ ੳੱੁਘੀ ਗਾਇਕਾ ਆਸ਼ਾ ਭੌਸਲੇ ਨੂੰ ਯਾਦ ਕੀਤਾ ਗਿਆ ਤੇ ਉਨ੍ਹਾਂ ਦੇ ਦਿਹਾਂਤ ਤੇ ਦੁਖ ਪ੍ਰਗਟ ਕੀਤਾ ਗਿਆ।