34 ਵਾਂ ਹਰਬੰਸ ਸਿੰਘ ਗਿੱਲ ਯਾਦਗਾਰੀ ਖੇਡ ਮੇਲਾ ਅਤੇ ਕਬੱਡੀਕੱਪ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ
ਬਹਾਦਰਜੀਤ ਸਿੰਘ/ਰੂਪਨਗਰ 2 ਜਨਵਰੀ 2023
ਪਿੰਡ ਝੱਲੀਆਂ ਕਲਾਂ ਵਿਖੇ ਹਰਬੰਸ ਸਿੰਘ ਗਿੱਲ ਮੈਮੋਰੀਅਲ ਯੂਥ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਇਆ ਗਿਆ 34 ਵਾਂ ਸਾਲਾਨ ਾਖੇਡ ਮੇਲਾ ਅਤੇ ਕਬੱਡੀ ਕੱਪ ਖਿਡਾਰੀਆਂ ਅਤੇ ਦਰਸ਼ਕਾਂ ਦੀ ਭਰਪੂਰ ਰੋਣਕ ਦੇ ਨਾਲ ਅਭੁੱਲਯਾਦਾਂ ਬਖੇਰਦਾ ਹੋਇਆ ਸੰਪੰਨ ਹੋਇਆ।ਖੇਡ ਮੇਲੇ ਵਿੱਚ ਫੁੱਟਬਾਲ, ਐਥਲੈਟਿਕਸ, ਵਾਲੀਵਾਲ ਸਮੈਸ਼ਿੰਗ, ਪਿੰਡ ਪੱਧਰ ਅਤੇ ਆਲ ਓਪਨ ਕਬੱਡੀ ਦੇ ਮੁਕਾਬਲਿਆਂ ਵਿੱਚ 678 ਖਿਡਾਰੀਆਂ ਨੇ ਸ਼ਮੂਲੀਅਤ ਕੀਤੀ।
ਇਸ ਤੋਂ ਇਲਾਵਾ ਬੈਲਗੱਡੀਆਂ ਦੀਰਵਾਇਤੀ ਦੌੜ ਵਿੱਚ 83 ਜੋੜੀਆਂ ਨੇ ਹਿੱਸਾ ਲਿਆ।ਆਖਰੀ ਦਿਨ ਕਬੱਡੀ ਕੱਪ ਲਈ ਇੱਕ ਪਿੰਡ ਓਪਨਕਬੱਡੀ ਵਿੱਚ 16 ਟੀਮਾਂ ਦੇ ਮੁਕਾਬਲੇ ਹੋਏ। ਫਾਈਨਲ ਮੁਕਾਬਲੇ ਵਿੱਚ ਧਨਾਸ ਦੀ ਟੀਮ ਪਹਿਲੇ ਅਤੇ ਮੌਲ ਬੈਦਵਾਣ ਦੀ ਟੀਮ ਦੂਜੇ ਸਥਾਨ ’ਤੇ ਰਹੀ।ਇਨ੍ਹਾਂ ਮੈਚਾਂ ਵਿੱਚ ਧਨਾਸ ਦੇ ਰਾਜਨ ਨੂੰ ਸਰਵੋਤਮ ਧਾਵੀ ਅਤੇ ਇਸੇ ਟੀਮ ਦੇ ਛੋਟਾ ਰਿੰਕੂ ਨੂੰ ਸਰਵੋਤਮ ਜਾਫੀ ਘੋਸ਼ਿਤ ਕੀਤਾ ਗਿਆ।ਕਬੱਡੀ ਆਲ ਓਪਨ ਵਿੱਚ ਖੁੱਡਾ ਅਲੀਸ਼ੇਰ ਦੀ ਟੀਮ ਨੇ ਪਹਿਲਾ ਅਤੇ ਸੈਂਪਲੀ ਸਾਹਿਬ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।ਇਸ ਵਿੱਚ ਇੰਦਰਜੀਤ ਬੰਨੀ ਅਤੇ ਰਿੰਕੂ ਨੂੰ ਸਾਂਝੇ ਤੌਰ ’ਤੇ ਸਰਵੋਤਮ ਧਾਵੀ ਅਤੇ ਅਮਰਿੰਦਰ ਕਿਸ਼ਨਪੁਰਾ ਨੂੰ ਸਰਵੋਤਮ ਜਾਫੀ ਦਾ ਖਿਤਾਬ ਹਾਸਲ ਹੋਇਆ।
ਜੇਤੂ ਟੀਮਾਂ ਅਤੇ ਸਰਵੋਤਮ ਖਿਡਾਰੀਆਂ ਨੂੰ ਟਰਾਫੀਆਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਕਬੱਡੀ 52 ਕਿਲੋ ਦੀਆਂ 14 ਟੀਮਾਂ ਵਿੱਚੋਂ ਅਵਤਾਰ ਕਲੱਬ ਝੱਲੀਆਂ ਕਲਾਂ ਨੇ ਪਹਿਲਾ ਅਤੇ ਕਾਈਨੌਰ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ 70 ਕਿਲੋ ਵਿੱਚ ਦੀਆਂ 16 ਟੀਮਾਂ ਵਿੱਚੋਂ ਰਾਏਪੁਰ ਖੇੜੀ (ਹਰਿਆਣਾ) ਦੀ ਟੀਮ ਨੇ ਪਹਿਲਾ ਅਤੇ ਨੱਤ ਬੁਰਜ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।ਇਨ੍ਹਾਂ ਮੁਕਾਬਲਿਆਂ ਵਿੱਚ ਅਮਨ ਖੇੜੀ ਬੈਸਟ ਰੇਡਰ ਅਤੇ ਸਾਹਿਲ ਹਰਿਆਣਾ ਬੈਸਟ ਜਾਫੀ ਘੋਸ਼ਿਤ ਕੀਤੇ ਗਏ।ਵਾਲੀਵਾਲ ਸਮੈਸ਼ਿੰਗ ਵਿੱਚ ਮੰਦਵਾੜਾ ਦੀ ਟੀਮ ਪਹਿਲੇ ਅਤੇ ਝੱਲੀਆਂ ਕਲਾਂ ਦੀ ਟੀਮ ਦੂਜੇ ਸਥਾਨ ’ਤੇ ਰਹੀ।
ਸਮਾਪਤੀ ਸਮਾਰੋਹ ਮੌਕੇ ਡਾ. ਚਰਨਜੀਤਸਿੰਘ ਹਲਕਾ ਵਿਧਾਇਕ ਚਮਕੌਰ ਸਾਹਿਬ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।ਉਨ੍ਹਾਂ ਨੇ ਝੱਲੀਆਂ ਕਲਾਂ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਮੈਰਿਟ ਲਿਸਟ ਵਿੱਚ ਆਉਣ ਵਾਲੇ ਤੇ ਕੌਮੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਗੋਲਡ ਅਤੇਸਿਲਵਰ ਮੈਡਲ ਹਾਸਲ ਕਰਨ ਵਾਲੇ ਵਿਿਦਆਰਥੀਆਂ ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਕਲੱਬ ਵੱਲੋਂ ਤੇਜਪਾਲਸਿੰਘ ਚੀਫ ਇੰਜਨੀਅਰ ਪੰਚਾਇਤੀ ਰਾਜ ਵਿਭਾਗ ਪੰਜਾਬ, ਬਾਰਾ ਸਿੰਘ ਕੈਨੇਡਾ, ਹਰਜਿੰਦਰ ਸਿੰਘ ਡੀ ਐੱਫ ਓ ਰੋਪੜ, ਪ੍ਰਿੰਸੀਪਲ ਰਾਜਿੰਦਰਸਿੰਘ, ਲੈਕਚਰਾਰ ਅਵਤਾਰ ਸਿੰਘ ਧਨੋਆ, ਨਰਿੰਦਰ ਸਿੰਘ ਬੰਗਾ ਅਤੇ ਗਗਨਦੀਪ ਸਿੰਘ ਡੀਪੀਈ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਦਿੱਤਾ ਗਿਆ।ਖੇਡ ਮੇਲੇ ਵਿੱਚ ਹਰਬੰਸ ਸਿੰਘ ਕੰਧੋਲਾ, ਮਨਸਾ ਸਿੰਘ ਖੰਗੂੜਾ ਜ਼ਿਲ੍ਹਾ ਖੇਡ ਅਫਸਰ ਫਤਿਹਗੜ੍ਹ ਸਾਹਿਬ,ਮਨਦੀਪ ਸਿੰਘ ਮੱਲੀ ਐਕਸੀਅਨ,ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਦਵਿੰਦਰ ਸਿੰਘ ਬਾਜਵਾ ਹਰਜਿੰਦਰ ਸਿੰਘ ਬਿੱਟੂ ਬਾਜਵਾ,ਬਾਬਾ ਸੁਰਜਨ ਸਿੰਘ ਪਿਹੋਵੇ ਵਾਲੇ, ਸੁਰਜੀਤ ਸਿੰਘ ਗਿੱਲ ਸਾਬਕਾ ਜ਼ਿਲ੍ਹਾ ਜੰਗਲਾਤ ਅਫਸਰ, ਪ੍ਰਿੰਸੀਪਲ ਨਰਿੰਦਰ ਸਿੰਘ ਗਿੱਲ, ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਅਤੇ ਇਲਾਕੇ ਦੇ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਪਤਵੰਤਿਆਂ ਨੇ ਵੀ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਹੋਸਲਾ ਅਫਜ਼ਾਈ ਲਈ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।ਇਸ ਖੇਡ ਮੇਲੇ ਦਾ ਸਫਲਤਾ ਪੂਰਬਕ ਆਯੋਜਨ ਕਰਨ ਲਈ ਹਰਿੰਦਰ ਸਿੰਘ ਗਿੱਲ, ਪ੍ਰਿਤਪਾਲ ਸਿੰਘ ਗੋਗਾ, ਮਾਸਟਰ ਦਵਿੰਦਰ ਸਿੰਘ, ਲੈਕਚਰਾਰ ਮੇਜਰ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ ਗਿੱਲ, ਹਰਦੀਪ ਸਿੰਘ ਗਿੱਲ, ਬਲਵੰਤਸਿੰਘ ਅਤੇ ਜਗਦੀਪ ਸਿੰਘ ਜੱਗੀ ਦਾ ਵਿਸ਼ੇਸ਼ ਯੋਗਦਾਨ ਰਿਹਾ।