7 ਸਾਲਾ ਲੜਕੀ ਸਮੇਤ ਪਟਿਆਲਾ ਜਿਲੇ ਵਿਚ ਦੋ ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ

186

7 ਸਾਲਾ ਲੜਕੀ ਸਮੇਤ ਪਟਿਆਲਾ ਜਿਲੇ ਵਿਚ ਦੋ ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ 3 ਜੂਨ  (          )

ਜਿਲੇ ਵਿਚ ਦੋ ਹੋਰ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ ਭੇਜੇ ਸੈਂਪਲਾ ਵਿਚੋ ਦੇਰ ਰਾਤ 12 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟ ਵਿਚ 10 ਸੈਂਪਲ ਨੈਗੇਟਿਵ ਅਤੇ 2 ਕੋਵਿਡ ਪੋਜਟਿਵ ਪਾਏ ਗਏ ਹਨ।ਬਾਕੀ ਸੈਂਪਲਾ ਦੀ ਰਿਪੋਰਟ ਦੇਰ ਰਾਤ ਪ੍ਰਾਪਤ ਹੋਣ ਦੀ ਸੰਭਾਵਨਾ ਹੈ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਪਿੰਡ ਅਰਨੋ ਤਹਿਸੀਲ ਪਾਤੜਾਂ ਦੀ ਰਹਿਣ ਵਾਲੀ 7 ਸਾਲਾ ਲੜਕੀ ਜੋ ਕਿ 28 ਮਈ ਨੂੰ  ਮੁਬੰਈ ਤੋਂ ਪਰਿਵਾਰ ਸਮੇਤ ਵਾਪਸ ਪਿੰਡ ਵਾਪਿਸ ਆਈ ਸੀ ਦਾ ਬਾਹਰੀ ਰਾਜ ਤੋਂ ਆਉਣ ਕਾਰਣ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ, ਜੋਕਿ ਕੋਵਿਡ ਪੋਜਟਿਵ ਪਾਈ ਗਈ ਹੈ। ਦੁਸਰਾ ਪੋਜਟਿਵ ਵਿਅਕਤੀ ਪਿੰਡ ਬਾਹਮਣਾ ਪੱਤੀ, ਸਮਾਣਾ ਦਾ ਰਹਿਣ ਵਾਲਾ 35 ਸਾਲਾ ਵਿਅਕਤੀ ਹੈ, ਜੋ ਕਿ ਰਾਈਸ ਸ਼ੈਲਰ ਵਿਚ ਟੱਰਕ ਡਰਾਈਵਰ ਹੈ ਅਤੇ ਉਹ ਓਟ ਕਲੀਨਿਕ ਆਪਣੀ ਦਵਾਈ ਲੈਣ ਆਇਆ ਸੀ ਅਤੇ ਗਾਈਡ ਲਾਈਨਜ ਅਨੁਸਾਰ ਉਸ ਦਾ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ ਜੋ ਕਿ ਕੋਵਿਡ ਪੋਜਟਿਵ ਆਇਆ ਹੈ।ਉਹਨਾਂ ਦਸਿਆਂ ਕਿ ਪੋਜਟਿਵ ਆਏ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਇਸ ਤਰਾਂ ਜਿਲੇ ਵਿਚ ਕੁੱਲ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 129 ਹੋ ਗਈ ਹੈ।ਉਹਨਾਂ ਦੱਸਿਆਂ ਕਿ ਅੱਜ ਬਾਹਮਣਾ ਪੱਤੀ ਦੇ ਪੋਜਟਿਵ ਆਏ ਕੇਸ ਦੇ ਨਂੇੜੇ ਦੇ ਸੰਪਰਕ ਵਿਚ ਆਏ ਚਾਰ ਵਿਅਕਤੀਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਅਤੇ ਬਾਕੀ ਦੇ ਸੰਪਰਕਾ ਦੀ ਭਾਲ ਅਜੇ ਜਾਰੀ ਹੈ ।

7 ਸਾਲਾ ਲੜਕੀ ਸਮੇਤ ਪਟਿਆਲਾ ਜਿਲੇ ਵਿਚ ਦੋ ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਉਮਰ ਦੇ ਹਿਸਾਬ ਨਾਲ ਪੋਜਟਿਵ ਕੇਸਾਂ ਨੂੰ ਦਰਸਾਉਂਦਾ ਗਰਾਫ ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਵੀ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 339 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ  ਆਦਿ  ਦੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਜਿਲੇ ਵਿਚ ਹੁਣ ਤੱਕ ਪੋਜਟਿਵ ਆਏ 129 ਕੇਸਾਂ ਦੇ ਉਮਰ ਵਾਈਜ ਮੁਲੰਾਕਣ ਕਰਨ ਤੇਂ ਪਤਾ ਲਗਦਾ ਹੈ ਕਿ ਜਿਲੇ ਵਿਚ 0 ਤੋਂ 15 ਸਾਲ ਤੱਕ ਦੇ 14 ਬੱਚੇ, 16 ਤੋਂ 30 ਸਾਲ ਤੱਕ ਦੇ 33 ਯੁਵਕ , 31 ਤੋਂ 45 ਸਾਲ ਤੱਕ ਦੇ 34 ਵਿਅਕਤੀ , 45 ਤੋਂ 60 ਸਾਲ ਤੱਕ ਦੇ 32 ਵਿਅਕਤੀ ਅਤੇ 60 ਸਾਲ ਤੋਂ ਜਿਆਦਾ ਉਮਰ ਦੇ 16 ਬਜੁਰਗ ਕੋਵਿਡ ਤੋਂ ਪ੍ਰਭਾਵਤ ਹੋਏ ਹਨ।ਉਹਨਾਂ ਦਸਿਆਂ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਸਟਾਫ ਵੱਲੋ ਇਹਨਾਂ ਮਰੀਜਾ ਦੀ ਚੰਗੀ ਦੇਖਭਾਲ ਅਤੇ ਇਲਾਜ ਸੇਵਾਵਾਂ ਕਾਰਣ 109 ਮਰੀਜ ਕਰੋਨਾ ਤੋਂ ਠੀਕ ਹੋਕੇ ਆਪਣੇ ਘਰਾਂ ਨੂੰ ਚੱਲੇ ਗਏ ਹਨ ਅਤੇ ਬਾਕੀ ਇਲਾਜ ਅਧੀਨ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 6296 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 129 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 5507 ਨੈਗਟਿਵ ਅਤੇ 660 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 109 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 18 ਹੈ ।