ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 55ਵੇਂ ਸਥਾਪਨਾ ਦਿਵਸ’ ਤੇ ਵਿਸ਼ੇਸ਼; ਗੁਰੂ ਨਾਨਕ ਦੇਵ ਯੂਨੀਵਰਸਿਟੀ ਉਚੇਰੀ ਸਿਿਖਆ ਦੇ ਖੇਤਰ ‘ਚ ਦੇਸ਼ ਨੂੰ ਅਗਵਾਈ ਦੇਣ ਦੇ ਸਮਰੱਥ-ਪ੍ਰਵੀਨ ਪੁਰੀ
ਪ੍ਰਵੀਨ ਪੁਰੀ /ਅੰਮ੍ਰਿਤਸਰ/ 24 ਨਵੰਬਰ, 2024
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਚੇਰੀ ਸਿਿਖਆ ਦੇ ਖੇਤਰ ‘ਚ ਪਾਈਆ ਨਵੀਆਂ ਪੈੜਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ‘ਤੇ ਉਸ ਸਮੇਂ ਦੇ ਬੁੱਧੀਜੀਵੀਆਂ ਵੱਲੋਂ ਬੜੀ ਸੋਚ-ਵਿਚਾਰ ਉਪਰੰਤ ਇਹ ਫੈਸਲਾ ਕੀਤਾ ਗਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ-ਪ੍ਰਸਾਰ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਉਚੇਰੀ ਸਿੱਖਿਆ ਫੈਲਾਅ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਯੂਨੀਵਰਸਿਟੀ ਸਥਾਪਤ ਕੀਤੀ ਜਾਵੇ। 24 ਨਵੰਬਰ 1969 ਦੇ ਸੁਭਾਗੇ ਦਿਨ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ। ਜਿਸ ਦੀ ਖੁਸ਼ਬੂ ਅੱਜ ਵਿਸ਼ਵ ਦੇ ਕੋਨੇ-ਕੋਨੇ ਵਿਿਦਆਰਥੀਆਂ ਦੇ ਰੂਪ ਵਿਚ ਮਹਿਸੂਸ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਦਾ 55ਵਾਂ ਸਥਾਪਨਾ ਦਿਵਸ 24 ਨਵੰਬਰ ਦਿਨ ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਮਨਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਪੁਰਾਤਨ ਰਿਵਾਇਤਾਂ ਸ੍ਰੀ ਅਖੰਡ ਪਾਠ ਸਾਹਿਬ, ਕੀਰਤਨ ਦਰਬਾਰ, ਲੰਗਰ ਤੋਂ ਇਲਾਵਾ ਅਕਾਦਮਿਕ ਭਾਸ਼ਣ ਅਤੇ ਲੋਕ ਕਲਾ ਪ੍ਰਦਰਸ਼ਨੀਆਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵਿਦਵਾਨ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਤੋਂ ਪਹਿਲਾਂ 22 ਨਵੰਬਰ ਨੂੰ ਗੁਰੂ ਨਾਨਕ ਜੋਤਿ ਦੇ ਸੰਦਰਭ ਵਿਚ : ਸਿੱਖ ਧਰਮ ਦੀ ਉਤਪਤੀ ਤੇ ਵਿਕਾਸ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਵੀ ਸ੍ਰੀ ਗੁਰੂ ਗੰ੍ਰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਚ ਕਰਵਾਇਆ ਜਾਵੇਗਾ।
ਸਥਾਪਨਾ ਦਿਵਸ ਮਨਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ ਵੱਖ ਖੇਤਰਾਂ ਵਿਚ ਹਾਸਲ ਕੀਤੀਆਂ ਉਪਲਬਧੀਆਂ ਨੂੰ ਯਾਦ ਕਰਨਾ ਸਾਡੇ ਲੇਖ ਦਾ ਮੱੁਖ ਮਕਸਦ ਹੈ। ਯੂਨੀਵਰਸਿਟੀ ਨੇ ਆਪਣੀ ਮਿਹਨਤ, ਲਗਨ ਤੇ ਉਚ ਪਾਏ ਦੀ ਖੋਜ ਤੇ ਸਿਿਖਆ ਨਾਲ ਕਈ ਨਾਮਣੇ ਖੱਟੇ ਹਨ। ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ 2024″ ਵਿਸ਼ਵ ਦੀਆਂ ਚੋਟੀ ਦੀਆਂ 23 ਫੀਸਦੀ ਯੂਨੀਵਰਸਿਟੀਆਂ ‘ਚ,ਪੰਜਾਬ ਦੀਆਂ ਚੋਟੀ ਦੀਆਂ ਚਾਰ ਸੰਸਥਾਵਾਂ ਅਤੇ ਉੱਤਰੀ ਭਾਰਤ ਦੀਆਂ ਚੋਟੀ ਦੀਆਂ 10 ਸੰਸਥਾਵਾਂ ‘ਚ ਆਪਣਾ ਸਥਾਨ ਬਣਾ ਚੁੱਕੀ ਹੈ।ਦੇਸ਼ ਦੀ ਇੱਕ ਮਿਆਰੀ ਵਿਿਦਅਕ ਸੰਸਥਾ ਵੱਜੋਂ ਪਛਾਣ ਬਣਾ ਕਿ ਸਿੱਖਿਆ, ਖੋਜ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਕਰਕੇ ਹੀ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ ਬੰਗਲੌਰ ਵੱਲੋਂ 3.85 /4.00 ਅੰਕ ਦੇ ਕਿ ਨਿਵਾਜ਼ਿਆਂ ਗਿਆ। ਇਹ ਸਨਮਾਨ ਦੇਸ਼ ਦੀ ਕਿਸੇ ਵੀ ਹੋਰ ਯੂਨੀਵਰਸਿਟੀ ਨੂੰ ਪ੍ਰਾਪਤ ਨਹੀਂ ਹੈ। ਇਸ ਕੋਲ ਵਿਿਗਆਨ, ਕਲਾ, ਪ੍ਰਬੰਧਨ, ਸੂਚਨਾ ਤਕਨਾਲੋਜੀ, ਮੀਡੀਆ, ਉਦਯੋਗਿਕ ਤਕਨਾਲੋਜੀ, ਵਾਤਾਵਰਣ, ਯੋਜਨਾਬੰਦੀ ਅਤੇ ਆਰਕੀਟੈਕਚਰ ਆਦਿ ਵਿਿਸ਼ਆਂ ‘ਚ ਦੇਸ਼ ਦੀ ਉੱਚਕੋਟੀ ਯੂਨੀਵਰਸਿਟੀ ਹੋਣ ਦੀ ਮਾਨਤਾ ।
ਯੂਨੀਵਰਸਿਟੀ ਨੇ ਆਪਣੇ 54 ਸਾਲਾਂ ਦੇ ਸਫ਼ਰ ਵਿਚ ਦੇਸ਼ ਦੀ ਵਕਾਰੀ “ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ” 25 ਵਾਰ ਜਿੱਤ ਕੇ ਸਾਬਿਤ ਕੀਤਾ ਹੈ ਕਿ ਉਹ ਖੇਡਾਂ ਵਿਚ ਵੀ ਦੇਸ਼ ਸਰਵਉੱਚ ਸਥਾਨ ਰੱਖਣ ਵਾਲੀ ਹੈ।ਜਿਸ ਨੇ ਹਾਲ ਵਿਚ ਹੀ ਰਾਸ਼ਟਰੀ ਅਤੇ ਅੰਤਰਰਾਸ਼ਰੀ ਖੇਡ ਮੇਲਿਆਂ ਵਿਚ ਆਪਣੀ ਚੰਗੀ ਸ਼ਮੂਲੀਅਤ ਦਰਜ ਕਰਵਾਈ ਹੈ।ਦੇਸ਼-ਵਿਦੇਸ਼ ਦੀਆਂ ਜਿੰਨੀਆਂ ਵੀ ਮਾਨਤਾ ਪ੍ਰਾਪਤ ਸਰਵੇ ਏਜੰਸੀਆਂ ਹਨ ਉਨ੍ਹਾਂ ਨੇ ਕਿਸੇ ਨਾ ਕਿਸੇ ਵਰਗ ਵਿਚ ਯੂਨੀਵਰਸਿਟੀ ਨੂੰ ਉੱਚਾ ਦਰਜਾ ਦੇ ਕਿ ਹੀ ਸਨਮਾਨਿਤ ਕੀਤਾ ਹੈ।ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਕੁਲੀਨ “ਸ਼੍ਰੇਣੀ-1” ਅਤੇ “ਉੱਤਮਤਾ ਲਈ ਸੰਭਾਵੀ ਯੂਨੀਵਰਸਿਟੀ”,ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ ਦੇ ਮਾਨਤਾ ਫਰੇਮਵਰਕ ਨੇ “ਏ++” ਦਾ ਉੱਚਾ ਦਰਜਾ ਦੇ ਕਿ ਪੰਜਾਬ ਦੀ ਇਕਲੌਤੀ ਖੁਦਮੁਖਤਿਆਰ ਯੂਨੀਵਰਸਿਟੀ ਬਣਾ ਦਿੱਤਾ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਭਾਰਤ ਸਰਕਾਰ ਨੇ ਦੇਸ਼ ਦੀਆਂ ਚੋਟੀ ਦੀਆਂ “ਉੱਚ ਪ੍ਰਦਰਸ਼ਨ ਕਰਨ ਵਾਲੀਆਂ ਸਟੇਟ ਪਬਲਿਕ ਯੂਨੀਵਰਸਿਟੀਆਂ” ‘ਚ ਰੱਖਿਆ। ਨਿਰਫ਼ ਰੈਂਕਿੰਗ ‘ਚ 48ਵਾਂ ਸਥਾਨ ਹਾਸਲ ਕਰਕੇ ਦੇਸ਼ ਦੀਆਂ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਸਮੂਹ ਦਾ ਹਿੱਸਾ ਹੈ। “ਦ ਵੀਕ-ਹੰਸਾ ਰਿਸਰਚ ਸਰਵੋਤਮ ਯੂਨੀਵਰਸਿਟੀ” ਦੇ ਸਰਵੇਖਣ ਵਿਚ ਉੱਤਰੀ ਜ਼ੋਨ ਦੀਆਂ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਵਿੱਚ 7ਵਾਂ ਅਤੇ ਆਲ ਇੰਡੀਆ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ‘ਚ 14ਵਾਂ ਸਥਾਨ ਹੈ। “ਇੰਡੀਆ ਟੂਡੇ ਰੈਂਕਿੰਗ” ‘ਚ ਭਾਰਤ ਦੀਆਂ ਰਾਜ ਯੂਨੀਵਰਸਿਟੀਆਂ ‘ਚ 11ਵਾਂ ਦਰਜਾ ਹੈ। ” “ਐਚ-ਇੰਡੈਕਸ 154” ਹੈ। ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰੂ ਨਾਨਕ ਅਧਿਐਨ ਵਿਭਾਗ ਅਤੇ ਪੰਜਾਬੀ ਅਧਿਐਨ ਵਿਭਾਗ ਵਿਚ ਪੜ੍ਹਨ ਵਾਲੇ ਵਿਿਦਆਰਥੀਆਂ ਨੂੰ ਮੁਫ਼ਤ ਪੜ੍ਹਨ ਦੀ ਸਹੂਲਤ ਦਿੱਤੀ ਹੋਈ ਹੈ।
ਯੂਨੀਵਰਸਿਟੀ ਕੈਂਪਸ ਹਰੇ ਭਰੇ ਲੈਂਡਸਕੇਪ, ਆਧੁਨਿਕ ਆਰਕੀਟੈਕਚਰ ਅਤੇ ਟਿਕਾਊ ਵਾਤਾਵਰਣ ਦੀ ਸਕਾਰ ਤਸਵੀਰ ਹੈ। ਯੂਨੀਵਰਸਿਟੀ ਦੇ ਕੈਂਪਸ ਵਿਚ 45 ਅਧਿਆਪਨ ਵਿਭਾਗ,ਦੋ ਹੋਰ ਖੇਤਰੀ ਕੈਂਪਸ ਅਤੇ 170 ਮਾਨਤਾ ਪ੍ਰਾਪਤ ਯੂਨੀਵਰਸਿਟੀ ਅਤੇ ਕਾਂਸਟੀਚੂਐਂਟ ਕਾਲਜ ਹਨ। ਨਵੀਂ ਸਿੱਖਿਆ ਨੀਤੀ-2020 ਲਾਗੂ ਹੈ। ਦਾਖਲਾ, ਕਾਉਂਸਲੰਿਗ, ਪੁਨਰ-ਮੁਲਾਂਕਣ, ਪ੍ਰੀਖਿਆਵਾਂ ਦੇ ਨਤੀਜੇ ਅਤੇ ਰਜਿਸਟ੍ਰੇਸ਼ਨ ਦੀ ਸਹੂਲਤ ਆਨਲਾਈਨ ਹੈ। ਐੱਮ.ਐਚ.ਆਰ.ਡੀ, ਡੀ.ਐੱਸ.ਟੀ, ਸੀ.ਐੱਸ.ਆਈ. ਆਰ,ਬੀ.ਏ.ਆਰ.ਸੀ. ਆਦਿ ਸੰਸਥਾਵਾਂ ਨੇ ਵਕਾਰੀ ਪ੍ਰੋਜੈਕਟ ਫੈਕਲਟੀ ਮੈਂਬਰਾਂ ਨੂੰ ਦਿੱਤੇ ਹਨ। ਭਾਬਾ ਪਰਮਾਣੂ ਖੋਜ ਕੇਂਦਰ ਵੱਲੋਂ ਸਥਾਪਿਤ ਚਾਰ ਨੋਡਲ ਕੈਲੀਬ੍ਰੇਸ਼ਨ ਕੇਂਦਰਾਂ ਵਿੱਚੋਂ ਇੱਕ ਯੂਨੀਵਰਸਿਟੀ ਕੈਂਪਸ ‘ਚ ਹੈ। ਸੈਂਟਰ ਆਫ਼ ਐਮਰਜਿੰਗ ਲਾਈਫ ਸਾਇੰਸਿਜ਼, ਬੋਟੈਨੀਕਲ ਗਾਰਡਨ, ਸਪੋਰਟਸ ਮੈਡੀਸਨ ਅਤੇ ਫਿਜ਼ੀਓਥੈਰੇਪੀ ਵਿਭਾਗ ਯੂਨੀਵਰਸਿਟੀ ਦਾ ਉਚੇਰੀ ਸਿਿਖਆ ਵਿਚ ਕੱਦ ਉੱਚਾ ਕਰਦੇ ਹਨ। ਵਿਿਗਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਉੱਤਰੀ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਯੂਨੀਵਰਸਿਟੀ ਹੈ ਜਿਸ ਨੇ ਵੱਖ-ਵੱਖ ਸਕੀਮਾਂ ਤਹਿਤ 70 ਕਰੋੜ ਰੁਪਏ ਦੇ ਯੰਤਰ ਖਰੀਦੇ ਹਨਅਤੇ ਟੀ.ਸੀ.ਐਸ. ਦੀ ਮਦਦ ਨਾਲ ਆਧੁਨਿਕ ਕੰਪਿਊਟਰ ਲੈਬ ਸਥਾਪਿਤ ਕੀਤਾ ।
28ਵੇਂ ਉੱਤਰੀ ਖੇਤਰ ਅੰਤਰ-ਯੂਨੀਵਰਸਿਟੀ ਜ਼ੋਨਲ ਯੁਵਕ ਮੇਲੇ, “ਜੀ-20” ਦੀ ਮੇਜ਼ਬਾਨੀ ਅਤੇ ਹੋਰ ਅਹਿਮ ਪ੍ਰੋਗਰਾਮਾਂ ਤੋਂ ਇਲਾਵਾ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਦੀ ਬਦੌਲਤ ਇੰਡੀਅਨ ਅਕੈਡਮੀ ਆਫ ਨਿਊਰੋਸਾਇੰਸਜ਼ ਦੀ ਚਾਰ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ, ਐਸੋਸੀਏਸ਼ਨ ਆਫ ਪਲਾਸਟਿਕ ਸਰਜਨਸ ਆਫ ਇੰਡੀਆ ਦੀ 56ਵੀਂ ,ਇੰਡੀਅਨ ਆਰਥੋਪੈਡਿਕ ਐਸੋਸੀਏਸ਼ਨ ਦੀ 67ਵੀਂ, ਇੰਡੀਅਨ ਰੇਡੀਓਲਾਜੀਕਲ ਐਂਡ ਇਮੇਜਿੰਗ ਐਸੋਸੀਏਸ਼ਨ ਦੀ 75ਵੀਂ, ਇੰਡੀਅਨ ਸੋਸਾਇਟੀ ਆਫ਼ ਪੀਰੀਓਡੋਂਟੋਲੋਜੀ ਦੀ 47 ਵੀਂ ਨੈਸ਼ਨਲ ਕਾਨਫਰੰਸ ਵਰਗੇ ਵੱਡੇ ਸਮਾਗਮਾਂ ਦਾ ਆਯੋਜਨ ਵੀ ਇਸ ਯੂਨੀਵਰਸਿਟੀ ਦੇ ਕੈਂਪਸ ਵਿਚ ਹੋ ਚੁੱਕਾ ਹੈ।
ਯੂਨੀਵਰਸਿਟੀ ਦੀਆਂ ਖੇਡ ਪ੍ਰਾਪਤੀਆਂ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਐਥਲੈਟਿਕਸ, ਤਲਵਾਰਬਾਜ਼ੀ, ਸਾਇਕਲੰਿਗ ਅਤੇ ਤੈਰਾਕੀ ਦੇ ਚਾਰ ਸੈਂਟਰ ਆਫ ਐਕਸੀਲੈਂਸ ਅਤੇ ਖੇਲੋ ਇੰਡੀਆ ਤਹਿਤ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦੀਆਂ ਦੋ ਅਕਾਦਮੀਆਂ ਦਿੱਤੀਆਂ। ਹੈਂਡਬਾਲ ਅਤੇ ਹਾਕੀ ਨੂੰ ਪ੍ਰਫੁਲਤ ਕਰਨ ਲਈ ਖੇਲੋਂ ਇੰਡੀਆ ਦੇ ਦੋ ਨਵੇਂ ਸੈਂਟਰ ਵੀ ਮਿਲੇ ਹਨ।ਇਸ ਤੋਂ ਇਲਾਵਾ ਹਾਕੀ ਲਈ ਐਸਟ੍ਰੋ-ਟਰਫ, ਅੰਤਰਰਾਸ਼ਟਰੀ ਪੱਧਰ ਦਾ ਸਵਿਿਮੰਗ ਪੂਲ, ਵੇਲੋਡਰੋਮ, ਜਿਮਨੇਜ਼ੀਅਮ ਹਾਲ, ਸ਼ੂਟਿੰਗ ਰੇਂਜ ਅਤੇ ਹੋਰ ਬਹੁਤ ਸਾਰੀਆਂ ਅਤਿ-ਆਧੁਨਿਕ ਖੇਡ ਸਹੂਲਤਾਂ ਹਨ। 37ਵੇਂ ਅੰਤਰ-ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ 2023-24 ਅਤੇ ਅੰਤਰ-ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਵਿੱਚ ਸੰਗੀਤ ਟਰਾਫੀ ਨੂੰ ਆਪਣੇ ਨਾਂ ਕੀਤਾ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ “ਸਵੱਛ ਕੈਂਪਸ ਰੈਂਕਿੰਗ” ਵਿਚ ਵੱਡੇ ਕੈਂਪਸ ਵਾਲੀਆਂ ਮਲਟੀ-ਸਪੈਸ਼ਲਿਟੀ ਪਬਲਿਕ ਯੂਨੀਵਰਸਿਟੀਆਂ ਵਿਚ ਪਹਿਲਾ ਅਤੇ ਸਮੂਹ ਸਰਕਾਰੀ ਯੂਨੀਵਰਸਿਟੀਆਂ ਦੇ ਵੱਡੇ ਅਤੇ ਛੋਟੇ ਕੈਂਪਸਾਂ ‘ਚ ਦੇਸ਼ ਵਿੱਚੋ ਦੂਜਾ ਸਥਾਨ ਦਿੱਤਾ ਗਿਆ। ਜ਼ੀਰੋ-ਡਿਸਚਾਰਜ ਅਤੇ ਪ੍ਰਦੂਸ਼ਣ ਮੁਕਤ ਕੈਂਪਸ ‘ਚ ਸੀਵਰੇਜ਼ ਦੇ ਪਾਣੀ ਅਤੇ ਕੂੜੇ ਦੀ ਮੁੜ ਵਰਤੋਂ ਹੁੰਦੀ ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਪਹਿਲੀਆਂ ਯੂਨੀਵਰਸਿਟੀਆਂ ‘ਚ ਹੈ ਜੋ ਕਿ ਸਪੈਸ਼ਲ ਐਜੂਕੇਸ਼ਨ (ਬਹੁ-ਅਯੋਗਤਾ) ਵਾਲੇ ਕੋਰਸ ਅਤੇ ਹੋਰ ਕਈ ਵਿਿਸ਼ਆਂ ਓ. ਡੀ ਐੱਲ ਰਾਹੀਂ ਆਨਲਾਈਨ ਕੋਰਸ ਕਰਵਾ ਰਹੀ ਹੈ। ਕੈਂਪਸ ‘ਚ ਫ੍ਰੀ ਹੌਟਸਪੌਟ ਦੇ ਨਾਲ ਦਫਤਰੀ ਕੰਮ-ਕਾਜ਼ ਦੀ ਰਫਤਾਰ ਵਧਾਉਣ ਲਈ ਈ-ਆਫਿਸ ਹੈ।ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਕਲੱਬ ਬਣੇ। ਦੇਸ਼-ਵਿਦੇਸ਼ ਦੀਆਂ 92 ਕੰਪਨੀਆਂ ਰਾਹੀਂ ਪਲੇਸਮੈਂਟ ਦਿੱਤੀ ਜਾ ਰਹੀ। ।ਯੂਨੀਵਰਸਿਟੀ ਦੇ ਵਿਿਦਆਰਥੀ ਸਿਰਫ ਰਾਸ਼ਟਰੀ ਅਤੇ ਅੰਤਰਾਸ਼ਟੀ ਪੱਧਰ ਦੇ ਸਰਕਾਰੀ ਅਤੇ ਪ੍ਰਾਈਵੇਟ ਆਦਰਿਆਂ ਦੇ ਵਿਚ ਉੱਚੇ ਅਹੁਦਿਆਂ ‘ਤੇ ਹੀ ਨਹੀਂ ਪਹੁੰਚ ਰਹੇ ਸਗੋਂ ਉਹ ਗਿਆਨਵਾਨ ਅਤੇ ਸਿਹਤਮੰਦ ਸਭਿਅਕ ਸਮਾਜ ਸਿਰਜਣ ਵਿਚ ਵੀ ਅਹਿਮ ਮਹੱਤਵਪੂਰਨ ਭੂਮਿਕਾ ਰਹੇ ਹਨ।
ਇਸ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 55ਵਾਂ ਸਥਾਪਨਾ ਦਿਵਸ ਮਨਾਉਂਦਿਆਂ ਸਾਨੂੰ ਮਾਣ ਅਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਪ੍ਰਵੀਨ ਪੁਰੀ, ਡਾਇਰੈਕਟਰ ਲੋਕ ਸੰਪਰਕ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।