ਰੂਪਨਗਰ ਸ਼ਹਿਰ ਲਈ ਭਾਵੁਕ ਪਲ, ਮੁੜ ਸੁਰਜੀਤ ਹੋਇਆ ਬੋਟ ਕਲੱਬ: ਵਿਧਾਇਕ ਚੱਢਾ

152

ਰੂਪਨਗਰ ਸ਼ਹਿਰ ਲਈ ਭਾਵੁਕ ਪਲ, ਮੁੜ ਸੁਰਜੀਤ ਹੋਇਆ ਬੋਟ ਕਲੱਬ: ਵਿਧਾਇਕ ਚੱਢਾ

ਬਹਾਦਰਜੀਤ  ਸਿੰਘ /ਰੂਪਨਗਰ, 15 ਅਪ੍ਰੈਲ:,2025   

ਰੂਪਨਗਰ ਦੇ ਪ੍ਰਸਿੱਧ ਬੋਟ ਕਲੱਬ ਵਿਖੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਡਾ ਦੇ 3 ਸਾਲਾਂ ਦੇ ਨਿਰੰਤਰ ਯਤਨਾ ਸਦਕਾ ਅੱਜ 15 ਸਾਲ ਬਾਅਦ ਮੁੜ ਰੌਣਕਾਂ ਲੱਗਣ ਜਾ ਰਹੀਆਂ ਹਨ। ਹਲਕਾ ਵਿਧਾਇਕ ਨੇ ਬੋਟ ਕਲੱਬ ਰੋਪੜ ਦਾ ਉਦਘਾਟਨ ਕਰਕੇ ਸ਼ਹਿਰ ਵਾਸੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਵੀ ਖਾਸ ਤੌਰ ਉੱਤੇ ਮੌਜੂਦ ਸਨ।

ਉਦਘਾਟਨ ਕਰਦੇ ਸਮੇਂ ਹਲਕਾ ਵਿਧਾਇਕ ਨੇ ਕਿਹਾ ਕਿ ਰੋਪੜ ਸ਼ਹਿਰ ਲਈ ਭਾਵੁਕ ਪਲ ਹਨ ਕਿ ਬੋਟ ਕਲੱਬ ਮੁੜ ਸੁਰਜੀਤ ਹੋਇਆ ਹੈ ਜਦ ਕਿ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਰੋਪੜ ਦੀ ਸਭ ਤੋਂ ਪ੍ਰਸਿੱਧ ਜਗ੍ਹਾ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਸੀ। ਸ਼ਹਿਰ ਵਾਸੀਆਂ ਦੀ ਬੜੇ ਲੰਮੇ ਸਮੇਂ ਤੋਂ ਇਸ ਨੂੰ ਮੁੜ ਸੁਰਜੀਤ ਕਰਨ ਦੀ ਵੱਡੀ ਮੰਗ ਰਹੀ ਸੀ। ਇਹਨਾਂ ਦੀ ਮੰਗ ਨੂੰ ਬੂਰ ਪਾਉਣ ਲਈ ਪੰਜਾਬ ਸਰਕਾਰ ਕੋਲ ਇਸ ਨੂੰ ਮੁੜ ਸੁਰਜੀਤ ਕਰਨ ਦੀ ਪੇਸ਼ਕਾਰੀ ਭੇਜੀ ਗਈ ਸੀ।

ਐਡਵੋਕੇਟ ਚੱਡਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਅਤੇ ਇਥੋਂ ਗੁਜ਼ਰਨ ਵਾਲੇ ਸੈਲਾਨੀਆਂ ਲਈ ਇਹ ਬਹੁਤ ਵੱਡੀ ਟੂਰਿਸਟ ਪਲੇਸ ਵਜੋਂ ਉਭਰ ਕੇ ਸਾਹਮਣੇ ਆਵੇਗੀ।

ਉਨ੍ਹਾਂ ਕਿਹਾ ਕਿ ਜਿਥੇ ਕਦੇ ਦੂਰ-ਦੁਰੇਡੇ ਤੋਂ ਲੋਕ ਕਿਸ਼ਤੀ ਅਤੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈਣ ਲਈ ਆਉਂਦੇ ਹੁੰਦੇ ਸਨ ਹੁਣ ਉਹ ਰੌਣਕਾਂ ਮੁੜ ਪਰਤਣਗੀਆਂ। ਉਨ੍ਹਾਂ ਕਿਹਾ ਕਿ ਵੋਟ ਕਲੱਬ ਦਾ ਠੇਕਾ ਸਿੰਚਾਈ ਵਿਭਾਗ ਵਲੋਂ ਕੀਤਾ ਗਿਆ ਹੈ ਜਿਸ ਦੀ ਮਿਆਦ 7 ਸਾਲ ਤੱਕ ਦੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਬੋਟ ਕਲੱਬ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ ਇੱਥੇ ਰੈਸਟੋਰੈਂਟ ਅਤੇ ਮਨੋਰੰਜਨ ਦੀਆਂ ਹੋਰ ਸੁਵਿਧਾਵਾਂ ਵੀ ਮੁਹਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇੱਥੇ ਚੱਲਣ ਵਾਲੀ ਵੋਟ 32 ਸੀਟਰ ਕਰੂਜ਼ ਸੋਲਰ ਰਾਹੀਂ ਚੱਲੇਗਾ ਜਿਸਦਾ ਵੈਟਲੈਂਡ ਤੇ ਵੀ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ।

ਰੂਪਨਗਰ ਸ਼ਹਿਰ ਲਈ ਭਾਵੁਕ ਪਲ, ਮੁੜ ਸੁਰਜੀਤ ਹੋਇਆ ਬੋਟ ਕਲੱਬ: ਵਿਧਾਇਕ ਚੱਢਾ

ਉਨ੍ਹਾਂ ਕਿਹਾ ਕਿ ਪਹਿਲੇ ਗੇੜ ‘ਚ ਇੱਥੇ ਇੱਕ 32 ਸੀਟਰ ਸੋਲਰ ਕਰੂਜ ਚਲਾਇਆ ਜਾ ਰਿਹਾ ਹੈ ਜਿਸ ਦਾ ਸਤਲੁਜ ਦਰਿਆ ‘ਚ 20 ਮਿੰਟ ਦਾ ਰਾਊਂਡ ਹੋਵੇਗਾ, ਇਸ ਤੋਂ ਇਲਾਵਾ ਇੱਕ 12 ਸੀਟਰ ਮੋਟਰ ਬੋਟ, 5 ਪੈਡਲਾਂ ਵਾਲੀਆਂ ਕਿਸ਼ਤੀਆਂ ਚਲਾਈਆਂ ਜਾਣਗੀਆਂ, ਜਿਨ੍ਹਾਂ ਲਈ 12 ਫੁੱਟ ਚੌੜੀ ਅਤੇ 24 ਫੁੱਟ ਲੰਬੀ ਐਲ ਸ਼ੇਪ ਦੀ ਜੈਟੀ ਦਰਿਆ `ਚ ਫਿੱਟ ਕੀਤੀ ਗਈ ਹੈ।

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭਾਗ ਸਿੰਘ ਮੈਦਾਨ, ਇੰਪਰੂਵਮੈਂਟ ਟਰਸਟ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਬਾਰ ਐਸੋਸੀਏਸ਼ਨ ਪ੍ਰਧਾਨ ਹਰਪ੍ਰੀਤ ਸਿੰਘ ਕੰਗ, ਜਗਦੀਪ ਸਿੰਘ, ਸਤਨਾਮ ਸਿੰਘ ਨਾਗਰਾ, ਸੰਦੀਪ ਜੋਸ਼ੀ, ਇੰਦਰਜੀਤ ਸਿੰਘ ਵਾਲਾ, ਸੁੱਚਾ ਸਿੰਘ, ਪਰਵਿੰਦਰ ਸਿੰਘ ਬਾਲਾ, ਸਰਪੰਚ ਜਸਵਿੰਦਰ ਸਿੰਘ ਜੱਸੀ, ਬਨਵਾਰੀ ਲਾਲ ਮੱਟੂ, ਮਲਕੀਤ ਸਿੰਘ ਹੁਸੈਨਪੁਰ ਅਤੇ ਹੋਰ ਪਾਰਟੀ ਵਰਕਰਾਂ ਸਮੇਤ ਜ਼ਿਲ੍ਹਾ ਵਾਸੀ ਹਾਜ਼ਰ ਸਨ।