ਇੰਸਪੈਕਟਰ ਹਰਕੀਰਤ ਸਿੰਘ ਬਣੇ ਡੀਐਸਪੀ
ਬਹਾਦਰਜੀਤ ਸਿੰਘ/ਰੂਪਨਗਰ,25 ਜੂਨ,2025
ਜਿਲਾ ਰੂਪਨਗਰ ਦੀ ਸਪੈਸ਼ਲ ਬਰਾਂਚ ਦੇ ਮੁਖੀ ਇੰਸਪੈਕਟਰ ਹਰਕੀਰਤ ਸਿੰਘ ਦੀ ਤਰੱਕੀ ਹੋਣ ਤੋਂ ਬਾਅਦ ਉਹ ਅੱਜ ਡੀਐਸਪੀ ਪਦਉਨਤ ਹੋ ਗਏ।
ਉਹਨਾਂ ਦੀ ਪਾਈਪਿੰਗ ਸੈਰਾਮਨੀ ਜਿਲਾ ਰੂਪਨਗਰ ਦੇ ਐਸਐਸਪੀ ਗੁਰਮੀਤ ਸਿੰਘ ਖੁਰਾਨਾ ਵੱਲੋਂ ਕੀਤੀ ਗਈ । ਇਸ ਮੌਕੇ ਤੇ ਐਸਐਸਪੀ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਨਸੀਹਤ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਇੰਸਪੈਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਸਮੇਤ ਚਾਰ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਡੀਐਸਪੀ ਪਦਉੱਨਤ ਕੀਤਾ ਗਿਆ ਹੈ ਅਤੇ ਜਿਲਾ ਰੂਪਨਗਰ ਦੇ ਵਿੱਚ ਉਹ ਇਕੱਲੇ ਹੀ ਪਦਉਨਤ ਹੋਏ ਹਨ ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੰਸਪੈਕਟਰ ਹਰਕੀਰਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਵਿਚ ਬਤੌਰ ਐਸਐਚਓ ਤੋਂ ਇਲਾਵਾ ਜਿਲਾ ਰੂਪਨਗਰ ਦੇ ਹੋਰ ਕਈ ਮਹੱਤਵਪੂਰਨ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਇਸ ਮੌਕੇ ਤੇ ਪਾਈਪਿੰਗ ਸੈਰਾਮਨੀ ਦੇ ਦੌਰਾਨ ਐਸਪੀ ਇਨਵੈਸਟੀਗੇਸ਼ਨ ਗੁਰਦੀਪ ਸਿੰਘ ਗੋਸਲ, ਐਸਪੀ ਚੰਦ ਸਿੰਘ ਅਤੇ ਡੀਐਸਪੀ ਜਸ਼ਨਪ੍ਰੀਤ ਸਿੰਘ ਹਾਜ਼ਰ ਸਨ।
