ਰੂਪਨਗਰ ਪ੍ਰੈੱਸ ਕਲੱਬ ਨੂੰ ਵਿੱਤ ਮੰਤਰੀ ਹਰਪਲ ਸਿੰਘ ਚੀਮਾ ਵੱਲੋਂ 10 ਲੱਖ ਰੁਪਏ ਦੀ ਗਰਾਂਟ ਦਾ ਐਲਾਨ

63

ਰੂਪਨਗਰ ਪ੍ਰੈੱਸ ਕਲੱਬ ਨੂੰ ਵਿੱਤ ਮੰਤਰੀ ਹਰਪਲ ਸਿੰਘ ਚੀਮਾ ਵੱਲੋਂ 10 ਲੱਖ ਰੁਪਏ ਦੀ ਗਰਾਂਟ ਦਾ ਐਲਾਨ

ਬਹਾਦਰਜੀਤ ਸਿੰਘ / ਰੋਯਾਲਪਟਿਆਲਾ.ਇਨ/ ਰੂਪਨਗਰ, 16 ਅਗਸਤ ,2025

ਪੰਜਾਬ ਦੇ ਵਿੱਤ ਮੰਤਰੀ  ਐਡਵੋਕੇਟ ਹਰਪਾਲ ਸਿੰਘ ਚੀਮਾ  ਰੂਪਨਗਰ ਪ੍ਰੈੱਸ ਕਲੱਬ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਜਿਸਦਾ ਯੋਗਦਾਨ ਲੋਕਤੰਤਰ ਦੀ ਮਜ਼ਬੂਤੀ ਲਈ ਬੇਮਿਸਾਲ ਹੈ।

ਚੀਮਾ ਨੇ ਰੂਪਨਗਰ ਪ੍ਰੈੱਸ ਕਲੱਬ ਦੀ ਇਮਾਰਤ ਅਤੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਸਮਰਪਣ ਦੀ ਭਾਵਨਾ ਨਾਲ ਸੇਵਾ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨੇ ਪ੍ਰੈੱਸ ਕਲੱਬ ਲਈ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।

ਇਸ ਸਮਾਗਮ ਵਿੱਚ ਹਲਕਾ ਵਿਧਾਇਕ  ਐਡਵੋਕੇਟ ਦਿਨੇਸ਼ ਚੱਢਾ ਵੀ ਮੌਜੂਦ ਸਨ। ਉਨ੍ਹਾਂ ਨੇ ਰੂਪਨਗਰ ਪ੍ਰੈੱਸ ਕਲੱਬ ਦੇ ਮੈਂਬਰਾਂ ਦੀ ਸਮਾਜ ਲਈ ਉਸਾਰੂ ਭੂਮਿਕਾ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਪੱਤਰਕਾਰ ਲੋਕਾਂ ਦੀਆਂ ਅਸਲੀ ਆਵਾਜ਼ਾਂ ਨੂੰ ਉਜਾਗਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਰੂਪਨਗਰ ਪ੍ਰੈੱਸ ਕਲੱਬ ਨੂੰ ਵਿੱਤ ਮੰਤਰੀ ਹਰਪਲ ਸਿੰਘ ਚੀਮਾ ਵੱਲੋਂ 10 ਲੱਖ ਰੁਪਏ ਦੀ ਗਰਾਂਟ ਦਾ ਐਲਾਨ

ਰੂਪਨਗਰ ਪ੍ਰੈੱਸ ਕਲੱਬ ਵੱਲੋਂ ਚੀਮਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।

ਇਸ ਮੌਕੇ ਕਲੱਬ ਦੇ ਆਨਰੇਰੀ ਮੈਂਬਰ ਰਾਜੇਸ਼ ਵਾਸੂਦੇਵਾ, ਮੁੱਖ ਸਰਪਰਸਤ ਗੁਰਚਰਨ ਸਿੰਘ ਬਿੰਦਰਾ, ਮੁੱਖ ਸਲਾਹਕਾਰ ਸਤੀਸ਼ ਜੁਗੋਤਾ, ਸਾਬਕਾ ਪ੍ਰਧਾਨ ਤੇ ਸਰਪਰਸਤ ਬਹਾਦਰਜੀਤ ਸਿੰਘ ਸਮੇਤ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਇਹ ਵੀ ਪੜ੍ਹੋ

ਰੂਪਨਗਰ ਪ੍ਰੈਸ ਕਲੱਬ ਨੇ ਕਰਵਾਈ “ਮੋਬਾਇਲ ਜਰਨਲਿਜ਼ਮ” ਵਰਕਸ਼ਾਪ, ਪੀਟੀਸੀ ਚੈਨਲ ਦੇ ਡਿਜੀਟਲ ਮੁਖੀ ਦਲੀਪ ਸਿੰਘ ਨੇ ਦਿੱਤੀ ਜਾਣਕਾਰੀ