ਰੋਟਰੀ ਕਲੱਬ ਕੋ-ਪਾਇਲਟ ਟੀਮ ਵਲੋਂ ਬਜ਼ੁਰਗਾ ਦੇ ‘ਆਪਣਾ ਘਰ’ ‘ਚ ਮਨੋਰੰਜਨ ਪੋ੍ਰਗਰਾਮ ਦਾ ਆਯੋਜਨ

51

ਰੋਟਰੀ ਕਲੱਬ ਕੋ-ਪਾਇਲਟ ਟੀਮ ਵਲੋਂ ਬਜ਼ੁਰਗਾ ਦੇ ‘ਆਪਣਾ ਘਰ’ ‘ਚ ਮਨੋਰੰਜਨ ਪੋ੍ਰਗਰਾਮ ਦਾ ਆਯੋਜਨ

ਬਹਾਦਰਜੀਤ ਸਿੰਘ / royalpatiala.in News/ ਰੂਪਨਗਰ, 27 ਸਤੰਬਰ,2025

ਰੋਟਰੀ ਕਲੱਬ ਰੂਪਨਗਰ ਦੀ ਕੋ-ਪਾਇਲਟਸ ਟੀਮ ਵਲੋਂ ਅੱਜ ਬਜ਼ੁਰਗਾ ਦੇ ‘ਆਪਣਾ ਘਰ’ ਹਵੇਲੀ ਕਲਾਂ ਵਿਖੇ ਇਕ ਮਨੋਰੰਜਨ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ। ਪੋ੍ਰਗਰਾਮ ਦਾ ਅਰੰਭ ਕਰਵਾਉਦੇ ਹੋਏ ਕਲੱਬ ਦੀ ਪ੍ਰਧਾਨ ਵੰਦਨਾ ਸ਼ਰਮਾ ਨੇ ਬਜ਼ੁਰਗਾ ਨੂੰ ਆਪਣੀ ਜੀਵਨ ਸੈਲੀ ਨੂੰ ਵਧਿਆ ਢੰਗ ਦਾ ਜੀਉਣ ਲਈ ਪ੍ਰੇਰਤ ਕਰਦੇ ਹੋਏ ਉਸਾਰੂ ਸੋਚ ਅਪਣਾਉਣ ਲਈ ਕਿਹਾ।ਉਨ੍ਹਾ ਕਿਹਾ ਕਿ ਬਜ਼ੁਰਗਾ ਕੋਲ ਆਪਣੇ ਜੀਵਨ ਦਾ ਅਮੀਰ ਖਜਾਨਾ ਹੈ ਜੋ ਨਵੀ ਪੀੜੀ  ਦਾ ਮਾਰਗ ਦਰਸ਼ਨ ਕਰਦਾ ਹੈ। ਉਨ੍ਹਾਂ ਦੀ ਟੀਮ ਨੂੰ ਵੀ ਇੱਥੇ ਆਕੇ ਨਵਾ ਉਤਸਾਹ ਮਿਲਿਆ ਹੈ। ਉਨ੍ਹਾ ਦੱਸਿਆ ਕਿ ਅਜ ਦਾ ਇਹ ਪੋ੍ਰਗਰਾਮ ਰੋਟਰੀ ਕਲੱਬ ਵਲੋਂ ਇਸ ਸਾਲ ਤੋਂ ਅਰੰਭ ਕੀਤੇ ਕਲੱਬ ਦੇ ਪਰਿਵਾਇਕ ਮੈਂਬਰਾ ਨੂੰ ਸਮਾਜ ਸੇਵਾ ਲਈ ਸਮਰਪਿਤ ਹੋਣ ਦਾ ਇਕ ਹਿੱਸਾ ਹੈ।

ਇਸ ਮੌਕੇ ਤੇ ਬਲਿਊ ਬ੍ਰਡਜ਼ ਸਕੂਲ ਦੇ ਬੱਚਿਆ ਨੇ ਨਾਚ ਦਾ ਸ਼ਾਨਦਾਰ ਪੋ੍ਰਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।ਪੋ੍ਰਗਰਾਮ ਦੌਰਾਨ ਤੰਬੋਲਾ, ਪਾਸਿੰਗ ਦਾ ਪਾਰਸਲ, ਗੀਤ ਦੀ ਪਹਿਚਾਣ ਕਰੋ, ਵਰਗੀਆ ਰੋਚਕ ਖੇਡਾ ਦਾ ਸਭ ਨੇ ਭਰਪੂਰ ਅਨੰਦ ਮਾਨਿਆ। ਕੁਝ ਬਜ਼ੁਰਗਾ ਨੇ ਖੁਦ ਗੀਤ ਪੇਸ਼ ਕਰਕੇ ਪੋਗਰਾਮ ਦੀ ਸ਼ਾਨ ਨੂੰ ਹੋਰ ਵੀ ਅਨੰਦਮਈ ਬਣਾ ਦਿੱਤਾ।

ਇਸ ਮੌਕੇ ਤੇ ਆਪਣਾ ਘਰ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਕਲੱਬ ਮੈਂਬਰਾ ਨੂੰ ਜੀ ਆਇਆ ਨੂੰ ਕਹਿੰਦੇ ਹੋਏ ਕਲੱਬ ਵਲੋਂ ਬਜ਼ੁਰਗਾ ਪ੍ਰਤੀ ਉਸਾਰੂ ਸੋਚ ਅਪਣਾਉਣ ਦੀ ਪ੍ਰਸੰਸਾ ਕੀਤੀ। ਬਜ਼ੁਰਗਾ ਦੇ ਮਨੋਰਜਨ ਲਈ ਸ਼ਾਨਦਾਰ ਪੋ੍ਰਗਰਾਮ ਤੇ ਖਾਣਪੀਣ ਦਾ ਆਯੋਜਨ ਲਈ ਉਨ੍ਹਾ ਦਾ ਧੰਨਵਾਦ ਕੀਤਾ।

ਰੋਟਰੀ ਕਲੱਬ ਕੋ-ਪਾਇਲਟ ਟੀਮ ਵਲੋਂ ਬਜ਼ੁਰਗਾ ਦੇ ‘ਆਪਣਾ ਘਰ’ ‘ਚ ਮਨੋਰੰਜਨ ਪੋ੍ਰਗਰਾਮ ਦਾ ਆਯੋਜਨ

ਇਸ ਮੌਕੇ ਸੰਸਥਾ ਦੇ ਟਰੱਸਟੀ ਬਲਬੀਰ ਸਿੰਘ ਸੈਣੀ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਬਲਵਿੰਦਰ ਕੌਰ, ਜਗਦੇਵ ਸਿੰਘ, ਦਲਜੀਤ ਸਿੰਘ, ਬਹਾਦਰਜੀਤ ਸਿੰਘ, ਕਲੱਬ ਵਲੋਂ ਗਗਨਦੀਪ ਸੈਣੀ, ਕਿਰਨ ਵਾਲਿਆ, ਅਮੀਸਾ ਸਚਦੇਵਾ ਤੇ ਸੰਗੀਤਾ ਸੂਦ ਹਾਜ਼ਰ ਸਨ। ਬਜ਼ੁਰਗ ਭੁਪਿੰਦਰ ਸਿੰਘ, ਸਤੀਸ਼ਵਰ ਖੰਨਾ, ਜਿੰਦਰ ਸਿੰਘ, ਕੇ. ਐਲ. ਕਪੂਰ, ਸੁਖਦੇਵ ਸ਼ਰਮਾ, ਸ਼ਾਲ ਲਾਲ ਗੋਇਲ, ਤਾਰਾ ਸਿੰਘ, ਅੰਨਦ ਪ੍ਰਕਾਸ ਸ਼ਰਮਾ, ਭਗਤ ਰਾਮ, ਅਸਵਨੀ ਸਹਿਗਲ ਆਦਿ ਵੀ ਹਾਜ਼ਰ ਸਨ।