“ਆਪਣਾ ਘਰ” ਦੇ ਬਾਨੀ ਸਮਾਜਸੇਵੀ ਤੇ ਮਹਾਦਾਨੀ ਸਵਰਗੀ ਐਲ. ਆਰ. ਮੁੰਡਰਾ ਦਾ 104ਵਾਂ ਜਨਮ ਦਿਨ ਮਨਾਇਆ
ਬਹਾਦਰਜੀਤ ਸਿੰਘ /royalpatiala.in News/ ਰੂਪਨਗਰ,1 ਅਕਤੂਬਰ,2025
ਸਰਸਵਤੀ ਦੇਵੀ ਮੁੰਡਰਾ ਚੈਰੀਟੇਬਲ ਟਰੱਸਟ (ਰਜਿ.) ਵਲੋਂ ਕਾਇਮ ਕੀਤੇ ਬਜ਼ੁਰਗਾ ਦੇ “ਆਪਣਾ ਘਰ” ਹਵੇਲੀ ਕਲਾਂ ਦੇ ਬਾਨੀ ਸਮਾਜਸੇਵੀ ਤੇ ਮਹਾਦਾਨੀ ਸਵਰਗੀ ਸ਼੍ਰੀ ਐਲ. ਆਰ. ਮੁੰਡਰਾ ਦਾ ਅੱਜ ਆਪਣਾ ਘਰ ਵਿਖੇ 104ਵਾਂ ਜਨਮ ਦਿਨ ਮਨਾਇਆ ਗਿਆ।
ਇਸ ਮੌਕੇ ਆਪਣਾ ਘਰ ਦੇ ਟਰੱਸਟੀ ਤੇ ਪਤਵੰਤੇ ਬਜ਼ੁਰਗ ਹਾਜ਼ਰ ਸਨ।ਜਨਮ ਦਿਨ ਮਨਾਉਣ ਲਈ ਸਵਰਗੀ ਸ਼੍ਰੀ ਐਲ. ਆਰ. ਮੁੰਡਰਾ ਦੀ ਤਸਵੀਰ ਅਗੇ ਫੁਲ ਚੜਾਏ ਗਏ ਅਤੇ ਆਪਣਾ ਘਰ ‘ਚ ਰਹਿ ਰਹੇ ਬਜ਼ੁਰਗਾ ਵਲੋਂ ਕੇਕ ਕਟਿਆ। ਇਸ ਸਮੇਂ ਸੰਸਥਾ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ ਨੇ ਸੰਸਥਾ ਦੇ ਬਾਨੀ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਸ਼੍ਰੀ ਮੁੰਡਰਾ ਦੀ ਸਮਾਜਸੇਵਾ ਅਪਣਾਈ ਸੋਚ ਦੀ ਪ੍ਰਸੰਸਾ ਕੀਤੀ।
ਉਨ੍ਹਾ ਵਲੋਂ ਕੀਤੇ ਲੋਕ ਭਲਾਈ ਕਾਰਜ਼ ਸਮਾਜ ਦੇ ਲੋਕਾ ਨੂੰ ਆਪਣਾ ਜੀਵਨ ਲੋਕ ਸੇਵਾ ਲਈ ਸਮਰਪਿਤ ਹੋਣ ਲਈ ਪ੍ਰੇਰਤ ਕਰਦਾ ਹੈ।ਉਨ੍ਹਾ ਦੱਸਿਆ ਕਿ ਅੱਜ ਪਹਿਲੀ ਅਕਤੂਬਰ ਨੂੰ ਹੀ ਵਿਸ਼ਵ ਪੱਧਰ ਤੇ ਸੰਸਾਰ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਮਕਸੱਦ ਹੀ ਲੋਕਾਂ ਨੂੰ ਸਮਾਜ ਦੇ ਲੋਕਾਂ ਨੂੰ ਸਤਿਕਾਰ ਦੇਣ ਪ੍ਰਤੀ ਉਤਸਾਹਿਤ ਕਰਨਾ ਹੈ।
ਇਸ ਮੌਕੇ ਤੇ ਬੋਲਦਿਆ ਸ਼ਹਿਰ ਦੇ ਉਘੇ ਸਮਾਜਸੇਵਕ ਗੁਰਮੁੱਖ ਸਿੰਘ ਸੈਣੀ ਸਾਬਕਾ ਐਮ. ਸੀ. ਨੇ ਸਮਾਜ ਦੇ ਲੌੜਵੰਦ ਬਜ਼ੁਰਗਾ ਲਈ ਸਵਰਗੀ ਐਲ. ਆਰ. ਮੁੰਡਰਾ ਵਲੋਂ ‘ਆਪਣਾ ਘਰ’ ਕਾਇਮ ਕਰਕੇ ਲੋਕ ਭਲਾਈ ਕਾਰਜ਼ਾ ਪ੍ਰਤੀ ਆਪਣੀ ਦੂਰ-ਦ੍ਰਿਸ਼ਟੀ ਤੇ ਸੋਚ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾ ਆਪਣਾ ਘਰ ਦੇ ਪ੍ਰਬੰਧਕਾ ਨੂੰ ਸ਼੍ਰੀ ਮੁੰਡਰਾ ਦੀ ਸੋਚ ਨੂੰ ਅਗੇ ਵਧਾਉਣ ਤੇ ਹੋਰ ਬੇਹਤਰ ਬਣਾਉਣ ਦੀ ਵਧਾਈ ਦਿੱਤੀ। ਉਨ੍ਹਾ ਲੋਕਾ ਨੂੰ ਅਪੀਲ ਵੀ ਕੀਤੀ ਕਿ ਉਹ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਤੇ ਚਲਦਿਆ ਸਮਾਜ ਦੇ ਬਜ਼ੁਰਗਾ ਦਾ ਹਰ ਪੱਧਰ ਤੇ ਆਪਣੇ ਘਰਾ ‘ਚ ਅਤੇ ਸਮਾਜ ਅੰਦਰ ਪੂਰਾ ਸਤਿਕਾਰ ਕਰਨ ਤੇ ਸੇਵਾ ਕਰਨ।
ਇਸ ਮੌਕੇ ਤੇ ਬੋਲਦਿਆ ਆਪਣਾ ਘਰ ‘ਚ ਰਹਿ ਰਹੇ ਬਜ਼ੁਰਗ ਭੁਪਿੰਦਰ ਸਿੰਘ ਨੇ ਇਥੇ ਮਿਲ ਰਹੀਆ ਸਹੂਲਤਾ ਦੀ ਪ੍ਰਸੰਸ਼ਾ ਕੀਤਾ। ਸਮਾਗਮ ਨੂੰ ਟਰੱਸਟੀ ਤੇ ਸਕੱਤਰ ਬਲਬੀਰ ਸਿੰਘ ਸੈਣੀ, ਮੀਤ ਪ੍ਰਧਾਨ ਡਾ. ਅਜਮੇਰ ਸਿੰਘ ਤੇ ਕਾਨੂਨੀ ਸਲਾਹਕਾਰ ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ ਨੇ ਸਵਰਗੀ ਸ਼੍ਰੀ ਮੁੰਡਰਾ ਦੇ ਆਦਰਸ਼ ਜੀਵਨ ਬਾਰੇ ਉਨ੍ਹਾ ਨਾਲ ਬਤਾਏ ਆਪਣੇ ਨਿੱਜੀ ਤਜਰਵੇ ਸਾਂਝੇ ਕੀਤੇ ਤੇ ਜਨਮ ਦਿਨ ਦੀ ਵਧਾਈ ਦਿੱਤੀ।
ਬਜ਼ੁਰਗ ਕਵੀ ਜਗਦੀਸ਼ ਮਲਿਕਪੁਰੀ ਨੇ ਸ਼੍ਰੀ ਮੰਦਰਾ ਪ੍ਰਤੀ ਪ੍ਰੇਰਣਾਭਰਪੂਰ ਆਪਣੀਆ ਕਾਵਿਤਾਵਾ ਰਾਹੀ ਯਾਦ ਕੀਤਾ। ਇਸ ਮੌਕੇ ਤੇ ਟਰੱਸਟੀ ਅਮਰਜੀਤ ਸਿੰਘ, ਜਗਦੇਵ ਸਿੰਘ, ਦਲਜੀਤ ਸਿੰਘ, ਬਲਵਿੰਦਰ ਕੌਰ, ਬਹਾਦਰਜੀਤ ਸਿੰਘ, ਵਿਨੋਦ ਜੈਨ, ਪਤਵੰਤੇ ਬਜ਼ੁਰਗ ਸਤੀਸ਼ਵਰ ਖੰਨਾ, ਜਿੰਦਰ ਸਿੰਘ, ਜਸਵੰਤ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਪਰਵਾਰੀ, ਤਾਰਾ ਸਿੰਘ, ਹਰਮੇਸ ਲਾਲ, ਭਗਤ ਰਾਮ, ਸਾਮ ਲਾਲ ਗੋਇਲ, ਸਾਮ ਸਿੰਘ ਆਦਿ ਵੀ ਹਾਜ਼ਰ ਸਨ।