ਓਪਨ ਯੂਨੀਵਰਸਿਟੀ ਵਿਖੇ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ
03 ਨਵੰਬਰ 2025/ royalpatiala.in News/ ਪਟਿਆਲਾ
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਪ੍ਰੋ. (ਡਾ.) ਰਤਨ ਸਿੰਘ, ਵਾਈਸ–ਚਾਂਸਲਰ, ਦੀ ਅਗਵਾਈ ਹੇਠ 03 ਨਵੰਬਰ 2025 ਨੂੰ ਜੁਲਾਈ 2025 ਸੈਸ਼ਨ ਲਈ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦਾ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਬਾਰੇ ਜਾਣਕਾਰੀ ਦੇਣਾ ਸੀ।
ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਡਾ.ਪਰਮਪ੍ਰੀਤ ਕੌਰ, ਮੁਖੀ, SSLA ਦੇ ਸਵਾਗਤੀ ਭਾਸ਼ਣ ਨਾਲ ਹੋਈ। ਡਾ.ਅਮਿਤੋਜ ਸਿੰਘ,ਐਸੋਸੀਏਟ ਡੀਨ ਅਕਾਦਮਿਕ ਮਾਮਲੇ, ਨੇ ਕਿਹਾ ਕਿ ਯੂਨੀਵਰਸਿਟੀ ਦੇ ਅਕਾਦਮਿਕ, ਪ੍ਰੋ. ਬਲਜੀਤ ਸਿੰਘ ਖਹਿਰਾ, ਡਾਇਰੈਕਟਰ, ਐਲ.ਐਸ.ਸੀ ਨੇ ਲਰਨਰ ਸਪੋਰਟ ਸੈਂਟਰਾਂ, ਪ੍ਰੋ.ਕੰਵਲਵੀਰ ਸਿੰਘ ਢੀਂਡਸਾ, ਕੰਟਰੋਲਰ ਪ੍ਰੀਖਿਆਵਾਂ ਨੇ ਪ੍ਰੀਖਿਆ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ।
ਯੂਨੀਵਰਸਿਟੀ ਦੇ ਸੱਤ ਸਕੂਲਾਂ ਦੇ ਮੁਖੀਆਂ—ਡਾ. ਨਵਲੀਨ ਮੁਲਤਾਨੀ (ਸਕੂਲ ਆਫ਼ ਲੈਂਗੂਏਜਜ਼), ਪ੍ਰੋ. ਬਲਜੀਤ ਸਿੰਘ ਖਹਿਰਾ (ਸਕੂਲ ਆਫ਼ ਸਾਇੰਸ ਐਂਡ ਐਮਰਜਿੰਗ ਟੈਕਨਾਲੋਜੀਜ਼), ਡਾ.ਪਰਮਪ੍ਰੀਤ ਕੌਰ (ਸਕੂਲ ਆਫ਼ ਸੋਸ਼ਲ ਸਾਇੰਸਜ਼ ਐਂਡ ਲਿਬਰਲ ਆਰਟਸ), ਡਾ. ਸੁਲਕਸ਼ਨਾ ਦਵੇਦੀ (ਸਕੂਲ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਕਾਮਰਸ), ਡਾ. ਪਿੰਕੀ (ਸਕੂਲ ਆਫ਼ ਲਾਅ ਐਂਡ ਇੰਟਰਡਿਸਿਪਲਿਨਰੀ ਸਟੱਡੀਜ਼) , ਡਾ. ਵਿਨੋਦ ਕੁਮਾਰ (ਸਕੂਲ ਆਫ਼ ਐਜੂਕੇਸ਼ਨ ਐਂਡ ਵੋਕੇਸ਼ਨ) ਅਤੇ ਸਕੂਲ ਆਫ਼ ਰਿਲੀਜਿਅਸ ਸਟੱਡੀਜ਼ ਦੇ ਪ੍ਰਤਿਨਿਧੀ ਨੇ ਪੋਸਟ-ਗ੍ਰੈਜੂਏਟ, ਗ੍ਰੈਜੂਏਟ ਅਤੇ ਡਿਪਲੋਮਾ/ਸਰਟੀਫਿਕੇਟ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।

ਵਿਦਿਆਰਥੀਆਂ ਨੂੰ ਸਟਡੀ ਲਰਨਿੰਗ ਮਟੀਰੀਅਲ, ਐਸਾਈਨਮੈਂਟ ਅੱਪਲੋਡ ਕਰਨ ਦੀ ਪ੍ਰਕਿਰਿਆ, ਅਤੇ ਡਿਜੀਟਲ ਲਰਨਿੰਗ ਪਲੇਟ ਫਾਰਮ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ, ਯੂਨੀਵਰਸਿਟੀ ਦੀਆਂ ਵਿਸ਼ੇਸ਼ ਸਕੀਮਾਂ ਜਿਵੇਂ ਕਿ ‘ਸਿੱਖਿਆ ਦਾ ਤਸਕੀਮ’, ਸਿੱਖਿਆ ਕਰਮਚਾਰੀਆਂ ਲਈ ਫੀਸ ਵਿੱਚ ਛੋਟ ਅਤੇ ਜੇਲ੍ਹ ਕੈਦੀਆਂ ਲਈ ਮੁਫ਼ਤ ਸਿੱਖਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਸਵਾਲ ਵੀ ਪੁੱਛੇ।












