ਸੈਣੀ ਭਵਨ ਰੋਪੜ ਵਿਚ ਰਾਜਿੰਦਰ ਸਿੰਘ ਨੰਨੂਆਂ ਵਲੋਂ ਲਿਖੀ ਧਾਰਮਿਕ ਪੁਸਤਕ ”ਇਕ ਓਅੰਕਾਰ” ਦਾ ਲੋਕ ਅਰਪਣ

144

ਸੈਣੀ ਭਵਨ ਰੋਪੜ ਵਿਚ ਰਾਜਿੰਦਰ ਸਿੰਘ ਨੰਨੂਆਂ ਵਲੋਂ ਲਿਖੀ ਧਾਰਮਿਕ ਪੁਸਤਕ ”ਇਕ ਓਅੰਕਾਰ” ਦਾ ਲੋਕ ਅਰਪਣ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,6 ਫ਼ਰਵਰੀ,2026

ਅੱਜ ਸੈਣੀ ਭਵਨ ਰੋਪੜ ਵਿਚ ਰੋਪੜ ਦੇ ਉੱਘੇ ਵਿਦਵਾਨਾ, ਪਤਵੰਤਿਆਂ ਅਤੇ ਮਹਾਪੁਰਸ਼ਾਂ ਵਲੋਂ ਸ਼ਹਿਰ ਦੇ ਸਮਾਜ ਸੇਵੀ ਅਤੇ ਧਾਰਮਿਕ ਖੇਤਰ ਵਿਚ ਵਿਚਰਨ ਵਾਲੇ ਰਾਜਿੰਦਰ ਸਿੰਘ ਨੰਨੂਆਂ ਵਲੋਂ ਲਿਖੀ ਪਲੇਠੀ ਪੁਸਤਕ ”ਇਕ ਓਅੰਕਾਰ^ ਇਕ ਅਕਾਲ” ਨੂੰ ਲੋਕ ਅਰਪਣ ਕੀਤਾ ਗਿਆ।

ਇਸ ਪੁਸਤਕ ਵਿਚਾਰ ਪ੍ਰਗਟ ਕਰਦੇ ਹੋਏ ਪ੍ਰੋਫੈਸਰ ਭਗਵੰਤ ਸਿੰਘ ਸਤਿਆਲ, ਰਜਿਸਟਰਾਰ, ਲੈਮਰਿਕ ਸਕਿਲ ਟੈਕ ਯੁਨੀਵਰਸਿਟੀ ਨੇ ਕਿਹਾ ਇਹ ਇਕ ਸਿੱਖੀ ਸਿਧਾਂਤਾਂ ਦੀ ਵਿਆਖਿਆ ਕਰਦੀ ਹੋਈ ਇਕ ਦਾਰਸਨਿਕ ਪੁਸਤਕ ਹੈ ਜੋ ਕਿ ਪ੍ਰਚਾਰਕਾਂ ਅਤੇ ਕਥਾਕਾਰਾਂ ਲਈ ਲਾਹੇਵੰਦ ਹੋਵੇਗੀ।

ਇੰਦਰਪਾਲ ਸਿੰਘ ਚੱਢਾ, ਡਾਇਰੈਕਟਰ ਓਵਰਸੀਜ਼ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੰਨੂਆਂ ਵਲੋਂ ਲਿਖੀ ਪੁਸਤਕ ਨੂੰ ਖੋਜ ਭਰਪੂਰ ਪੁਸਤਕ ਦੱਸਿਆ ਅਤੇ ਕਿਹਾ ਕਿ ਇਸ ਵਿਚ ਸਿੱਖੀ ਸਿਧਾਂਤ ਨੂੰ ਬੜੇ ਸਰਲ ਤਰੀਕੇ ਨਾਲ ਬਿਆਨਿਆ ਗਿਆ ਹੈ ਅਤੇ ਲੇਖਕ ਨੂੰ ਆਪਣੀ ਪਰਿਵਾਰਿਕ ਵਿਰਾਸਤ ਨੂੰ ਅੱਗੇ ਤੋਰਿਆ ਹੈ।

ਡਾ: ਅਜਮੇਰ ਸਿੰਘ ਪ੍ਰਧਾਨ ਸੈਣੀ ਭਵਨ ਨੇ ਕਿਹਾ ਕਿ ਇਹ ਪੁਸਤਕ ਲਿਖ ਕੇ ਲੇਖਕ ਨੇ ਸਲਾਘਾਯੋਗ ਖੋਜ ਕਾਰਜ ਕੀਤਾ ਹੈ ਜਿਸ ਲਈ ਉਹ ਵਧਾਈ ਦਾ ਪਾਤਰ ਹੈ।ਉੱਘੇ ਲਿਖਾਰੀ, ਸ਼ਮਿੰਦਰ ਸਿੰਘ ਭੱਕੂਮਾਜਰਾ ਵਲੋਂ ਕਿਹਾ ਗਿਆ ਕਿ ਰਾਜਿੰਦਰ ਸਿੰਘ ਨੰਨੂਆਂ ਵਲੋਂ ਸਮਾਜਿਕ ਖੇਤਰ ਦੇ ਨਾਲ ਨਾਲ ਧਾਰਮਿਕ ਖੇਤਰ ਵਿਚ ਕੀਤੇ ਜਾ ਰਹੇ ਖੋਜ ਕਾਰਜ ਸਲਾਹੁਣਯੋਗ ਹਨ।

ਬਾਬਾ ਸੁਖਵਿੰਦਰ ਸਿੰਘ ਅਨਹੱਦ, ਕਥਾਵਾਚਕ 96 ਕਰੋੜੀ ਪੰਥ ਅਕਾਲੀ ਬੁੱਢਾ ਦਲ ਵਲੋਂ ਵੀ ਲੇਖਕ ਦੇ ਸਿੱਖੀ ਸਿਧਾਂਤਾਂ ਦੀ ਫਿਲਾਸਫੀ ਭਰੇ ਖੋਜ ਕਾਰਜਾਂ ਦੀ ਪ੍ਰਸੰਸਾ ਕੀਤੀ ਗਈ। ਸਾਬਕਾ ਵਿਧਾਇਕ, ਸ਼ਮਸੇ਼ਰ ਸਿੰਘ ਰਾਏ ਵਲੋਂ ਕਿਹਾ ਗਿਆ ਕਿ ਰਾਜਿੰਦਰ ਸਿੰਘ ਨੰਨੁਆਂ ਜਿੱਥੇ ਦਫਤਰੀ ਕੰਮਾਂ ਵਿਚ ਪਰਪੱਕਤਾ ਨਾਲ ਸੇਵਾਂਵਾਂ ਦਿੰਦਾ ਰਿਹਾ ਉੱਥੇ ਰੀਟਾਇਰਮੈਂਟ ਤੋਂ ਬਾਅਦ ਵੀ ਸਮਾਜਿਕ ਖੇਤਰ ਅਤੇ ਧਾਰਮਿਕ ਖੇਤਰ ਵਿਚ ਵੀ ਸਲਾਹੁਣਯੋਗ ਯੋਗਦਾਨ ਪਾਉਣ ਵਿਚ ਅਗਰਸਰ ਹੈ।

ਕੈਪਟਨ ਐਚ.ਐਸ ਪਾਬਲਾ, ਰਿਟਾਇਰਡ ਆਈ.ਏ.ਐਸ ਵਲੋਂ ਆਪਣੇ ਸੰਬੋਧਨ ਵਿਚ ਦੱਸਿਆ ਕਿ ਇਸ ਕਿਤਾਬ ਵਿਚ ਸਿੱਖ ਧਰਮ ਦੇ ਮੂਲ ਸ਼ਬਦ ਇਕ ਓਅੰਕਾਰ ਦੀ ਵਿਆਖਿਆ ਕਰਨ ਸਮੇਂ ਲੇਖਕ ਵਲੋਂ ਗੁਰੂ ਸਹਿਬਾਨ ਅਤੇ ਭਗਤ ਸਹਿਬਾਨ ਵਲੋਂ ਉਚਾਰੇ ਅਤੇ ਗੁਰੂ ਗੰ੍ਰਥ ਸਾਹਿਬ ਵਿਚ ਦਰਜ ਸਬਦਾਂ ਨੂੰ ਆਧਾਰ ਤਾਂ ਬਣਾਇਆ ਹੀ ਗਿਆ ਹੈ ਇਸ ਦੇ ਨਾਲ ਦਸਮ ਗੰ੍ਰਥ ਵਿਚੋਂ ਵੀ ਬੜੇ ਢੁਕਵੇਂ ਹਵਾਲੇ ਦਿੱਤੇ ਗਏ ਹਨ ਜੋ ਕਿ ਕਾਬਲੇ ਤਾਰੀਫ ਹੈ।

ਸੈਣੀ ਭਵਨ ਰੋਪੜ ਵਿਚ ਰਾਜਿੰਦਰ ਸਿੰਘ ਨੰਨੂਆਂ ਵਲੋਂ ਲਿਖੀ ਧਾਰਮਿਕ ਪੁਸਤਕ ”ਇਕ ਓਅੰਕਾਰ” ਦਾ ਲੋਕ ਅਰਪਣ

ਇਸ ਮੌਕੇ ਤੇ ਪਰਮਜੀਤ ਸਿੰਘ ਮੱਕੜ, ਸਾਬਕਾ ਪ੍ਰਧਾਨ ਨਗਰ ਕੋਂਸਲ, ਚਰਨ ਸਿੰਘ ਭਾਟੀਆ, ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਮਨਿੰਦਰ ਪਾਲ ਸਿੰਘ ਸਾਹਨੀ,, ਪ੍ਰਧਾਨ ਗੁਰਦੁਆਰਾ ਟਿੱਬੀ ਸਾਹਿਬ, ਰਾਮ ਸਿੰਘ ਸੈਣੀ, ਉਪ ਪ੍ਰਧਾਨ ਸੈਣੀ ਭਵਨ, ਬਜੁਰਗ ਚਿੰਤਕ ਗੁਰਦੇਵ ਸਿੰਘ ਕੋਹਲੀ, ਓਕਾਰ ਸਿੰਘ ਪਨਸਪ ਵਾਲਿਆਂ ਵਲੋਂ ਵੀ ਲੇਖਕ ਦੀਆ ਸੇਵਾਵਾਂ ਨੁੰ ਸਰਾਹਿਆ ਗਿਆ। ਮੰਚ ਦਾ ਸੰਚਾਲਨ, ਡੀ.ਏ.ਵੀ. ਸੀਨੀਅਰ. ਸੈਕੰਡਰੀ ਸਕੂਲ ਦੇ ਵਾਈਸ ਚੇਅਰਮੈਨ ਅਤੇ ਨੈਸ਼ਨਲ ਅਵਾਰਡੀ, ਯੋਗੇਸ਼ ਮੋਹਨ ਪੰਕਜ ਵਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਤੇ ਲੇਖਕ ਰਾਜਿੰਦਰ ਸਿੰਘ ਨੰਨੂਆਂ ਨੂੰ ਗੁਰਦੁਆਰਾ ਕਲਗੀਧਰ ਟਿੱਬੀ ਸਾਹਿਬ, ਪ੍ਰਬੰਧਕੀ ਕਮੇਟੀ ਸੈਣੀ ਭਵਨ ਅਤੇ ਰਣਜੀਤ ਐਵਨਿਊ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।  ਚਰਨ ਸਿੰਘ ਭਾਟੀਆ, ਪ੍ਰਧਾਨ, ਗੁਰਦੁਆਰਾ ਸਿੰਘ ਸਭਾ ਵਲੋਂ  ਨੰਨੂਆਂ ਨੁੰ ਵੱਖਰੇ ਤੌਰ ਤੇ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ।

​ਇਸ ਮੌਕੇ ਤੇ ਸੰਤ ਬਾਬਾ ਹਰਦੀਪ ਸਿੰਘ, ਗੁਰਦੁਆਰਾ ਬਾਬਾ ਸਤਿਨਾਮ ਜੀ, ਕਥਾ ਵਾਚਕ ਭਾਈ ਸਤਨਾਮ ਸਿੰਘ, ਰਿਟਾਇਰਡ ਪ੍ਰਿੰਸੀਪਲ ਸਹਿਬਾਨ ਅਵਤਾਰ ਸਿੰੰਘ, ਗੁਰਮੁੱਖ ਸਿੰਘ, ਨਾਹਰ ਸਿੰਘ,ਮਿਦੁਲਾ ਪੁਰੀ, ਤਵਿੰਦਰ ਕੌਰ ਤੋਂ ਇਲਾਵਾ  ਰਣਧੀਰ ਸਿੰਘ, ਚੀਫ ਇੰਜੀਨੀਅਰ (ਰਿਟਾ:) ਰੋਪੜ ਥਰਮਲ ਪਲਾਂਟ, ਚਮਕੌਰ ਸਾਹਿਬ ਤੋਂ ਬੀ.ਜੇ.ਪੀ. ਆਗੂ, ਅਮਨਪ੍ਰੀਤ ਕੌਰ ਰਾਏ, ਔੈਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ,  ਸੈਣੀ ਭਵਨ ਤੋਂ  ਬਲਬੀਰ ਸਿੰਘ ਸੈਣੀ ਸਕੱਤਰ, ਡਾ: ਹਰਚਰਨ ਦਾਸ ਸੈਰ, ਰਿਟਾ: ਜਿਲਾ ਸਿੱਖਿਆ ਅਫਸਰ, ਇੰਜ ਹਰਜੀਤ ਸਿੰਘ, ਜਗਦੇਵ ਸਿੰਘ ਦਲਜੀਤ ਸਿੰਘ, ਰਾਜਿੰਦਰ ਸੈਣੀ, ਗੁਰਮੁੱਖ ਸਿੰਘ ਸੈਣੀ ਸਾਬਕਾ ਐਮHਸੀ, ਬਹਾਦਰਜੀਤ ਸਿੰਘ, ਮਾ: ਅਮਰਜੀਤ ਸਿੰਘ, ਸੁਰਿੰਦਰ ਸਿੰਘ ਹਾਜਰ ਸਨ। ਰਣਜੀਤ ਐਵਨਿਊ ਤੋਂ ਕੇੇ.ਐਲ ਚੋਪੜਾ, ਧਰਮਵੀਰ ਸ਼ਰਮਾ, ਪਿੰ੍ਰ: ਗੁਰਮੁੱਖ ਸਿੰਘ, ਮਾ: ਕਰਨੈਲ ਸਿੰਘ, ਪਰਮਜੀਤ ਸਿੰਘ, ਸੰਜੇ ਅਗਨੀਹੋਤਰੀ ਅਤੇ ਹੋਰ ਨਿਵਾਸੀ ਵੀ ਹਾਜਰ ਸਨ।

ਆਲ ਇੰਡੀਆ ਸੈਣੀ ਸਮਾਜ ਦੇ ਪ੍ਰਧਾਨ ਮਨਜੀਤ ਸਿੰਘ ਤੰਬੜ, ਮੀਤ ਪ੍ਰਧਾਨ ਅਜਮੇਰ ਸਿੰਘ ਕੋਟਲਾ, ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ, ਸਾਬਕਾ ਪ੍ਰਧਾਨ ਕਰਨੈਲ ਸਿੰਘ, ਗੁਰਨਾਮ ਸਿੰਘ ਧਾਮੀ, ਦੀਦਾਰ ਸਿੰਘ ਅਤੇ ਹੋਰ ਅਹੁਦੇਦਾਰ ਵੀ ਸ਼ਾਮਲ ਸਨ, ਇਨਾਂ ਤੋਂ ਇਲਾਵਾ  ਸੁਰਿੰਦਰ ਸਿੰਘ, ਰਾਜਨੀਤੀਕ ਸਕੱਤਰ,  ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਐਮ.ਪੀ, ਰਾਣਾ ਸਪਿੰਦਰ ਸਿੰਘ, ਗੁਰਸਿਮਰਨ, ਅਮਰਦੀਪ ਨੰਨੂਆਂ, ਹਰਿੰਦਰ ਸਿੰਘ, ਪੰਜਾਬ ਐਸ.ਸੀ. ਕਾਰਪੋਰੇਸ਼ਨ ਤੋਂ ਪਰਕੇਵਲ ਸਿੰਘ ਚੌਹਾਨ, ਰਜਵੰਤ ਕੌਰ, ਬੁੱਧ ਸਿੰਘ, ਏ.ਡੀ.ਐਮ, ਪਰਮਜੀਤ ਸਿੰਘ ਆਦਿ ਹਾਜਰ ਸਨ।