ਰੂਪਨਗਰ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਬਣਾਏ
ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,8 ਫਰਵਰੀ,2026
ਰੂਪਨਗਰ ਦੇ ਵਾਰਡ ਨੰਬਰ 20/21 ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਦਾ ਮੁਫਤ ਇਲਾਜ ਦੇ ਕਾਰਡ ਬਣਾਉਣ ਲਈ ਸੁਵਿਧਾ ਕੈਂਪ ਜੋ ਲੱਗ ਭਗ ਪਿਛਲੇ 10 ਦਿਨਾਂ ਤੋਂ ਜੈਲ ਸਿੰਘ ਨਗਰ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਅੱਜ ਤੱਕ 556 ਕਾਰਡ ਬਣਾਏ ਜਾ ਚੁੱਕੇ ਹਨ
ਇਹ ਕੈਂਪ ਰੋਪੜ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਹੇਠ ਰੋਪੜ ਹਲਕੇ ਚ ਲੱਗ ਰਿਹੇ ਨੇ ਜਿਸ ਵਿੱਚ ਜਨਤਾ ਦੇ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਲਈ ਕਾਰਡ ਬਣ ਰਹੇ ਹਨ ।
ਕੌਂਸਲਰ ਿੲੰਦਰਪਾਲ ਸਿੰਘ ਰਾਜੂ ਸ ਿਤਆਲ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਯੋਗ ਲੋਕਾਂ ਨੂੰ ਸਿਹਤ ਬੀਮਾ ਕਾਰਡ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਇਸ ਯੋਜਨਾ ਨਾਲ ਸੰਬੰਧਿਤ ਲਾਭਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦੇਣ ਦਾ ਕੰਮ ਵੀ ਹੋ ਰਿਹਾ ਕੈਂਪ ਦੌਰਾਨ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਮਰਦਾਂ, ਔਰਤਾਂ ਅਤੇ ਬਜ਼ੁਰਗਾਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲੈਣ ਲਈ ਪੁੱਜਣੇ ਸ਼ੁਰੂ ਹੋ ਜਾਂਦੇ ਹਨ ਜਿਹਨਾਂ ਨੂੰ ਬੜੇ ਅਦਬ ਸਤਿਕਾਰ ਨਾਲ ਸਾਡੀ ਟੀਮ ਵਲੋਂ ਹਰ ਪ੍ਰਕਾਰ ਦੀ ਜਾਣਕਾਰੀ ਦਿੱਤੀ ਜਾਂਦੀ ਹੈ । ਉਨ੍ਹਾਂ ਿਕਹਾ ਿਕ ਮੈਂ ਹਰ ਪੰਜਾਬ ਵਾਸੀ ਨੂੰ ਅਪੀਲ ਕਰਦਾ ਹਾਂ ਇਸ ਕਾਰਡ ਦਾ ਤੁਹਾਨੂੰ ਜ਼ਰੂਰ ਲਾਭ ਲੈਣਾ ਚਾਹੀਦਾ ਹੈ
ਅੱਜ ਨਿਸ਼ਾ ਚੱਢਾ ਨੇ ਕੈਂਪ ਚ ਪੁੱਜ ਕੇ ਸਾਡੀ ਟੀਮ ਦਾ ਹੋਸਲਾ ਵਧਾਇਆ ਅਤੇ ਲਾਭਪਾਤਰੀਆਂ ਨੂੰ ਕੈਂਪ ਦਾ ਲਾਭ ਲੈਣ ਦੀ ਅਪੀਲ ਵੀ ਕੀਤੀ












