“ਕੇਅਰ ਵਨ ਕੇਅਰ ਆਲ” ਸਮਾਜ ਸੇਵਾ ਦੇ ਖੇਤਰ ਚ 12 ਸਾਲ ਤੋਂ ਤਤਪਰ-ਡਾ. ਪਰਮਜੀਤ ਸਿੰਘ

79

“ਕੇਅਰ ਵਨ ਕੇਅਰ ਆਲ” ਸਮਾਜ ਸੇਵਾ ਦੇ ਖੇਤਰ ਚ 12 ਸਾਲ ਤੋਂ ਤਤਪਰ-ਡਾ. ਪਰਮਜੀਤ ਸਿੰਘ

ਪਟਿਆਲਾ, royalpatiala.in News/ 17 ਫਰਵਰੀ,2026

ਕੇਅਰ ਵੰਨ ਕੇਅਰ ਆਲ ਗਰੁੱਪ ਜੋ ਕੇ ਇੱਕ ਰਜਿਸਟਰਡ ਚੈਰਟੀ ਸੰਸਥਾ ਹੈ। ਇਹ ਸੰਸਥਾ ਜੋ ਕੇ ਇੰਡੀਆ, ਆਸਟਰੇਲੀਆ ਅਤੇ ਹੋਰ ਲੋੜਵੰਦ ਇਲਾਕਿਆਂ ਵਿੱਚ ਪਿਛਲੇ 12 ਸਾਲਾਂ ਤੋਂ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ। ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਡਾ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਡਾ ਮੁੱਖ ਟਾਰਗਟ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਉਣਾਂ ਅਤੇ ਸਿਹਤ ਸਹੂਲਤਾਂ ਦੇਣੀਆਂ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਲੱਗਭੱਗ 30000 ਤੋਂ ਉੱਪਰ ਲੋੜਵੰਦ ਇਹਨਾਂ ਸੇਵਾਵਾਂ ਦਾ ਲਾਭ ਉਠਾਉਂਦੇ ਹਨ ।

ਆਨੰਦਪੁਰ ਸਾਹਿਬ ਦੇ ਨਜ਼ਦੀਕ ਪੰਜਾਬ ਵਿੱਚ ਸੰਸਥਾ ਵੱਲੋਂ ਜੰਗਲ ਏਰੀਏ ਵਿੱਚ ਪ੍ਰੋਜੈਕਟ ਚਲਾਏ ਜਾ ਰਹੇ ਹਨ। ਇਨਾ ਇਲਾਕਿਆਂ ਚ ਲੋੜਵੰਦਾਂ ਲਈ ਫਰੀ ਓਪਨ ਟਿਊਸ਼ਨ ਸਕੂਲ ਲੋਦੀਪੁਰ, ਫ੍ਰੀ ਸਿਲਾਈ ਸੈਂਟਰ, ਸਿਲਾਈ ਮਸੀ਼ਨਾ, ਕੰਪਿਊਟਰ ਸੈਂਟਰ, ਟਿਊਸ਼ਨ ਸੈਂਟਰ, ਨਵੋਦਿਆ ਸਕੂਲ ਦੇ ਇੰਟ੍ਰੱਸਟ ਟੈਸਟ ਦੀ ਤਿਆਰੀ, ਚੜਦੀਕਲਾ ਸਕੌਲਰਸਿਪ ਪ੍ਰੋਗਰਾਮ, ਸਿੱਕ, ਡਿਸਏਬਲ, ਲੋੜਵੰਦ ਅਤੇ ਵਿਧਵਾ ਪਰਿਵਾਰਾਂ ਦੇ ਲਈ ਮਹੀਨਾਵਾਰ ਰਾਸ਼ਨ, ਯਤੀਮ, ਸਿੰਗਲ ਪੇਰੈਂਟ, ਲੋੜਵੰਦ,ਹੁਸ਼ਿਆਰ ਅਤੇ ਅਨਾਥ ਬੱਚਿਆਂ ਲਈ ਅਡੋਪਸ਼ਨ ਸਕੀਮ

ਡਾ ਪਰਮਜੀਤ ਸਿੰਘ ਮੁਤਾਬਕ ਸਕਾਲਰਸ਼ਿਪ ਯੋਜਨਾ ਪਹਿਲਾਂ ਕੋਟਕਪੂਰਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਹਾਇਤਾ ਨਾਲ ਸ਼ੁਰੂ ਹੋਈ ਸੀ ਅਤੇ ਤਿੰਨ ਸਾਲ ਪਹਿਲਾਂ ਇਲਾਕੇ ਤੱਕ ਵਧਾਈ ਗਈ। ਇਸ ਸਾਲ 100 ਸਕਾਲਰਸ਼ਿਪਾਂ ਵਿੱਚੋਂ 50 ਦੀ ਫੰਡਿੰਗ ਮੈਲਬਰਨ ਤੋਂ ਮੈਡਮ ਜਸਵਿੰਦਰ ਕੌਰ ਅਤੇ ਭਾਈ ਰਗਬੀਰ ਸਿੰਘ (ਏਕਮ ਗਲੋਬਲ ਪ੍ਰਾਈ.ਲਿਮ.) ਨੇ ਕੀਤੀ, ਜਦਕਿ ਹੋਰ 50 ਸਕਾਲਰਸ਼ਿਪਾਂ ਸਿਡਨੀ ਤੋਂ ਦਲਵੀਰ ਸਿੰਘ ਕਲੇਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਗਈਆਂ।

ਇਸ ਦੌਰਾਨ ਡਾ ਪਰਮਜੀਤ ਸਿੰਘ ਨੇ ਅਪੀਲ ਕੀਤੀ ਕਿ ਜੇਕਰ ਕੋਈ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਜਾਂ ਕਿਸੇ ਨੂੰ ਲੋੜ ਹੋਵੇ ਉਹ ਟੀਮ ਨਾਲ ਸੰਪਰਕ ਕਰ ਸਕਦਾ ਹੈ।

ਕੇਅਰ ਵਨ ਕੇਅਰ ਆਲ ਗਰੁੱਪ ਦੇ ਆਗੂਆਂ ਚ ਪ੍ਰਧਾਨ ਰਸਬਿੰਦਰ ਸਿੰਘ, ਵਾਈਸ ਪ੍ਰਧਾਨ ਹਰਕੀਰਤ ਸਿੰਘ ਸੰਧੂ, ਡਾ ਕਮਲਜੀਤ ਕੌਰ,ਰਾਜਿੰਦਰ ਸਿੰਘ ਜੌਹਲ, ਰਸ਼ਵਿੰਦਰ ਸਿੰਘ, ਹਰਕੀਰਤ ਸਿੰਘ ਸੰਧੂ, ਹਰਜੀਤ ਕੌਰ, ਬਲਬੀਰ ਸਿੰਘ ਨੇ ਵੀ ਵਧੇਰੇ ਜਾਣਕਾਰੀ ਦਿੱਤੀ।