ਬਿਆਸ ਡੈਮ ਪ੍ਰਸ਼ਾਸਨ ਵੱਲੋਂ ਸਕੂਲਾਂ ਨੂੰ ਸੀਲਿੰਗ ਫੈਨ ਵੰਡੇ

71

ਬਿਆਸ ਡੈਮ ਪ੍ਰਸ਼ਾਸਨ ਵੱਲੋਂ ਸਕੂਲਾਂ ਨੂੰ ਸੀਲਿੰਗ ਫੈਨ ਵੰਡੇ

ਬਹਾਦਰਜੀਤ ਸਿੰਘ/ royalpatiala.in News/ ਤਲਵਾੜਾ/ 29 ਮਾਰਚ, 2026

ਭਾਖੜਾ ਬਿਆਸ ਪ੍ਰਬੰਧ ਬੋਰਡ, ਤਲਵਾੜਾ ਵੱਲੋਂ ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀਐਸਆਰ) ਤਹਿਤ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਰਵਾਂ ਅਤੇ ਸਰਕਾਰੀ ਹਾਈ ਸਕੂਲ ਅਮਰੋਹ ਨੂੰ ਸੀਲਿੰਗ ਫੈਨ ਵੰਡੇ ਗਏ ਹਨ।

ਇਨ੍ਹਾਂ ਸਕੂਲਾਂ ਵਿੱਚ ਸੀਲਿੰਗ ਫੈਨਾਂ ਦੀ ਜਰੂਰਤ ਸੀ, ਜਿਸ ਬਾਰੇ ਬਿਆਸ ਡੈਮ ਦੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਸਕੂਲਾਂ ਨੂੰ ਪੰਖੇ ਮੁਹਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਕਿਹਾ ਕਿ ਬੀਬੀਐਮਬੀ ਆਪਣੇ ਸਮਾਜ ਪ੍ਰਤੀ ਪ੍ਰਤੀਬੱਧ ਸੰਗਠਨ ਹੈ ਜੋ ਕਿ ਦੇਸ਼ ਦੀਆਂ ਊਰਜਾ ਅਤੇ ਸਿੰਚਾਈ ਜਰੂਰਤਾਂ ਦੀ ਪੂਰਤੀ ਕਰਨ ਦੇ ਨਾਲ ਨਾਲ ਸਮਾਜਿਕ ਕੰਮਾਂ ਵਿਚ ਵੀ ਅਹਿਮ ਭੁਮਿਕਾ ਨਿਭਾਂਉਂਦਾ ਹੈ।

ਬਿਆਸ ਡੈਮ ਪ੍ਰਸ਼ਾਸਨ ਵੱਲੋਂ ਸਕੂਲਾਂ ਨੂੰ ਸੀਲਿੰਗ ਫੈਨ ਵੰਡੇ

ਪੋਂਗ ਡੈਮ ਦੇ ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਨੇ ਕਿਹਾ ਕਿ ਬੀਬੀਐਮਬੀ ਵੱਲੋਂ ਇਹ ਪੰਖੇ ਸਕੂਲਾਂ ਨੂੰ ਇਸੇ ਉਦੇਸ਼ ਨਾਲ ਮੁਹਈਆ ਕਰਵਾਏ ਗਏ ਹਨ ਕਿ ਬੱਚਿਆਂ ਨੂੰ ਪੜਾਈ ਲਈ ਚੰਗਾ ਮਹੌਲ ਮਿਲੇ।

ਇਸ ਮੌਕੇ ਕਾਰਜਕਾਰੀ ਇੰਜਨੀਅਰ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਐਸਡੀਓ ਸੁਭਮ ਕੁਮਾਰ ਅਤੇ ਜੁਨੀਅਰ ਇੰਜਨੀਅਰ ਨਵਦੀਪ ਕੁਮਾਰ ਨੇ ਸਕੂਲਾਂ ਵਿਚ ਪਹੁੰਚ ਕੇ ਸਕੂਲ ਸਟਾਫ ਨੁੰ ਇਹ ਪੰਖੇ ਸੌਂਪੇ।