ਐਸ.ਐਸ.ਪੀ ਦਫਤਰ ਪਟਿਆਲਾ ਵਿਖੇ ਤਾਇਨਾਤ ਦਰਜਾ ਚਾਰ ਕਰਮਚਾਰੀ ਦੀ ਲੜਕੀ ਬਣੀ ਸੀ.ਏ

246

ਐਸ.ਐਸ.ਪੀ ਦਫਤਰ ਪਟਿਆਲਾ ਵਿਖੇ ਤਾਇਨਾਤ ਦਰਜਾ ਚਾਰ ਕਰਮਚਾਰੀ ਦੀ ਲੜਕੀ ਬਣੀ ਸੀ.ਏ

ਪਟਿਆਲਾ, 18 ਜਨਵਰੀ:

ਇੰਸਟੀਚਿਊਟ ਆਫ ਚਾਰਟਰਡ ਅਕਾਊਟੈਂਟ ਆਫ ਇੰਡੀਆ, ਨਵੀਂ ਦਿੱਲੀ ਵੱਲੋ  16 ਜਨਵਰੀ ਨੂੰ ਐਲਾਨੇ ਗਏ ਸੀ.ਏ ਦੇ ਨਤੀਜਿਆਂ ਵਿੱਚ ਪਟਿਆਲਾ ਦੀ ਜੰਮਪਲ ਗੁਰਦੀਪ ਕੌਰ ਪੁੱਤਰੀ ਸੰਤੋਖ ਸਿੰਘ ਵਾਸੀ ਸਾਹਿਬ ਨਗਰ, ਥੇੜੀ ਸੀ.ਏ ਦਾ ਪੇਪਰ ਪਾਸ ਕਰਨ ਵਿੱਚ ਸਫਲ ਰਹੀ ਹੈ। ਜ਼ਿਕਰਯੋਗ ਹੈ ਕਿ ਸੀ.ਏ ਦੀ ਪ੍ਰੀਖਿਆ ਸਮੁੱਚੇ ਭਾਰਤ ਵਿੱਚ ਹੁੰਦੀ ਹੈ ਅਤੇ ਇਸ ਵਾਰ ਪ੍ਰੀਖਿਆ ਦਾ ਨਤੀਜਾ 15 ਫੀਸਦੀ ਹੀ ਆਇਆ ਹੈ।  ਗੁਰਦੀਪ ਕੌਰ ਦੇ ਪਿਤਾ ਸੰਤੋਖ ਸਿੰਘ ਪਟਿਆਲਾ ਪੁਲਿਸ ਵਿੱਚ ਬਤੌਰ ਦਰਜਾ ਚਾਰ ਕਰਮਚਾਰੀ ਆਪਣੀ ਡਿਊਟੀ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਦੇ ਦਫਤਰ ਵਿਖੇ ਨਿਭਾ ਰਹੇ ਹਨ।

ਇਸ ਕਰਮਚਾਰੀ ਵੱਲੋ ਇਮਾਨਦਾਰੀ ਨਾਲ ਡਿਊਟੀ ਨਿਭਾਉਂਦਿਆਂ ਹੋਇਆਂ ਆਪਣੀ ਲੜਕੀ ਨੂੰ ਮਿਹਨਤ ਕਰਨ ਲਈ ਪ੍ਰੇਰਿਆ ਗਿਆ। ਗੁਰਦੀਪ ਕੌਰ ਵੱਲੋ ਆਪਣੀ ਮੁਢਲੀ ਸਿੱਖਿਆ ਪੁਲਿਸ ਡੀ.ਏ.ਵੀ ਪਬਲਿਕ ਸਕੂਲ, ਦਦਹੇੜਾ ਤੋਂ ਹਾਸਲ ਕਰਨ ਉਪਰੰਤ ਪਟਿਆਲਾ ਦੇ ਨਾਮੀ ਸੀ.ਏ ਭਾਸਕਰ ਪਾਹਵਾ ਅਤੇ ਰਮਨਦੀਪ ਸਿੰਘ ਦੀ ਗਾਈਡੈਂਸ ਵਿੱਚ ਟ੍ਰੇਨਿੰਗ ਲੈਣ ਤੋਂ ਬਾਅਦ ਆਪਣੀ ਸਖਤ ਮਿਹਨਤ ਸਦਕਾ ਹੀ ਸੀ.ਏ ਦੀ ਪ੍ਰੀਖਿਆ ਪਾਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।  

ਐਸ.ਐਸ.ਪੀ ਦਫਤਰ ਪਟਿਆਲਾ ਵਿਖੇ ਤਾਇਨਾਤ ਦਰਜਾ ਚਾਰ ਕਰਮਚਾਰੀ ਦੀ ਲੜਕੀ ਬਣੀ ਸੀ.ਏ

ਮਨਦੀਪ ਸਿੰਘ ਸਿੱਧੂ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋ ਗੁਰਦੀਪ ਕੌਰ,ਜੋ ਕਿ ਐਸ.ਐਸ.ਪੀ ਦਫਤਰ ਪਟਿਆਲਾ ਵਿਖੇ ਤਾਇਨਾਤ ਦਰਜਾ ਚਾਰ ਕਰਮਚਾਰੀ ਦੀ ਲੜਕੀ ਬਣੀ ਸੀ.ਏ ,ਨੂੰ ਉਸ ਦੇ ਪਿਤਾ ਸਮੇਤ ਆਪਣੇ ਦਫਤਰ ਵਿਖੇ ਬੁਲਾ ਕੇ ਨਗਦ ਇਨਾਮ ਦਿੰਦੇ ਹੋਏ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਗਈ ਅਤੇ ਕਿਹਾ ਕਿ ਉਹ ਦੇਸ਼ ਹਿੱਤ ਵਿਚ ਕੰਮ ਕਰੇ ਅਤੇ ਭਵਿੱਖ ਵਿੱਚ ਵੀ ਜ਼ਿਲ੍ਹਾ ਪਟਿਆਲਾ ਦਾ ਨਾਮ ਰੌਸ਼ਨ ਕਰੇ।