ਮਨਾਲ ਗੳੂਸ਼ਾਲਾ ਵਿੱਚ ਗੳੂਆਂ ਦੀ ਬਿਹਤਰ ਸੰਭਾਲ ਅਤੇ ਪ੍ਰਬੰਧਾਂ ਬਾਰੇ ਉਲੀਕੀ ਰਣਨੀਤੀ

202

ਮਨਾਲ ਗੳੂਸ਼ਾਲਾ ਵਿੱਚ ਗੳੂਆਂ ਦੀ ਬਿਹਤਰ ਸੰਭਾਲ ਅਤੇ ਪ੍ਰਬੰਧਾਂ ਬਾਰੇ ਉਲੀਕੀ ਰਣਨੀਤੀ

ਬਰਨਾਲਾ, 8 ਫਰਵਰੀ
ਜ਼ਿਲੇ ਦੇ ਪਿੰਡ ਮਨਾਲ ਸਥਿਤ ਗੳੂਸ਼ਾਲਾ ਵਿੱਚ ਆਗਾਮੀ ਸੀਜ਼ਨ ਦੌਰਾਨ ਹਰੇ-ਚਾਰੇ ਦੇ ਢੁਕਵੇਂ ਪ੍ਰਬੰਧ ਕਰਨ ਅਤੇ ਹੋਰ ਪ੍ਰਬੰਧ ਸੁਚਾਰੂ ਤਰੀਕੇ ਨਾਲ ਚਲਾਉਣ ਲਈ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਅਰੁਣ ਜਿੰਦਲ ਵੱਲੋਂ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਸਕ ਦੇ ਮੀਟਿੰਗ ਹਾਲ ’ਚ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ।

ਇਸ ਮੌਕੇ ਏਡੀਸੀ  ਜਿੰਦਲ ਨੇ ਆਉਣ ਵਾਲੇ ਸੀਜ਼ਨ ਦੇ ਮੱਦੇਨਜ਼ਰ ਮਨਾਲ ਗੳੂਸ਼ਾਲਾ ਵਿੱਚ ਗੳੂਆਂ ਦੇ ਹਰੇ-ਚਾਰੇ ਅਤੇ ਹੋਰ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਉਤੇ ਜ਼ੋਰ ਦਿੱਤਾ। ਉਨਾਂ ਪਸ਼ੂ ਪਾਲਣ ਵਿਭਾਗ ਨੂੰ ਆਖਿਆ ਕਿ ਗੳੂਸ਼ਾਲਾ ਵਿੱਚ ਗੳੂਆਂ ਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾਵੇ ਤੇ ਬੇਸਹਾਰਾ ਪਸ਼ੂਆਂ ਦਾ ਇਲਾਜ ਸਮਰਪਣ ਭਾਵਨਾ ਨਾਲ ਕੀਤਾ ਜਾਵੇ।

ਮਨਾਲ ਗੳੂਸ਼ਾਲਾ ਵਿੱਚ ਗੳੂਆਂ ਦੀ ਬਿਹਤਰ ਸੰਭਾਲ ਅਤੇ ਪ੍ਰਬੰਧਾਂ ਬਾਰੇ ਉਲੀਕੀ ਰਣਨੀਤੀ
ਇਸ ਦੇ ਨਾਲ ਹੀ ਆਵਾਰਾ ਪਸ਼ੂਆਂ ਦੇ ਮਸਲੇ ਨੂੰ ਹੱਲ ਕਰਨ ਲਈ ਰਣਨੀਤੀ ਉਲੀਕੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਨਾਂ ਪਸ਼ੂਆਂ ਦੇ ਢੁਕਵੇਂ ਪ੍ਰਬੰਧਾਂ ਲਈ ਸਬੰਧਤ ਵਿਭਾਗਾਂ ਅਤੇ ਦਾਨੀ ਸੱਜਣਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤਾਂ ਬੇੇਸਹਾਰਾ ਪਸ਼ੂਧੰਨ ਦੀ  ਬਿਹਤਰੀਨ ਸੰਭਾਲ ਹੋ ਸਕੇ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਨਾਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਪ੍ਰਬੰਧਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਆਗਾਮੀ ਹਾੜੀ ਦੇ ਸੀਜ਼ਨ ਦੌਰਾਨ ਕਿਸਾਨ ਵੱਧ ਤੋਂ ਵੱਧ ਤੂੜੀ ਗੳੂਸ਼ਾਲਾ ਲਈ ਭੇਜਣ।  ਇਸ ਮੌਕੇ ਈਓ ਸਤੀਸ਼ ਕੁਮਾਰ, ਬੀਡੀਪੀਓ ਭੂਸ਼ਣ ਕੁਮਾਰ ਤੋਂ ਇਲਾਵਾ ਖੇਤੀਬਾੜੀ ਵਿਭਾਗ, ਪਸ਼ੂ ਪਾਲਣ ਵਿਭਾਗ, ਟ੍ਰੈਫਿਕ ਪੁਲੀਸ ਅਧਿਕਾਰੀ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।